ਇਲਾਕਾ ਨਿਵਾਸੀਆਂ ਨੂੰ ਬੇਹਤਰ ਸਹੂਲਤਾਂ ਦਿਵਾਉਣ ਲਈ ਯਤਨਸ਼ੀਲ ਅਤੇ ਚੰਡੀਗੜ• ਨੂੰ ਜਲਦ ਚੱਲੇਗੀ ਰੇਲ-ਕਮਲ ਸ਼ਰਮਾ
ਫ਼ਿਰੋਜ਼ਪੁਰ, 7 ਜੂਨ (ਏ.ਸੀ.ਚਾਵਲਾ) ਸ਼ਹਿਰ ਵਾਸੀਆਂ ਲਈ ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਬੱਬ ਬਣਦੇ ਆ ਰਹੇ ਬਸਤੀ ਟੈਂਕਾਂ ਵਾਲੀ ਦੇ ਰੇਲਵੇ ਫਾਟਕਾਂ 'ਤੇ ਅੰਡਰ ਬ੍ਰਿਜ ਬਨਾਉਣ ਲਈ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਇਲਾਕਾ ਨਿਵਾਸੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰ ਮੰਡਲ ਫ਼ਿਰੋਜ਼ਪੁਰ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਵੱਲੋਂ ਜਿਸ ਤਰ•ਾਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਹ ਆਪਣੇ-ਆਪ ਵਿਚ ਹੀ ਵਿਲੱਖਣ ਹਨ। ਉਨ•ਾਂ ਦੱਸਿਆ ਕਿ ਸ੍ਰੀ ਕਮਲ ਸ਼ਰਮਾ ਵੱਲੋਂ ਰੇਲਵੇ ਵਿਚ ਲੋਕਾਂ ਨੂੰ ਬੇਹਤਰ ਸਹੂਲਤਾਂ ਦਿਵਾਉਣ ਦੇ ਮੱਦੇਨਜ਼ਰ ਡੀ.ਆਰ.ਐਮ ਫ਼ਿਰੋਜ਼ਪੁਰ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਰੱਖੀਆਂ ਸਹੂਲਤਾਂ ਦਾ ਜਲਦ ਹੱਲ ਕਰਨ ਦਾ ਵਿਸਵਾਸ਼ ਵੀ ਦਿਵਾਇਆ ਗਿਆ। ਫ਼ਿਰੋਜ਼ਪੁਰ ਨੂੰ ਰੇਲਵੇ ਰਾਹੀਂ ਚੰਡੀਗੜ• ਨਾਲ ਜੋੜਦੀ ਰੇਲ ਕੁਝ ਤਕਨੀਕੀ ਕਮੀਆਂ ਕਰਕੇ ਰੁਕਣ ਦੀ ਗੱਲ ਕਰਦਿਆਂ ਸ੍ਰੀ ਕਮਲ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕਾਰਜ ਪੂਰਾ ਹੋਣ 'ਤੇ ਜਲਦ ਇਹ ਰੇਲ ਸ਼ੁਰੂ ਕਰਕੇ ਇਲਾਕਾ ਨਿਵਾਸੀਆਂ ਦੇ ਸਪੁਰਦ ਕਰ ਦਿੱਤੀ ਜਾਵੇਗੀ। ਉਨ•ਾਂ ਕਿਹਾ ਫ਼ਿਰੋਜ਼ਪੁਰ ਤੋਂ ਹਰਿਦੁਆਰ ਜਾਣ ਵਾਲੇ ਯਾਤਰੂਆਂ ਦੀ ਸਹੂਲਤ ਨੂੰ ਦੇਖਦਿਆਂ ਫ਼ਿਰੋਜ਼ਪੁਰ, ਕੋਟਕਪੂਰਾ ਤੋਂ ਹੁੰਦੀ ਹੋਈ ਬਠਿੰਡਾ-ਹਰਿਦੁਆਰ ਰੇਲ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਲੰਬਾ ਸਮਾਂ ਆਸਾਨੀ ਨਾਲ ਤਹਿ ਕਰਨ ਵਿਚ ਸਹੂਲਤ ਮਿਲੇਗੀ। ਯਾਤਰੀਆਂ ਨੂੰ ਰੇਲ ਵਿਚ ਚੰਗੀ ਕੁਆਲਟੀ ਦਾ ਭੋਜਣ ਪ੍ਰਦਾਨ ਕਰਨ ਲਈ ਵੀ ਹਦਾਇਤ ਕੀਤੀ ਤਾਂ ਜੋ ਅਜੋਕੇ ਵੱਧ ਰਹੇ ਪਦਾਰਥਵਾਲੀ ਯੁੱਗ ਵਿਚ ਲੋਕਾਂ ਨੂੰ ਸਹੀ ਭੋਜਣ ਮਿਲ ਸਕੇ। ਰੇਲਵੇ ਦੇ ਬਣੇ ਕੁਆਰਟਰਾਂ ਵਿਚ ਸੀਵਰੇਜ ਪਾਉਣ ਦੀ ਡੀ.