ਏਕੇ ਦਾ ਪ੍ਰਗਟਾਵਾ ਦਿੰਦਿਆਂ ਲੋਕ ਆਸ਼ੂ ਬੰਗੜ ਦੇ ਹੱਕ ਵਿਚ ਲਾਉਣ ਲੱਗੇ ਨਾਅਰੇ
ਬਸਤੀ ਅਮਰੀਕ ਸਿੰਘ ਵਿਖੇ ਬੀਬਾ ਬੰਗੜ ਨੂੰ ਕੇਲਿਆਂ ਨਾਲ ਤੋਲਿਆ
ਏਕੇ ਦਾ ਪ੍ਰਗਟਾਵਾ ਦਿੰਦਿਆਂ ਲੋਕ ਆਸ਼ੂ ਬੰਗੜ ਦੇ ਹੱਕ ਵਿਚ ਲਾਉਣ ਲੱਗੇ ਨਾਅਰੇ
ਬਸਤੀ ਅਮਰੀਕ ਸਿੰਘ ਵਿਖੇ ਬੀਬਾ ਬੰਗੜ ਨੂੰ ਕੇਲਿਆਂ ਨਾਲ ਤੋਲਿਆ
ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਭਲੀ-ਭਾਂਤ ਜਾਣੂ-ਬੀਬਾ ਬੰਗੜ
ਫਿ਼ਰੋਜ਼ਪੁਰ, 17.2.2020 – ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਅਮਰਦੀਪ ਸਿੰਘ ਆਸ਼ੂ ਬੰਗੜ ਵਿਚ ਵਿਸਵਾਸ਼ ਦਿਖਾਉਂਦਿਆਂ ਜਿਥੇਂ ਕਾਂਗਰਸ ਵੱਲੋਂ ਟਿਕਟ ਨਾਲ ਨਿਵਾਜਿਆ ਗਿਆ, ਉਥੇ ਹਲਕਾ ਨਿਵਾਸੀ ਵੀ ਕਾਂਗਰਸੀ ਉਮੀਦਵਾਰ ਨੂੰ ਦਿਲੋਂ ਪਿਆਰ ਕਰਦੇ ਦਿਖਾਈ ਦੇ ਰਹੇ ਹਨ। ਲੱਡੂਆਂ ਨਾਲ ਤੋਲਣ ਵਾਲੇ ਵੋਟਰ ਹੁਣ ਆਪਣੇ ਨੇਤਾ ਨੂੰ ਕੇਲਿਆਂ ਨਾਲ ਤੋਲਣ ਲੱਗੇ। ਜੀ ਹਾਂ ਅੱਜ ਕਸਬਾ ਮਮਦੋਟ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਬਸਤੀ ਅਮਰੀਕ ਸਿੰਘ ਪੁੱਜੇ ਬੀਬਾ ਬੰਗੜ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕੇਲਿਆਂ ਨਾਲ ਤੋਲਿਆ ਗਿਆ। ਬਸਤੀ ਅਮਰੀਕ ਸਿੰਘ ਵਿਖੇ ਕਸ਼ਮੀਰ ਸਿੰਘ ਦਰਦੀ ਦੇ ਗ੍ਰਹਿ ਵਿਖੇ ਹੋਏ ਇਕੱਠ ਵਿਚ ਜਿਥੇ ਬੀਬਾ ਬਲਜੀਤ ਕੌਰ ਨੂੰ ਕੇਲਿਆਂ ਨਾਲ ਤੋਲਿਆ ਗਿਆ, ਉਥੇ ਇਕ-ਇਕ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ `ਤੇ ਪਾਉਣ ਦਾ ਵਿਸਵਾਸ਼ ਦਿਵਾਉਂਦਿਆਂ ਜੁੜੇ ਲੋਕਾਂ ਨੇ ਨਾਅਰੇ ਦੇ ਰੂਪ ਵਿਚ ਆਪਣੇ ਏਕਾ ਦਾ ਪ੍ਰਗਟਾਵਾ ਕੀਤਾ।
