Ferozepur News

ਐਨ. ਐਚ. ਐਮ. ਫਿਰੋਜ਼ਸ਼ਾਹ ਦੀ ਹੜਤਾਲ 16ਵੇਂ ਦਿਨ ਵਿਚ ਦਾਖਲ

fzrshahਫਿਰੋਜ਼ਪੁਰ 28 ਮਾਰਚ (ਏ. ਸੀ. ਚਾਵਲਾ): ਐਨ. ਐਚ. ਐਮ. ਫਿਰੋਜ਼ਸ਼ਾਹ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਅੱਜ 14ਵੇਂ ਦਿਨ ਵਿਚ ਦਾਖਲ ਹੋ ਗਈ। ਇਸ ਹੜਤਾਲ ਦੀ ਅਗਵਾਈ ਸੁਮਿਤ ਕੁਮਾਰ ਪ੍ਰਧਾਨ ਬਲਾਕ ਫਿਰੋਜ਼ਸ਼ਾਹ ਅਤੇ ਮੁਕੇਸ਼ ਕੁਮਾਰ ਨੇ ਕੀਤੀ। ਇਸ ਮੌਕੇ ਸੁਮਿਤ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮੰਗਾਂ ਨੂੰ ਲੈ ਕੇ ਉਨ•ਾਂ ਦੀ ਇਹ ਹੜਤਾਲ 16 ਮਾਰਚ ਤੋਂ ਲੈ ਕੇ ਲਗਾਤਾਰ ਚੱਲ ਰਹੀ ਹੈ ਅਤੇ ਅੱਜ 16ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਉਨ•ਾਂ ਨੇ ਦੱਸਿਆ ਕਿ 25 ਮਾਰਚ ਨੂੰ ਹੈੱਲਥ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੀ ਵਿਖੇ ਰੈਲੀ ਕਰ ਰਹੇ ਸਨ ਜਿਸ ਵਿਚ ਪੰਜਾਬ ਸਰਕਾਰ ਦੇ ਪੁਲਸ ਮੁਲਾਜ਼ਮਾਂ ਅਤੇ ਕਮਾਂਡੋ ਫੋਰਸ ਵਲੋਂ ਅੰਨ•ੇਵਾਹ ਲਾਠੀਚਾਰਜ ਕੀਤਾ ਗਿਆ। ਉਨ•ਾਂ ਨੇ ਕਿਹਾ ਕਿ ਇਸ ਲਾਠੀਚਾਰਜ ਵਿਚ 20 ਹੈੱਲਥ ਵਰਕਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿੰਨ•ਾਂ ਦਾ ਇਲਾਜ ਵੱਖ ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਇਸ ਹੜਤਾਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸਾਂਸਦ ਦੀ ਚੋਣ ਲੜ ਚੁੱਕੇ ਸਤਨਾਮ ਪਾਲ ਸਿੰਘ ਕੰਬੋਜ਼ ਐਡਵੋਕੇਟ ਨੇ ਉਨ•ਾਂ ਦੀ ਹਮਾਇਤ ਕੀਤੀ। ਇਸ ਮੌਕੇ ਸਤਨਾਮ ਪਾਲ ਸਿੰਘ ਕੰਬੋਜ਼ ਨੇ ਹੈੱਲਥ ਵਰਕਰਾਂ ਉਪਰ ਪੰਜਾਬ ਪੁਲਸ ਅਤੇ ਕਮਾਂਡੋ ਵਲੋਂ ਕੀਤੀ ਗਈ ਲਾਠੀਚਾਰਜ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ ਗਈ। ਕੰਬੋਜ਼ ਨੇ ਦੱਸਿਆ ਕਿ ਹੈੱਲਥ ਵਰਕਰਾਂ ਉਪਰ ਹੋਏ ਲਾਠੀਚਾਰਜ ਦਾ ਇਹ ਕਦਮ ਲੋਕਰਾਜ ਵਿਚ ਲੋਕਾਂ ਦੀ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਅਤੇ ਸਰਕਾਰ ਦੀ ਇਸ ਕਰਤੂਤ ਨੇ ਅੰਗਰੇਜ਼ਾਂ ਦੇ ਰਾਜ ਦੀ ਯਾਦ ਦਿਵਾ ਦਿੱਤੀ ਹੈ। ਹੜਤਾਲ ਵਿਚ ਕੰਬੋਜ਼ ਨੇ ਆਖਿਆ ਕਿ ਪੰਜਾਬ ਵਿਚ 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਪੂਰਨ ਬਹੁਮਤ ਦੀ ਸਰਕਾਰ ਬਨਾਉਣ ਦਾ ਮੌਕਾ ਜਨਤਾ ਦੇਵੇਗੀ ਅਤੇ ਇਨ•ਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਹਰ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਕੌਰ, ਸੋਮਾ ਰਾਣੀ, ਰਣਜੀਤ ਸਿੰਘ, ਚਿਮਨ ਲਾਲ, ਜਗਜੀਤ ਸਿੰਘ, ਰਜਿੰਦਰ ਸਿੰਘ, ਸਿਮਰਨ, ਰੇਖਾ, ਰਾਜਵਿੰਦਰ ਕੌਰ, ਨਿਰਮਲਜੀਤ ਕੌਰ ਤੋਂ ਇਲਾਵਾ ਹੋਰ ਐਨ. ਐਚ. ਐਮ. ਮੁਲਾਜ਼ਮ  ਵੀ ਹਾਜ਼ਰ ਸਨ।

Related Articles

Back to top button