ਈ.ਐਨ ਤਲਵਾੜ ਵੱਲੋਂ ਕੀਤੀ ਮੰਗ ਨੂੰ ਪ੍ਰਵਾਨ ਕਰਦਿਆਂ ਸ੍ਰੀ ਕਮਲ ਸ਼ਰਮਾ ਨੇ ਤੁਰੰਤ ਈ.ਓ ਨਗਰ ਕੌਂਸਲ ਤੇ ਐਸ.ਡੀ.ਓ ਪੀ.ਡਬਲਯੂ.ਡੀ ਨੂੰ ਜਲਦ ਖਰੜਾ ਤਿਆਰ ਕਰਕੇ ਕਾਰਜ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ•ਾਂ ਕਿਹਾ ਕਿ ਦਿਨੋਂ-ਦਿਨ ਜ਼ਮੀਨ ਹੇਠਲੇ ਗੰਦਲੇ ਹੋ ਰਹੇ ਪਾਣੀ ਤੇ ਲੋਕਾਂ ਨੂੰ ਮੁੱਲ ਦੇ ਪਾਣੀ ਤੋਂ ਬਚਾਉਣ ਲਈ ਬਸਤੀ ਟੈਂਕਾਂ ਵਾਲੀ ਵਿਚ ਇਕ ਆਰ.ਓ ਸਿਸਟਮ ਲਗਾ ਕੇ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਪੇਟ ਤੇ ਹੋਰਨਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ। ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਰੇਲਵੇ ਪੁੱਲ ਤੋਂ ਰੇਲਵੇ ਸਟੇਸ਼ਨ ਰਾਹੀਂ ਬਸਤੀ ਟੈਂਕਾਂ ਵਾਲੀ ਨੂੰ ਜਾਂਦਾ ਰਸਤਾ ਵੀ ਤੁਰੰਤ ਨਵੇਂ ਸਿਰਿਓ ਬਣਾਇਆ ਜਾਵੇ ਤਾਂ ਜੋ ਇਸ ਟੁੱਟੀ ਸੜਕ ਕਰਕੇ ਕਿਸੇ ਰਾਹਗੀਰ ਨੂੰ ਪ੍ਰੇਸ਼ਾਨੀ ਦੇ ਆਲਮ ਵਿਚੋਂ ਨਾ ਗੁਜਰਨਾ ਪਵੇ। ਫ਼ਿਰੋਜ਼ਪੁਰ ਵਾਸੀਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਅਜਿਹੀਆਂ ਸਮੱਸਿਆਵਾਂ ਦੂਰ ਕਰਨ 'ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸ੍ਰੀ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਦਾ ਧੰਨਵਾਦ ਕਰਦਿਆਂ ਵਪਾਰ ਮੰਡਲ ਫ਼ਿਰੋਜ਼ਪੁਰ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਕਿਹਾ ਕਿ ਅਜਿਹੇ ਨੇਤਾਵਾਂ ਸਦਕਾ ਸ਼ਹਿਰ ਹੀ ਨਹੀਂ ਬਲਕਿ ਸੂਬਾ ਵੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਦੇ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਦਿਆਲ ਸਰੂਪ ਕਾਲੀਆ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਐਮ.ਸੀ, ਕਾਰਜ ਸਾਧਕ ਅਫਸਰ ਫ਼ਿਰੋਜ਼ਪੁਰ ਸ਼ਹਿਰ, ਮਨਪ੍ਰੀਤਮ ਸਿੰਘ ਸਮੇਤ ਵੱਡੀ ਗਿਣਤੀ ਰੇਲਵੇ ਦੇ ਅਧਿਕਾਰੀ ਹਾਜ਼ਰ ਸਨ।