Ferozepur News

ਐਸ.ਬੀ.ਐਸ. ਕੈਂਪਸ ਵਿੱਚ ਹਰਿਆਵਲ ਮੁਹਿੰਮ ਨੂੰ ਜਾਰੀ ਰੱਖਦਿਆਂ ਬੂਟੇ ਲਗਾਏ

ਫਿਰੋਜ਼ਪੁਰ (August 3, 2017) : ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਬੂਟੇ ਲਾਉਣ ਦੀ ਮੁਹਿੰਮ ਦੇ ਦੂਸਰੇ ਚਰਣ ਦਾ ਆਗ਼ਾਜ਼ ਕੀਤਾ ਗਿਆ।ਇਸ ਮੁਹਿੰਮ ਦਾ ਉਦਘਾਟਨ ਵਣ-ਮੰਡਲ ਅਫਸਰ ਜਰਨੈਲ ਸਿੰਘ ਬਾਠ ਅਤੇ ਕੈਂਪਸ ਡਾਇਰੈਕਟਰ ਡਾ. ਟੀ. ਐਸ. ਸਿੱਧੂ ਨੇ ਆਪਣੇ ਹੱਥੀਂ ਬੂਟਾ ਲਗਾਕੇ ਕੀਤਾ।ਇਸ ਮੌਕੇ ਵਣ ਰੇਂਜ ਅਫਸਰ ਬਲਜੀਤ ਸਿੰਘ ਕੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਬਲਾਕ ਵਣ ਅਫਸਰ ਸਤਿੰਦਰਜੀਤ ਸਿੰਘ ਨੇ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ।ਵਣ-ਮੰਡਲ ਅਫਸਰ ਨੇ ਸੰਸਥਾ ਵੱਲੋਂ ਵੱਡੀ ਗਿਣਤੀ ਵਿੱਚ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਕਾਰਜ ਲਈ ਸੰਸਥਾ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਉਹਨਾਂ ਰੁੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਅਤੇ ਅਹਿਮ ਨੁਕਤੇ ਵੀ ਸਾਂਝੇ ਕੀਤੇ।
ਡਾ. ਸਿੱਧੂ ਨੇ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਕੈਂਪਸ ਨੂੰ ਹਰਾ-ਭਰਾ ਰੱਖਣ ਲਈ ਅਸਟੇਟ ਅਫਸਰ ਡਾ. ਆਰ ਪੀ ਸਿੰਘ, ਸਹਾਇਕ ਅਸਟੇਟ ਅਫਸਰ ਗੁਰਪ੍ਰੀਤ ਸਿੰਘ ਅਤੇ ਬਾਗਬਾਨੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾਂਦਾ ਹੈ।ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਮੁੱਖ ਅਫਸਰ ਬਾਗਬਾਨੀ ਨਰਿੰਦਰ ਸਿੰਘ ਬਾਜਵਾ ਅਤੇ ਇੰਚਾਰਜ ਬਾਗਬਾਨੀ ਜਸਵੀਰ ਸਿੰਘ ਦੇ ਯਤਨਾਂ ਸਦਕਾ ਇਸ ਮੌਕੇ ਪੰਜ ਸੌ ਬੂਟੇ ਲਗਾਏ ਗਏ ਜੋ ਕਿ ਜ਼੍ਹਿਲਾ ਵਣ ਵਿਭਾਗ ਵੱਲੋਂ ਸੰਸਥਾ ਨੂੰ ਇਕ ਵਾਰ ਫਿਰ ਮੁਫਤ ਮੁਹੱਈਆ ਕਰਵਾਏ ਗਏ ਸਨ।ਜ਼ਿਕਰਯੋਗ ਹੈ ਕਿ ਵਣ ਵਿਭਾਗ ਵੱਲੋਂ ਸੰਸਥਾ ਨੂੰ ਪਹਿਲਾਂ ਵੀ ਬਿਨਾ ਕਿਸੇ ਕੀਮਤ ਦੇ ਪੰਜ ਸੌ ਬੂਟੇ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਪ੍ਰੋ.ਤੇਜਪਾਲ ,ਪ੍ਰਿੰਸੀਪਲ ਪੌਲੀਵਿੰਗ ਮੈਡਮ ਅਨੁਰਾਧਾ ਰਾਣੀ, ਪ੍ਰੋ. ਨਵਤੇਜ ਘੁੰਮਣ, ਮੈਡਮ ਦਲਜੀਤ ਕੌਰ, ਮੈਡਮ ਸੋਨਿਕਾ ਜਿੰਦਲ, ਮੈਡਮ ਬਿੰਦੂ ਬਾਲਾ ਵਾਰਡਨ, ਪ੍ਰੋ. ਅਨਿਲ ਬਾਂਸਲ, ਪ੍ਰੋ. ਗੁਲਸ਼ਨ ਆਹੂਜਾ, ਜੇ ਐਸ ਮਾਂਗਟ, ਅਸ਼ੋਕ ਭਗਤ ਅਤੇ ਅਮਰਜੀਤ ਆਦਿ ਹਾਜ਼ਰ ਸਨ।

Photo by Jasveer Singh

Related Articles

Back to top button