Ferozepur News

ਇੱਕ ਦਿਨ ਦੇ ਲਈ ਡਿਪਟੀ ਕਮਿਸ਼ਨਰ ਬਣਨ ਵਾਲੀ 11ਵੀਂ ਕਲਾਸ ਦੀ ਵਿਦਿਆਰਥਣ ਅਨਮੋਲ ਬੇਰੀ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਚੰਦਰ ਗੈਂਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੀਵਾਲੀ ਮਨਾਈ

ਅਨਮੋਲ ਬੇਰੀ ਨੇ ਡਿਪਟੀ ਕਮਿਸ਼ਨਰ ਦੇ ਨਾਲ ਮਨਾਈ ਦੀਵਾਲੀ

ਫਿਰੋਜ਼ਪੁਰ 30 ਅਕਤੂਬਰ 2019 ( ) ਇੱਕ ਦਿਨ ਦੇ ਲਈ ਡਿਪਟੀ ਕਮਿਸ਼ਨਰ ਬਣਨ ਵਾਲੀ 11ਵੀਂ ਕਲਾਸ ਦੀ ਵਿਦਿਆਰਥਣ ਅਨਮੋਲ ਬੇਰੀ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਚੰਦਰ ਗੈਂਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੀਵਾਲੀ ਮਨਾਈ। ਦੀਵਾਲੀ ਮਨਾਉਣ ਦੇ ਲਈ ਅਨਮੋਲ ਬੇਰੀ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਦੇ ਨਿਵਾਸ ਤੇ ਪਹੁੰਚੀ। ਡਿਪਟੀ ਕਮਿਸ਼ਨਰ ਦੀ ਪਤਨੀ ਡਾ. ਰਿਚਾ ਗੈਂਦ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅਨਮੋਲ ਬੇਰੀ ਦਾ ਸਵਾਗਤ ਕੀਤਾ ਅਤੇ ਉਸ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਅਨਮੋਲ ਬੇਰੀ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ।
ਡਿਪਟੀ ਕਮਸ਼ਨਰ ਨੇ ਕਿਹਾ ਕਿ ਅਨਮੋਲ ਬੇਰੀ ਵਿੱਚ ਸਰੀਰਕ ਰੁਕਾਵਟ ਦੇ ਬਾਵਜੂਦ ਅਥਾਹ ਜਜਬਾ ਹੈ, ਜਿਸਦੇ ਬਲਬੂਤੇ ਤੇ ਉਹ ਪੜ੍ਹਾਈ-ਲਿਖਾਈ ਵਿੱਚ ਲਗਾਤਾਰ ਨਵੇਂ ਮੁਕਾਮ ਕਾਇਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਨਮੋਲ ਬੇਰੀ ਆਈ.ਏ.ਐੱਸ. ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ, ਜਿਸ ਦੇ ਤਹਿਤ ਉਸ ਨੂੰ ਇੱਕ ਦਿਨ ਦਾ ਡੀਸੀ ਵੀ ਬਣਾਇਆ ਗਿਆ ਸੀ। ਉਹ ਅਨਮੋਲ ਬੇਰੀ ਦੇ ਸਪਨੇ ਨੂੰ ਪੂਰਾ ਕਰਨ ਦੇ ਲਈ ਉਸ ਦੀ ਹਰ ਸੰਭਵ ਮਦਦ ਕਰੇਗੀ। 

Related Articles

Back to top button