ਆਮ ਜਨਤਾ ਨੂੰ ਜਰੂਰੀ ਵਸਤਾਂ /ਰਾਸ਼ਣ ਵੰਡਣ ਤੋਂ ਪਹਿਲਾਂ ਸਰਕਾਰੀ ਹਸਪਤਾਲ ਤੋਂ ਮੁੱਢਲੀ ਜਾਂਚ ਜਰੂਰੀ : ਡਾ. ਹੁਸਨ ਪਾਲ
ਆਮ ਜਨਤਾ ਨੂੰ ਜਰੂਰੀ ਵਸਤਾਂ /ਰਾਸ਼ਣ ਵੰਡਣ ਤੋਂ ਪਹਿਲਾਂ ਸਰਕਾਰੀ ਹਸਪਤਾਲ ਤੋਂ ਮੁੱਢਲੀ ਜਾਂਚ ਜਰੂਰੀ : ਡਾ. ਹੁਸਨ ਪਾਲ
ਗੁਰੂਹਰਸਹਾਏ, 20 ਅਪ੍ਰੈਲ (ਪਰਮਪਾਲ ਗੁਲਾਟੀ):
ਵਿਸ਼ਵ ਸਿਹਤ ਸੰਗਠਨ ਅਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਹਸਪਤਾਲ ਗੁਰੂਹਰਸਹਾਏ ਦੇ ਮੈਡੀਕਲ ਸਪੈਸ਼ਲਿਸਟ ਡਾ.ਹੁਸਨ ਪਾਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਡਾਊਨ ਦੌਰਾਨ ਜੇਕਰ ਕੋਈ ਵਿਅਕਤੀ ਕਿਸੇ ਵੀ ਕਾਰਨ ਜਿਵੇਂ ਕਿ ਜਰੂਰੀ ਵਸਤਾਂ ਜਾਂ ਰਾਸ਼ਨ ਮੁਹੱਈਆ ਕਰਵਾਉਣ ਲਈ ਦੁਕਾਨਦਾਰ ਹੋਮ ਡਲਿਵਰੀ ਆਦਿ ਸਰਵਿਸ ਕਰਕੇ ਜਨਤਾ ਵਿੱਚ ਵਿਚਰਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਜਾ ਕੇ ਡਾਕਟਰ ਕੋਲੋਂ ਕੋਵਿਡ-19 ਤਹਿਤ ਆਪਣੀ ਮੁੱਢਲੀ ਸਕਰੀਨਿੰਗ ਕਰਵਾਉਣੀ ਚਾਹੀਦੀ ਹੈ । ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਹ ਦੇਖਣ ਵਿੱਚ ਆਇਆ ਹੈ ਕਿ ਕਈ ਵਿਅਕਤੀ ਪਹਿਲਾਂ ਆਮ ਪਬਲਿਕ ਵਿੱਚ ਜ਼ਰੂਰੀ ਵਸਤਾਂ ਜਾਂ ਰਾਸ਼ਨ ਆਦਿ ਵੰਡਦੇ ਰਹੇ ਪ੍ਰੰਤੂ ਬਾਅਦ ਵਿੱਚ ਜਾਂਚ ਦੌਰਾਨ ਪੋਜ਼ਿਟਿਵ ਪਾਏ ਗਏ। ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਅਜਿਹੇ ਵਿਅਕਤੀ ਬਿਮਾਰੀ ਨੂੰ ਫੈਲਾਉਣ ਦਾ ਜ਼ਰੀਆ ਬਣ ਰਹੇ ਹਨ । ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਭ ਮਨੁੱਖਤਾ ਦੀ ਸੇਵਾ ਭਾਵਨਾ ਦੇ ਨਾਲ ਨਾਲ ਆਪਣੇ ਫ਼ਰਜ਼ ਸਮਝਦੇ ਹੋਏ ਆਮ ਲੋਕਾਂ ਵਿੱਚ ਵਿਚਰਨ ਤੋਂ ਪਹਿਲਾਂ ਹਰੇਕ ਵਿਅਕਤੀ ਡਾਕਟਰ ਕੋਲੋ ਆਪਣੀ ਮੁਢਲੀ ਸਕਰੀਨਿੰਗ ਜਰੂਰ ਕਰਵਾਵੇ ਤਾਂ ਜੋ ਲੌਕਡਾਊਨ ਦੇ ਨਿਯਮਾਂ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾ ਸਕੇ ਅਤੇ ਇਸ ਲਾਗ ਦੀ ਚੇਨ ਨੂੰ ਤੋੜਿਆ ਜਾ ਸਕੇ । ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆ ਵਰਤਣਾ ਬਹੁਤ ਜਰੂਰੀ ਹੈ ,ਤਾਂ ਹੀ ਇਸ ਸੰਕਟ ਤੋਂ ਨਿਜ਼ਾਤ ਪਾ ਸਕਦੇ ਹਾਂ । ਇਸ ਮੌਕੇ ਡਾ.ਰਮਨਦੀਪ ਕੌਰ ,ਡਾ ਸਤਿੰਦਰ ਪਾਲ, ਡਾ. ਰਿੰਪਲ ਆਨੰਦ ,ਬਿੱਕੀ ਕੌਰ ਬਲਾਕ ਅੈਕਸਟੈਂਸ਼ਨ ਅੈਜੂਕੇਟਰ,ਹਨੂੰ ਰੂਰਲ ਫਾਰਮੇਸੀ ਅਫਸਰ,ਬੂਟਾ ਸਿੰਘ,ਰੈਨੂ ਬਾਲਾ ਆਸ਼ਾ ਆਦਿ ਹਾਜ਼ਰ ਸਨ।