Ferozepur News

ਉਰਦੂ ਆਮੋਜ਼ ਦੀਆਂ ਕਲਾਸਾਂ 4 ਜੁਲਾਈ 2018 ਤੋਂ ਸ਼ੁਰੂ ਹੋਣਗੀਆਂ: ਜ਼ਿਲ੍ਹਾ ਭਾਸ਼ਾ ਅਫ਼ਸਰ ਨਵੀਂ ਕਲਾਸ ਦਾ ਦਾਖ਼ਲਾ 12 ਜੁਲਾਈ 2018 ਤੱਕ ਜਾਰੀ ਰਹੇਗਾ

 ਫ਼ਿਰੋਜ਼ਪੁਰ 20 ਜੂਨ 2018  (   Pankaj Madan ) ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਨਾਲ ਉੱਤਰੀ ਭਾਰਤ ਦੀ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਲੋਕਾਂ ਨੂੰ ਤਹਿਜ਼ੀਬ ਅਤੇ ਸੁਹਜ ਮੁਹੱਈਆ ਕਰਵਾਉਣ ਵਾਲੀ ਉਰਦੂ ਭਾਸ਼ਾ ਨੂੰ ਪੰਜਾਬ ਵਿਚ ਹਰਮਨ ਪਿਆਰਾ ਬਣਾਉਣ ਲਈ ਵਿਭਾਗ ਵੱਲੋਂ ਉਰਦੂ ਸਿਖਾਉਣ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ 4 ਜੁਲਾਈ 2018 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਹ ਮੁਫ਼ਤ ਕਲਾਸਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੇ ਦਫ਼ਤਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬੀ ਬਲਾਕ ਦੂਜੀ ਮੰਜ਼ਿਲ ਕਮਰਾ ਨੰ:209 ਫ਼ਿਰੋਜ਼ਪੁਰ ਛਾਉਣੀ ਵਿਖੇ ਸ਼ਾਮ 5.15 ਵਜੇ ਤੋਂ 6.15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲਗਾਈਆਂ ਜਾਇਆ ਕਰਨਗੀਆਂ।
                ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਵਲਜੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਅਰਜ਼ੀ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਤੋਂ ਉਪਲਬਧ ਨਿਰਧਾਰਿਤ ਪ੍ਰੋਫਾਰਮੇ ਉੱਪਰ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਕਲਾਸ ਦਾ ਦਾਖਲਾ 12 ਜੁਲਾਈ 2018 ਤੱਕ ਜਾਰੀ ਰਹੇਗਾ ਅਤੇ ਇਸ ਕੋਰਸ ਵਾਸਤੇ  ਦਾਖਲਾ ਫਾਰਮ ਇਸ ਦਫ਼ਤਰ ਤੋ ਮੁਫ਼ਤ ਉਪਲੱਬਧ ਹੋਣਗੇ।

Related Articles

Back to top button