ਏਡਜ਼ ਦਿਵਸ ਤੇ ਤੂਤ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਫਿਰੋਜ਼ਪੁਰ 2 ਦਸੰਬਰ (ਏ.ਸੀ.ਚਾਵਲਾ) ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਈਕੋ ਕਲੱਬ ਤੂਤ ਦੇ ਇੰਚਾਰਜ਼ ਸਟੇਟ ਐਵਾਰਡੀ ਸਾਇੰਸ ਮਾਸਟਰ ਜਸਵੀਰ ਸਿੰਘ ਦੀ ਅਗਵਾਈ ਵਿਚ ਸਕੂਲ ਵਿਚ ਏਡਜ਼ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਜਸਵੀਰ ਸਿੰਘ ਨੇ ਦੱÎਸਿਆ ਕਿ ਏਡਜ਼ ਰੋਗ ਦਾ ਮੁੱਖ ਕਾਰਨ ਨਾਜਾਇਜ਼ ਸਬੰਧ ਤੇ ਦੂਸ਼ਿਤ ਖੁਨ ਹੈ। ਅੱਜਕਲ ਟੈਟੂ ਬਨਾਉਣ ਵਾਲੇ ਤੇ ਪਿੰਡਾਂ ਵਿਚ ਝੋਲਾ ਛਾਪ ਡਾਕਟਰ ਜੋ ਕਿ ਇਕ ਹੀ ਸੂਈ ਕਈ ਆਦਮੀਆਂ ਤੇ ਵਰਤ ਰਹੇ ਹਨ, ਏਡਜ਼ ਰੋਗ ਨੂੰ ਵਧਾ ਰਹੇ ਹਨ। ਮਾਸਟਰ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਤਰ•ਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਕਾਰਨ ਲੋਕਾਂ ਵਿਚ ਜਾਗਰੂਕਤਾ ਵਧੀ ਹੈ ਤੇ ਇਸ ਰੋਗ ਦੇ ਮਰੀਜ਼ ਦਿਨ ਬ ਦਿਨ ਘੱਟ ਰਹੇ ਹਨ। ਮੈਡਮ ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ ਅਤੇ ਚਰਨਜੀਤ ਕੌਰ ਨੇ ਏਡਜ਼ ਰੋਗ ਤੋਂ ਬਚਾਅ ਦੇ ਤਰੀਕੇ ਦੱਸੇ। ਮੇਡਮ ਮੀਨੂੰ ਮਲਹੋਤਰਾ ਦੀ ਅਗਵਾਈ ਵਿਚ ਬੱਚਿਆਂ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਮੋਹਨਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਸਕੂਲ ਦੇ ਸਮੂਹ ਸਟਾਫ ਮੈਡਮ ਗੀਤੂ, ਰਜਨੀ ਬਾਲਾ, ਜਸਪਾਲ ਕੌਰ, ਸ਼ਿੰਦਰਪਾਲ ਕੌਰ, ਰਾਜਿੰਦਰ ਕੌਰ, ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ, ਚਰਨਜੀਤ ਕੌਰ ਅਤੇ ਮਾਸਟਰ ਜਸਵੀਰ ਸਿੰਘ ਨੇ ਸਮੂਹ ਵਿਦਿਆਰਥੀਆਂ ਵਲੋਂ ਪਿੰਡ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਪਿੰਡ ਦੀਆਂ ਗਲੀਆਂ, ਸੱਥਾਂ ਵਿਚ ਏਡਜ਼ ਰੋਗ ਪ੍ਰਤੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਇਸ਼ਤਿਹਾਰ ਵੰਡੇ ਗਏ।