ਐਸ ਬੀ ਐਸ ਕੈਂਪਸ ਵਿਖੇ ਹਰਾ ਭਰਾ ਕੈਂਪਸ ਮਿਸ਼ਨ ਤਹਿਤ ਬੂਟੇ ਲਾਉਣ ਦੀ ਮੁਹਿੰਮ ਦਾ ਆਗ਼ਾਜ਼
ਐਸ ਬੀ ਐਸ ਕੈਂਪਸ ਵਿਖੇ ਹਰਾ ਭਰਾ ਕੈਂਪਸ ਮਿਸ਼ਨ ਤਹਿਤ ਬੂਟੇ ਲਾਉਣ ਦੀ ਮੁਹਿੰਮ ਦਾ ਆਗ਼ਾਜ਼
ਫਿਰੋਜ਼ਪੁਰ, 15.3.2020: ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਸਵੱਛ ਭਾਰਤ ਅਭਿਆਨ ਅਤੇ ਹਰਾ ਭਰਾ ਕੈਂਪਸ ਮਿਸ਼ਨ ਤਹਿਤ ਸੰਸਥਾ ਦੇ ਈਕੋ ਫਰੈਂਡਲੀ ਗਰੁਪ ਵੱਲੋਂ ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਸੰਸਥਾ ਵਿੱਚ ਫਲਦਾਰ ਅਤੇ ਛਾਂ-ਦਾਰ ਬੂਟੇ ਲਗਾਏ ਗਏ। ਕੈਂਪਸ ਪੀਆਰੳ ਬਲਵਿੰਦਰ ਸਿੰਘ ਮੋਹੀ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬੂਟੇ ਲਗਾਉਣ ਦੀ ਇਸ ਮੁਹਿੰਮ ਦਾ ਆਰੰਭ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਅਤੇ ਐਚ ਡੀ ਐਫ ਸੀ ਬੈਂਕ ਦੇ ਅਧਿਕਾਰੀਆਂ ਇੰਦਰਪ੍ਰੀਤ ਸਿੰਘ ਅਤੇ ਪ੍ਰਿੰਸ ਠੁਕਰਾਲ ਵੱਲੋਂ ਹੱਥੀਂ ਬੂਟਾ ਲਗਾ ਕੇ ਕੀਤਾ ਗਿਆ।ਇਸ ਮੌਕੇ ਡਾ. ਸਿੱਧੂ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ, ਕੈਂਪਸ ਨੁੰ ਹਰਾ ਭਰਾ ਕਰਨ ਦੇ ਨਾਲ ਵਿਦਿਆਰਥੀਆਂ ਨੂੰ ਸਵੱਛਤਾ ਸੰਬੰਧੀ ਜਾਗਰੂਕ ਕਰਨਾ ਹੈ।ਉੁਹਨਾਂ ਇਸ ਕਾਰਜ ਵਿੱਚ ਸਹਿਯੋਗ ਕਰਨ ਲਈ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਪੌਲੀਵਿੰਗ ਡਾ. ਹਰਿੰਦਰਪਾਲ ਸਿੰਘ, ਡਾ. ਅਮਿਤ ਅਰੋੜਾ, ਈਕੋ ਫਰੈਂਡਲੀ ਗਰੁੱਪ ਦੇ ਇੰਚਾਰਜ ਯਸ਼ਪਾਲ, ਬਾਗਬਾਨੀ ਵਿਭਾਗ ਦੇ ਮੁਖੀ ਨਰਿੰਦਰ ਸਿੰਘ ਬਾਜਵਾ,ਐਨਐਸਐਸ ਪ੍ਰੋਗਰਾਮ ਅਧਿਕਾਰੀ ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਗੁਰਮੀਤ ਸਿੰਘ, ਅਮਰਜੀਤ ਅਤੇ ਵੱਡੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।