ਐਸ ਬੀ ਐਸ ਕੈਂਪਸ ਵਿੱਚ ਹਰਿਆਵਲ ਮੁਹਿੰਮ ਨੂੰ ਜਾਰੀ ਰੱਖਦਿਆਂ ਬੂਟੇ ਲਗਾਏ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਨੂੰ ਹਰਾ ਭਰਾ ਬਣਾਉਣ ਦੇ ਯਤਨਾਂ ਨੂੰ ਲਗਾਤਾਰਤਾ ਦਿੰਦੇ ਹੋਏ ਸੰਸਥਾ ਦੇ ਬਾਗਬਾਨੀ ਵਿਭਾਗ ਵੱਲੋਂ 500 ਦੇ ਲਗਭਗ ਛਾਂ-ਦਾਰ ਅਤੇ ਸਜਾਵਟੀ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਮੁਹਿੰਮ ਦਾ ਉਦਘਾਟਨ ਕੈਂਪਸ ਡਾਇਰੈਕਟਰ ਡਾ. ਟੀ. ਐਸ. ਸਿੱਧੂ ਨੇ ਆਪਣੇ ਹੱਥੀਂ ਬੂਟਾ ਲਗਾਕੇ ਕੀਤਾ।ਉਹਨਾਂ ਦੇ ਨਾਲ ਸੰਸਥਾ ਦੇ ਰਜਿਸਟਰਾਰ ਜੇ ਕੇ ਅਗਰਵਾਲ ਅਤੇ ਪ੍ਰਬੰਧਕੀ ਅਫਸਰ ਗੌਰਵ ਕੁਮਾਰ ਵੀ ਸ਼ਾਮਿਲ ਹੋਏ।ਡਾ. ਸਿੱਧੂ ਨੇ ਦੱਸਿਆ ਮੁਖੀ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਸੰਸਥਾ ਨੂੰ ਹਰਾ ਭਰਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਜਿਸ ਸਦਕਾ ਇਹ ਸੰਸਥਾ ਹਰਿਆਵਲ ਪੱਖੋਂ ਇਸ ਖੇਤਰ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਯਤਨ ਜਾਰੀ ਰਹਿਣਗੇ ਅਤੇ ਇਸ ਸੰਬੰਧੀ ਸਮੇਂ ਸਮੇਂ ਸੈਮੀਨਾਰ ਆਯੋਜਿਤ ਕਰਕੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਵੀ ਕੀਤਾ ਜਾਂਦਾ ਹੈ।ਕੈਂਪਸ ਪੀਆਰੳ ਬਲਵਿੰਦਰ ਸਿੰਘ ਮੋਹੀ ਦੱਸਿਆ ਕਿ ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਮੈਡਮ ਦਲਜੀਤ ਕੌਰ ਦੇ ਯਤਨਾਂ ਸਦਕਾ ਫਿਰੋਜ਼ਪੁਰ ਦੇ ਰੇਜ ਸ਼ੋਅ-ਰੂਮ ਦੇ ਪ੍ਰਬੰਧਕਾਂ ਵੱਲੋਂ ਸੰਸਥਾ ਨੂੰ ਇਹ 500 ਬੂਟਾ ਦਾਨ ਕੀਤਾ ਗਿਆ ਜਿਹਨਾਂ ਨੂੰ ਬਾਗਬਾਨੀ ਵਿਭਾਗ ਵੱਲੋਂ ਢੁਕਵੀਆਂ ਥਾਵਾਂ ਤੇ ਲਗਾਇਆ ਜਾਵੇਗਾ।ਇਸ ਮੌਕੇ ਰੇਜ ਸ਼ੋਅ-ਰੂਮ ਤੋਂ ਪੰਕਜ ਗੁਪਤਾ,ਗੁਰਜੀਵਨ ਸਿੰਘ, ਹਰਿੰਦਰਪਾਲ ਸਿੰਘ, ਵਿਕਰਮ ਮੁਟਨੇਜਾ, ਸਹਾਇਕ ਅਸਟੇਟ ਅਫਸਰ ਗੁਰਪ੍ਰੀਤ ਸਿੰਘ, ਇੰਚਾਰਜ ਬਾਗਬਾਨੀ ਅਸ਼ੋਕ ਕੁਮਾਰ, ਪਰਮਿੰਦਰਪਾਲ ਸਿੰਘ, ਕੁਲਬੀਰ ਸਿੰਘ, ਜਸਵੀਰ ਚੰਦ,ਗੁਰਮੀਤ ਸਿੰਘ,ਉਪਕਾਰ ਸਿੰਘ,ਬਲਵਿੰਦਰ ਸਿੰਘ ਬਸਰਾ ਅਤੇ ਚਾਰਲਸ ਗਿੱਲ ਹਾਜ਼ਰ ਸਨ।