Ferozepur News

ਐਗਰੀਡ ਫਾਊਂਡੇਸ਼ਨ ਵੱਲੋਂ ਗੱਟੀ ਰਾਜੋ ਕੇ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ

160 ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਕੀਤਾਂ ਚੈਕਅੱਪ ਅਤੇ ਵੰਡੀਆਂ ਦਵਾਈਆਂ

ਐਗਰੀਡ ਫਾਊਂਡੇਸ਼ਨ ਵੱਲੋਂ ਗੱਟੀ ਰਾਜੋ ਕੇ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ
ਐਗਰੀਡ ਫਾਊਂਡੇਸ਼ਨ ਵੱਲੋਂ ਗੱਟੀ ਰਾਜੋ ਕੇ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ ।
160 ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਕੀਤਾਂ ਚੈਕਅੱਪ ਅਤੇ ਵੰਡੀਆਂ ਦਵਾਈਆਂ।
ਕੈਂਪ ਵਿੱਚ ਸਿਹਤ ਸੰਭਾਲ ਪ੍ਰਤੀ ਕੀਤਾ ਜਾਗਰੂਕ।
ਫਿਰੋਜ਼ਪੁਰ, 17.2.2024:  ਸਰਹੱਦੀ ਖੇਤਰ  ਦੇ ਪਿੰਡਾਂ ਦੇ ਲੋਕਾਂ  ਦੀਆਂ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ (ਰਜਿ.) ਫਿਰੋਜ਼ਪੁਰ ਵੱਲੋਂ ਡਾ ਸਤਿੰਦਰ ਸਿੰਘ ਦੇ ਯਤਨਾਂ ਸਦਕਾ ਮੁਫ਼ਤ ਮੈਡੀਕਲ ਕੈਂਪ ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਸਰਕਾਰੀ ਡਿਸਪੈਂਸਰੀ ਗੱਟੀ ਰਾਜੋ ਕੇ ਵਿਖੇ ਨਰਿੰਦਰ ਸਿੰਘ ਕਮਿਊਨਟੀ ਹੈਲਥ ਅਫਸਰ ਦੀ ਮੱਦਦ ਨਾਲ ਲਗਾਇਆ ਗਿਆ। ਕੈਂਪ ਦੇ ਸ਼ੁਰੂਆਤ ਮੌਕੇ ਡਾ ਅਭਿਸ਼ੇਕ ਗੁਲੇਰੀਆ ਐਮ ਡੀ, ਡਾ ਪ੍ਰਵੀਨ ਗੋਇਲ ਅਤੇ ਡਾ ਸ਼ਿਖਾ ਖੋਖਰ ਐਮ ਡੀ ਨੇ ਪਿੰਡ ਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕਰਦਿਆਂ ਸਿਹਤ ਸੰਭਾਲ ਪ੍ਰਤੀ ਸੁਚੱਜੇ ਢੰਗ ਨਾਲ ਜਾਗਰੂਕ ਕੀਤਾ ਅਤੇ ਵੱਡਮੁੱਲੀ ਜਾਣਕਾਰੀ ਵੀ ਸਾਂਝੀ ਕੀਤੀ। ਉਹਨਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਨਾ ਵੀ ਦਿੱਤੀ।
       ਕੈਂਪ ਸਬੰਧੀ ਜਾਣਕਾਰੀ ਦਿੰਦਿਆ ਐਗਰੀਡ ਫਾਊਂਡੇਸ਼ਨ ਦੇ ਪ੍ਰਧਾਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ  ਇਸ ਇਲਾਕੇ ਦੇ ਪ੍ਰਦੂਸ਼ਿਤ ਪਾਣੀ ਅਤੇ ਸਿਹਤ ਸਹੂਲਤਾਂ ਦੀ ਭਾਰੀ ਕਮੀਂ ਦੇ ਕਾਰਨ ਅਜਿਹੇ ਮੈਡੀਕਲ ਕੈਂਪ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ, ਇਸ ਤੋਂ ਪਹਿਲਾਂ ਵੀ ਹੜਾਂ ਤੋਂ ਬਾਅਦ 06 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਦੇ ਕੈਂਪ  ਵਿੱਚ ਚਮੜੀ ਦੇ ਰੋਗ,ਸਾਹ, ਅੱਖਾਂ ਅਤੇ ਅਲਰਜੀ ਨਾਲ ਸਬੰਧਤ ਬਿਮਾਰੀਆਂ ਦੇ 160 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 10 ਤੋਂ 15 ਦਿਨ ਦੀ ਮੁਫ਼ਤ ਦਵਾਈਆ ਵੰਡੀਆ ਗਈਆ।ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਪ੍ਰਤੀ ਵਿਸ਼ੇਸ਼ ਤੌਰ ਤੇ ਜਾਗਰੂਕ ਵੀ ਕੀਤਾ ਗਿਆ ਅਤੇ ਪ੍ਰੀਖਿਆ ਦੇ ਨਜ਼ਦੀਕ ਉਹਨਾਂ ਨੂੰ ਆ ਰਹੀਆ ਸਿਹਤ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕੀਤਾ ਅਤੇ ਜ਼ਰੂਰਤ ਅਨੁਸਾਰ ਮੁਫ਼ਤ ਦਵਾਈਆਂ ਵੀ ਦਿਤੀਆਂ ਗਈਆਂ।
   ਕੈਂਪ ਇੰਚਾਰਜ ਨਰਿੰਦਰ ਸਿੰਘ ਅਤੇ ਅਰੁਣ ਕੁਮਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਵਿੱਚ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਬਿਮਾਰੀਆਂ ਤੇਜ਼ੀ ਨਾਲ ਵੱਧਦੀਆਂ ਹਨ,ਜਿਸ ਨੂੰ ਰੋਕਣ ਲਈ ਅਜਿਹੇ ਕੈਂਪ ਲਾਹੇਵੰਦ ਸਾਬਤ ਹੁੰਦੇ ਹਨ । ਉਹਨਾਂ ਕਿਹਾ ਕਿ ਐਗਰੀਡ ਫਾਉਂਡੇਸ਼ਨ ਵੱਲੋਂ ਡਿਸਪੈਂਸਰੀ ਲਈ ਰੋਜ਼ਾਨਾ ਲੋੜੀਦੀਆ ਦਵਾਈਆਂ ਵੀ ਉਪਲਬਧ ਕਰਵਾਈਆਂ ਹਨ ।
    ਕੈਂਪ ਨੂੰ ਸਫਲ ਬਣਾਉਣ ਵਿੱਚ ਯੁਗੇਸ਼ ਬਾਂਸਲ ਡਾਇਰੈਕਟਰ ਹਾਰਮਨੀ ਮੈਡੀਕਲ ਕਾਲਜ, ਨਰਿੰਦਰ ਸਿੰਘ ਕਮਿਊਨਟੀ ਹੈਲਥ ਅਫਸਰ, ਪ੍ਰਵੀਨ ਬਾਲਾ,ਆਸ਼ਾ ਵਰਕਰ ਜੋਤੀ ਬਾਲਾ ਅਤੇ ਜਸਵਿੰਦਰ ਕੌਰ, ਅਰੁਣ ਕੁਮਾਰ,ਬਾਜ਼ ਸਿੰਘ ਅਤੇ ਸਕੂਲ ਸਟਾਫ  ਦਾ ਵਿਸ਼ੇਸ਼ ਯੋਗਦਾਨ ਰਿਹਾ।

Related Articles

Leave a Reply

Your email address will not be published. Required fields are marked *

Back to top button