ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਵੱਲੋਂ ਬਿਹਾਰ ਪਟਨਾ ਵਿਚ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਦਵਾਈਆਂ ਅਤੇ ਰਾਸ਼ਨ ਭੇਜਿਆ
ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਵੱਲੋਂ ਬਿਹਾਰ ਪਟਨਾ ਵਿਚ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਦਵਾਈਆਂ ਅਤੇ ਰਾਸ਼ਨ ਭੇਜਿਆ
ਫਿਰੋਜ਼ਪੁਰ 19 ਅਕਤੂਬਰ (): ਮਨੁੱਖਤਾ ਦੀ ਸੇਵਾ ਵਿਚ ਹਮੇਸ਼ਾ ਮੁਹਰਲੀ ਕਤਾਰ ਰਹਿਣ ਵਾਲੀ ਇੰਟਰਨੈਸ਼ਨਲ ਪੰਥਕ ਦਲ ਨੇ ਪਹਿਲਾ ਸੁਲਤਾਨਪੁਰ ਲੋਧੀ ਵਿਚ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਇਕ ਮਹੀਨਾ ਮੈਡੀਕਲ ਕੈਂਪ ਅਤੇ ਹੜ੍ਹ ਪੀੜ੍ਹਤਾਂ ਨੂੰ ਕੱਪੜੇ ਰਜਾਈਆਂ, ਬਿਸਤਰੇ ਸੂਟ ਦੇਣ ਤੋਂ ਇਲਾਵਾ ਹਰ ਪਿੰਡ ਪਿੰਡ ਵਿਚ ਦਵਾਈਆਂ ਦੇ ਕੈਂਪ ਲਾਉਣ ਤੇ ਬਾਅਦ ਬਿਹਾਰ ਪਟਨਾ ਵਿਚ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਦਵਾਈਆਂ ਅਤੇ ਰਾਸ਼ਨ ਵੰਡਿਆ ਜਿਸ ਦੀ Àਥੋਂ ਦੇ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਬਾਰੇ ਜਦੋਂ ਇੰਟਰ ਨੈਸ਼ਨਲ ਪੰਥਕ ਦਲ ਦੀ ਟੀਮ ਹੜ੍ਹ ਪੀੜਤਾਂ ਦੀ ਮੱਦਦ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲਖਵਿੰਦਰ ਸਿੰਘ ਮੋਮੀ ਪੰਜਾਬ ਪ੍ਰਧਾਨ, ਭਾਈ ਕ੍ਰਿਪਾ ਸਿੰਘ ਨੱਥੂਵਾਲਾ ਪੈਨਲ ਮੈਂਬਰ ਸੈਂਟਰ ਕਮੇਟੀ ਆਲ ਇੰਡੀਆ, ਭਾਈ ਬਲਜੀਤ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਭਾਈ ਗੁਰਨਾਮ ਸਿੰਘ ਮਹਾਲਮ ਜਨਰਲ ਸਕੱਤਰ ਜ਼ਿਲ੍ਹਾ ਫਿਰੋਜ਼ਪਰ, ਭਾਈ ਭੁਪਿੰਦਰ ਸਿੰਘ ਫਿਰੋਜ਼ਪੁਰ ਸੇਵਾ ਵਾਲੇ ਜਥੇ ਵਿਚ ਸ਼ਾਮਲ ਸਨ ਨੇ ਦੱਸਿਆ ਕਿ ਸਾਡੀ ਡਿਊਟੀ ਬਾਣੀ ਇੰਟਰ ਨੈਸ਼ਨਲ ਪੰਥਕ ਦਲ ਨੇ ਡਿਊਟੀ ਬਿਹਾਰ ਪਟਨਾ ਲਈ ਲਾਈ ਸੀ ਅਤੇ ਅੱਗੇ ਸਭ ਤੋਂ ਪ੍ਰਭਾਵਿਤ ਇਨਾਕਾ ਰਜਿੰਦਰ ਨਗਰ ਤੇ ਪੁੰਨ ਪੁੰਨ ਜ਼ਿਲ੍ਹਾ ਪਟਨਾ ਵਿਖੇ ਸੇਵਾਵਾਂ ਨਿਭਾਈਆਂ ਜਿਸ ਤੋਂ ੍ਰਪ੍ਰਭਾਵਿਤ ਹੋ ਕੇ ਬਿਹਾਰ ਦੇ ਲੋਕਾਂ ਵੱਲੋਂ ਸਿੱਖਾਂ ਦੀ ਸੇਵਾ ਨੂੰ ਵੇਖ ਕੇ ਕਾਫੀ ਰਾਹਤ ਮਹਿਸੂਸ ਕੀਤੀ। ਇਸ ਸਬੰਧ ਵਿਚ ਜਦੋਂ ਅਸੀਂ ਵਾਪਸ ਆਏ ਤਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ ਨੇ ਵੀ ਸਾਡੀ ਹੌਂਸਲਾ ਅਫਜਾਈ ਕੀਤੀ।