Ferozepur News
ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਵਲੋਂ ਬਲਾਕ ਪੱਧਰੀ ਮੀਟਿੰਗ
ਫਿਰੋਜ਼ਪੁਰ 22 ਮਾਰਚ (ਏ. ਸੀ. ਚਾਵਲਾ) : ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਸਵਰਨਾ ਕੌਰ ਫਲੀਆਂ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸਵਰਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਸਰਕਾਰ ਉਨ•ਾਂ ਦੀ ਮਿਹਨਤ ਦੇ ਮੁਤਾਬਿਕ ਮਾਣ ਭੱਤਾ ਦੇਵੇ। ਉਨ•ਾਂ ਦੱਸਿਆ ਕਿ 14 ਮਾਰਚ ਨੂੰ ਲੁਧਿਆਣਾ ਵਿਖੇ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਪੰਜਾਬ ਨਾਲ ਸਮਾਂ 27 ਮਾਰਚ ਨੂੰ ਮਿਲਿਆ ਹੈ। ਜਿੱਥੇ ਉਹ ਆਪਣੀਆਂ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖਣਗੇ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਿਰਨਾ ਰਾਣੀ, ਅਵਿਨਾਸ਼ , ਨੀਲਮ, ਸੁਮਿੱਤਰਾ, ਸੁਨੀਤਾ, ਬਲਜੀਤ, ਹਰਭਜਨ ਕੌਰ ਆਦਿ ਹਾਜ਼ਰ ਸਨ।