ਭਾਵੇਂ ਬੀਤੇ ਦਿਨ ਖਾਈ ਟੀ ਪੁਆਇੰੰਟ `ਤੇ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਾਰ ਸੁਨਣ ਆਏ ਹਜ਼ਾਰਾਂ ਲੋਕਾਂ ਨੇ ਲੰਬਾਂ ਸਮਾਂ ਆਪਣੇ ਮਹਿਬੂਬ ਨੇਤਾ ਦੀ ਉਡੀਕ ਕੀਤੀ, ਉਥੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨਾਲ ਕਾਫਲੇ ਦੇ ਰੂਪ ਵਿਚ ਕਸਬਾ ਮਮਦੋਟ ਵਿਖੇ ਪੁੱਜ ਕੇ ਵਿਰੋਧੀਆਂ ਨੂੰ ਕਾਂਗਰਸ ਦੇ ਏਕੇ ਦਾ ਪ੍ਰਗਟਾਵਾ ਕਰਦਿਆਂ ਹਲਕਾ ਨਿਵਾਸੀਆਂ ਨੂੰ ਸੂਬੇ ਦੀ ਬੇਹਤਰੀ ਲਈ ਕਾਂਗਰਸ ਦੀ ਸਰਕਾਰ ਬਣਾਉਣ ਦਾ ਹੌਕਾ ਦਿੱਤਾ। ਇਸ ਮੌਕੇ ਬੋਲਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਅਜੋਕੇ ਆਧੁਨਿਕਤਾ ਦੇ ਦੌਰ ਵਿਚ ਲੋਕ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਆਪਣੇ ਹਿੱਤਾਂ ਪ੍ਰਤੀ ਜਾਗਰੂਕ ਲੋਕ ਕਾਂਗਰਸ ਦੀ ਸਰਕਾਰ ਬਨਾਉਣ ਨੂੰ ਉਤਾਵਲੇ ਹਨ, ਕਿਉਂਕਿ ਲੋਕ ਕਾਂਗਰਸ ਦੀਆਂ ਪੰਜਾਬ ਦੇ ਹਿੱਤ ਵਿਚ ਲਈਆਂ ਨੀਤੀਆਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਜਿਥੇ ਗਰੀਬਾਂ ਦਾ ਮਾਣ ਰੱੱਖਿਆ ਹੈ, ਉਥੇ ਪੰਜਾਬ ਦੇ ਹਿੱਤ ਵਿਚ ਨਿਰਣੇ ਲੈਣ ਵਾਲੇ ਵਿਅਕਤੀ ਨੂੰ ਅੱਗੇ ਲਾਇਆ ਹੈ। ਇਸ ਮੌਕੇ ਨੀਟਾ ਸੋਢੀ, ਗੁਰਬਚਨ ਸਿੰਘ ਕਾਲਾ ਟਿੱਬਾ, ਪ੍ਰੇਮ ਸਿੰਘ ਕੌਂਸਲਰ, ਕਿੱਕਰ ਸਿੰਘ ਸਾਬਕਾ ਐਮ.ਸੀ, ਜਸਪਾਲ ਸਿੰਘ ਸੇਠਾਂ ਵਾਲਾ, ਮੁਖ਼ਿਤਆਰ ਸਿੰਘ ਹਜ਼ਾਰਾ ਸਿੰਘ ਵਾਲਾ, ਕਸ਼ਮੀਰ ਸਿੰਘ ਦਰਦੀ, ਕੁਲਵੰਤ ਸਿੰਘ ਵਸਤੀ ਗੁਲਾਬ ਸਿੰਘ, ਬਲਜਿੰਦਰ ਸਿੰਘ ਥਿੰਦ, ਜਸਬੀਰ ਸਿੰਘ ਸਰਪੰਚ ਸਾਹਨ ਕੇ, ਨਿਰਮਲ ਸਿੰਘ, ਪਿੰਡ ਸਰਾਂ ਵਾਲੀ ਦੇ ਸੋਨੂੰ, ਮੁਖਤਿਆਰ, ਜਗਤਾਰ, ਰਾਮਾ ਆਦਿ ਹਾਜ਼ਰ ਸਨ।