ਇੰਡੋਰ ਹਾਲ ਨੂੰ ਇੰਟਰਨੈਸ਼ਨਲ ਸੁਵਿਧਾਵਾਂ ਦੇਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਕੀਤਾ ਧੰਨਵਾਦ
ਇੰਟਰਨੈਸ਼ਨਲ ਸੁਵਿਧਾਵਾਂ ਨਾਲ ਫ਼ਿਰੋਜ਼ਪੁਰ ਦੇ ਖਿਡਾਰੀ ਸਟੇਟ ਅਤੇ ਨੈਸ਼ਨਲ ਪੱਧਰ ਤੇ ਹੋਰ ਵੀ ਵਧੀਆ ਕਾਰਗੁਜ਼ਾਰੀ ਕਰਨ ਦੇ ਕਾਬਲ ਹੋਣਗੇ:- ਜਸਵਿੰਦਰ ਸਿੰਘ
ਫ਼ਿਰੋਜ਼ਪੁਰ 18 ਅਗਸਤ 2020 ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬਣੇ ਇੰਡੋਰ ਜਿਮਨੇਜ਼ੀਅਮ ਹਾਲ ਜਿਸ ਵਿੱਚ ਬੈਡਮਿੰਟਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਨੂੰ ਵਧੀਆ ਸੁਵਿਧਾਵਾਂ ਪ੍ਰਦਾਨ ਕਰਨ ਲਈ ਉੱਥੋਂ ਦੇ ਖਿਡਾਰੀਆਂ ਅਤੇ ਟੀਮ ਲੀਡਰ ਨੇ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇੰਡੋਰ ਹਾਲ ਵਿੱਚ ਲਾਈਟਿੰਗ ਅਤੇ ਹੋਰ ਸਾਰੀਆਂ ਸੁਵਿਧਾਵਾਂ ਜਿਵੇਂ ਨਵੀਆਂ ਕੋਰਟਾਂ ਖੇਡਣ ਲਈ ਲੁੜੀਂਦੇ ਅਨੁਕੂਲ ਰੰਗ ਰੋਗਨ ਵਾਲੀਆਂ ਦੀਵਾਰਾਂ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਦੀਆਂ ਤਸਵੀਰਾਂ ਤਾਂ ਜੋ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਵਿੱਚ ਵੀ ਕੁੱਝ ਕਰਨ ਦਾ ਉਤਸ਼ਾਹ ਜਾਗੇ। ਉਨ੍ਹਾਂ ਕਿਹਾ ਕਿ ਇਸ ਇੰਡੋਰ ਹਾਲ ਨੂੰ ਨਵੇਂ ਸਿਰੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਇੱਕ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਜਿਸ ਲਈ ਸਮੂਹ ਖਿਡਾਰੀਆਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ।
ਇਸ ਮੌਕੇ ਇੰਡੋਰ ਹਾਲ ਵਿੱਚ ਬੱਚਿਆਂ ਨੂੰ ਫ਼ਰੀ ਟਰੇਨਿੰਗ ਦੇਣ ਵਾਲੇ ਜਸਵਿੰਦਰ ਸਿੰਘ ਲੈਕਚਰਾਰ ਨੇ ਕਿਹਾ ਕਿ ਇਸ ਨਵੀਆਂ ਸੁਵਿਧਾਵਾਂ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ਹੁਣ ਜਦੋਂ ਕਿ ਇਹ ਬੈਡਮਿੰਟਨ ਹਾਲ ਨੈਸ਼ਨਲ ਟੂਰਨਾਮੈਂਟ ਦੇ ਹਾਲ ਦਾ ਬਣ ਜਾਏਗਾ ਤਾਂ ਜੋ ਬੱਚੇ ਨੈਸ਼ਨਲ ਟੂਰਨਾਮੈਂਟ ਖੇਡਣ ਜਾਣਗੇ ਉਸ ਵਿੱਚ ਬਹੁਤ ਫ਼ਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਨੈਸ਼ਨਲ ਖਿਡਾਰਨ ਪੰਜਾਬ ਚੈਂਪੀਅਨ ਸਵਰੀਤ ਕੌਰ ਜਿਸ ਦੀਆਂ ਕਾਮਯਾਬੀਆਂ ਪਿੱਛੇ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਅਤੇ ਅਮਰਜੀਤ ਸਿੰਘ ਭੋਗਲ ਦਾ ਵਡਾ ਅਸ਼ੀਰਵਾਦ ਹੈ। ਉਨ੍ਹਾਂ ਕਿਹਾ ਕਿ ਇਸ ਨਵੀਆਂ ਸੁਵਿਧਾਵਾਂ ਨਾਲ ਫ਼ਿਰੋਜ਼ਪੁਰ ਦੇ ਖਿਡਾਰੀ ਸਟੇਟ ਅਤੇ ਨੈਸ਼ਨਲ ਪੱਧਰ ਤੇ ਹੋਰ ਵੀ ਵਧੀਆ ਕਾਰਗੁਜ਼ਾਰੀ ਕਰਨ ਦੇ ਕਾਬਲ ਹੋਣਗੇ ਕਿਉਂਕਿ ਨਵੀਆਂ ਸੁਵਿਧਾਵਾਂ ਉਨ੍ਹਾਂ ਨੂੰ ਵਧੀਆ ਪ੍ਰੈਕਟਿਸ ਕਰਨ ਦੇ ਮੌਕੇ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਇੰਝ ਮਹਿਸੂਸ ਹੋਵੇਗਾ ਕਿ ਉਹ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਵਾਲੇ ਸਟੇਡੀਅਮ ਵਿੱਚ ਹੀ ਖੇਡ ਰਹੇ ਹਨ।
ਇਸ ਮੌਕੇ ਸਟੇਟ ਮੈਡਲਿਸਟ ਤਨਿਸ਼ ਅਤੇ ਸਟੇਟ ਪੱਧਰ ਦੀਆਂ ਖਿਡਾਰਨਾਂ ਕੁਸਮ ,ਅਮਨ,ਨਿਧੀ, ਨੇ ਵੀ ਇਸ ਬੈਡਮਿੰਟਨ ਹਾਲ ਦੀਆਂ ਨਵੀਆਂ ਅਤੇ ਕੌਮਾਂਤਰੀ ਪੱਧਰ ਦੀਆਂ ਸੁਵਿਧਾਵਾਂ ਤੇ ਖ਼ੁਸ਼ੀ ਪ੍ਰਗਟਾਈ। ਇਸ ਮੌਕੇ ਖਿਡਾਰੀਆਂ ਨੇ ਕਿਹਾ ਕਿ ਉਹ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਇਨ੍ਹਾਂ ਯਤਨਾ ਦਾ ਸਿਲ੍ਹਾ ਉਨ੍ਹਾਂ ਦੀ ਝੋਲੀ ਵਿਚ ਨੈਸ਼ਨਲ ਮੈਡਲ ਪਾ ਕੇ ਜਲਦੀ ਮੋੜਣਗੇ।