Ferozepur News

ਏਡਿਡ ਸਕੂਲਾਂ ਦੇ ਪ੍ਰਾਇਮਰੀ ਵਿੰਗ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਦੀ ਮੰਗ

ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ) : ਪੰਜਾਬ ਵਿਧਾਨਸਭਾ 2017 ਦੀਆਂ ਚੋਣਾਂ ਜੋਕਿ 4 ਫਰਵਰੀ ਨੂੰ ਰਾਜ ਵਿਚ ਹੋਣ ਜਾ ਰਹੀਆਂ ਹਨ। ਪੰਜਾਬ ਸਰਕਾਰ ਇਸਦੇ ਲਈ ਤਨਦੇਹੀ ਨਾਲ ਇਸ ਚੋਣ ਨੂੰ ਜਿੱਤਣ ਦੇ ਪੱਖ ਵਿਚ ਹੈ। ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਰਾਜ ਵਿਚ ਉਨ੍ਹਾਂ ਨੇ ਹਰ ਵਰਗ ਦਾ ਚਹੁੰ ਮੁੱਖੀ ਵਿਕਾਸ ਕੀਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੱਥੇ ਵੀ ਸੰਗਤ ਦਰਸ਼ਨ ਕਰਦੇ ਹਨ ਉੱਥੇ ਇਹ ਪ੍ਰਚਾਰ ਕਰਦੇ ਹਨ ਕਿ ਰਾਜ ਦਾ ਕੋਈ ਵੀ ਵਰਗ ਵਿਕਾਸ ਤੋਂ ਬਿਨਾਂ ਨਹੀਂ ਰਿਹਾ।
ਪਰ ਹੈਰਾਨੀ ਦਾ ਵਿਸ਼ਾ ਇਹ ਹੈ ਕਿ ਸਿੱਖਿਆ ਦੀ ਅਲਖ ਜਗਾਉਣ ਵਾਲੇ ਏਡਿਡ ਸਕੂਲਾਂ ਦੇ ਪ੍ਰਾਇਮਰੀ ਵਿੰਗ ਦੇ ਕਰਮਚਾਰੀਆਂ ਨੂੰ ਅਕਤੂਬਰ ਤੋਂ ਲੈਕੇ ਅੱਜ ਤੱਕ ਦੀ ਤਨਖਾਹ ਹਾਲੇ ਤੱਕ ਨਸੀਬ ਨਹੀਂ ਹੋਈ। ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਅਤੇ ਇਸਦੇ ਨਾਲ ਨਾਲ ਕਈ ਪਾਰਟੀਆਂ ਵਾਈਫਾਈ ਮੁਫ਼ਤ ਦੇਣ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ। ਪਰ ਕਿਸੇ ਨੇ ਵੀ ਇਹ ਧਿਆਨ ਨਹੀਂ ਦਿੱਤਾ ਕਿ ਏਡਿਡ ਸਕੂਲਾਂ ਦੇੇ ਕਰਮਚਾਰੀਆਂ ਨੂੰ ਇਨਾਂ ਸਮਾਂ ਬੀਤ ਜਾਣ ਦੇ ਬਾਅਦ ਵੀ ਹਾਲੇ ਤੱਕ ਤਨਖਾਹ ਰਿਲੀਜ਼ ਨਹੀਂ ਕੀਤੀ ਗਈ ਉਸਦੇ ਲਈ ਕੋਈ ਕਾਰਵਾਈ ਕੀਤੀ ਜਾਵੇ।
ਇਹ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬ ਗੋਰਮਿੰਟ ਏਡਿਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਜੈ ਠਕਰਾਲ ਨੇ ਕਿਹਾ ਕਿ ਰਾਜ ਸਰਕਾਰ ਨੂੰ ਇਸ ਸਬੰਧ ਵਿਚ ਜਲਦੀ ਫੈਸਲਾ ਲੈਣਾ ਚਾਹੀਦਾ ਹੈ। ਕਿਉਂਕਿ ਜੇਕਰ ਕਰਮਚਾਰੀਆਂ ਨੂੰ ਤਨਖਾਹ ਹੀ ਸਮੇਂ ਤੇ ਨਹੀਂ ਮਿਲੇਗੀ ਤਾਂ ਉਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਕਿਵੇਂ ਦੂਰ ਕੀਤਾ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਮਿਲਣ ਵਾਲੀ ਤਿਮਾਹੀ ਗ੍ਰਾਂਟ ਜੋ ਸਿੱਖਿਆ ਵਿਭਾਗ ਨੇ ਹਾਲੇ ਤੱਕ ਜਾਰੀ ਨਹੀਂ ਕੀਤੀ ਹੈ ਇਸਦੇ ਲਈ ਸਰਕਾਰ ਨੂੰ ਜਲਦੀ ਹੁਕਮ ਦੇਣਾ ਹੋਵੇਗਾ। ਤਾਕਿ ਇਨ੍ਹਾਂ ਕਰਮਚਾਰੀਆਂ ਨੂੰ ਸਮੇਂ ਤੇ ਤਨਖਾਹ ਮਿਲ ਸਕੇ। ਠਕਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਪ੍ਰਮੁੱਖ ਸਿੱਖਿਆ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਏਡਿਡ ਸਕੂਲਾਂ ਦੇ ਪ੍ਰਾਇਮਰੀ ਵਿੰਗ ਦੇ ਕਰਮਚਾਰੀਆਂ ਨੂੰ ਜਲਦੀ ਤਨਖਾਹ ਦਿੱਤੀ ਜਾਵੇ।

Related Articles

Back to top button