Ferozepur News

ਆਮ ਆਦਮੀ ਪਾਰਟੀ ਦੇ ਪੰਜਾਬ ਕੋਆਰਡੀਨੇਟਰ ਸੁੱਚਾ ਸਿੰਘ ਛੋਟੇਪੁਰ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ

chhopurਫਿਰੋਜ਼ਪੁਰ 23 ਮਾਰਚ (ਏ. ਸੀ. ਚਾਵਲਾ): ਆਮ ਆਦਮੀ ਪਾਰਟੀ ਦੇ ਪੰਜਾਬ ਕੋਆਰਡੀਨੇਟਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਦਾ ਨਿਸ਼ਾਨਾ ਸਾਲ 2017 ਦੀਆਂ ਚੋਣਾਂ ਵਿਚ ਪੰਜਾਬ &#39ਚੋਂ ਭ੍ਰਿਸ਼ਟਾਚਾਰੀ ਪਾਰਟੀਆਂ ਦਾ ਮੁਕੰਮਲ ਸਫਾਇਆ ਕਰਨਾ ਹੈ। ਇਹ ਵਿਚਾਰ ਪ੍ਰਦੇਸ਼ ਕੋਆਰਡੀਨੇਟਰ ਸੁੱਚਾ ਸਿੰਘ ਛੋਟੇਪੁਰ ਨੇ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਦੀ ਸੂਬਾ ਪੱਧਰੀ ਰੈਲੀ ਦੌਰਾਨ ਕਹੇ। ਛੋਟੇਪੁਰ ਨੇ ਕਿਹਾ ਕਿ ਅੱਜ ਦਾ ਜੋ ਸਮਾਗਮ ਹੈ ਉਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਭੇਂਟ ਕਰਨਾ ਹੈ। ਉਨ•ਾਂ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ ਅਤੇ ਉਨ•ਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਛੋਟੇਪੁਰ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸਮਾਗਮ ਮਨਾਉਣੇ ਚਾਹੀਦੇ ਹਨ ਨਾ ਕਿ ਉਨ•ਾਂ ਨੂੰ ਭੁੱਲ ਜਾਣਾ ਚਾਹੀਦਾ ਹੈ, ਉਨ•ਾਂ ਕਿਹਾ ਕਿ ਜੋ ਕੋਮਾਂ ਸ਼ਹੀਦਾਂ ਨੂੰ ਯਾਦ ਨਹੀਂ ਕਰਦੀਆਂ ਸਮਾਜ ਵੀ ਉਨ•ਾਂ ਨੂੰ ਭੁੱਲ ਜਾਂਦਾ ਹੈ। ਛੋਟੇਪੁਰ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾ ਗੋਰਿਆਂ ਕੋਲ ਰਾਜ ਸੀ ਅਤੇ ਹੁਣ ਕਾਲਿਆਂ ਕੋਲ ਰਾਜ ਹੈ। ਉਨ•ਾਂ ਨੇ ਕਿਹਾ ਕਿ ਕਈ ਸਾਲਾਂ ਤੱਕ ਦੇਸ਼ ਅਤੇ ਪੰਜਾਬ ਵਿਚ ਸ਼ਾਸਨ ਕਰਨ ਵਾਲੀ ਕਾਂਗਰਸ ਪਾਰਟੀ ਤੋਂ ਤੰਗ ਹੋਏ ਲੋਕਾਂ ਨੇ ਸੱਤਾ ਦੀ ਡੋਰ ਗਠਜੋੜ ਦੇ ਹੱਥਾਂ ਵਿਚ ਦਿੱਤੀ, ਪਰ ਗਠਜੋੜ ਨੇ ਕਾਂਗਰਸ ਤੋਂ ਵੀ ਦੋ ਕਦਮ ਅੱਗੇ ਨਿਕਲਦੇ ਹੋਏ ਗੁੰਡਾਗਰਦੀ, ਨਸ਼ਾਖੋਰੀ, ਦਹਿਸ਼ਤ ਦਾ ਮਾਹੌਲ ਅਤੇ ਆਪਣੇ ਘਰ ਭਰੇ ਹਨ। ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੀ ਪਾਰਟੀ ਭ੍ਰਿਸ਼ਟਾਚਾਰੀ ਪਾਰਟੀਆਂ ਦਾ ਸਫਾਇਆ ਕਰਨ ਦਾ ਮੁੱਦਾ ਲੈ ਕੇ ਮਿਸ਼ਨ ਪੰਜਾਬ ਵਿਚ ਜੁੱਟੀ ਹੈ। ਸੁੱਚਾ ਸਿੰਘ ਨੇ ਕਿਹਾ ਕਿ ਲੋਕ ਵੱਡੀ ਗਿਣਤੀ ਵਿਚ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਜਲਦ ਹੀ ਜ਼ਿਲ•ਾ ਕਰਮਚਾਰੀਆਂ ਦਾ ਪੂਰਨ ਗਠਨ ਕਰਕੇ ਪਾਰਟੀ ਨੂੰ ਪਿੰਡ ਪੱਧਰ ਤੱਕ ਵਿਸਥਾਰਿਤ ਕੀਤਾ ਜਾਵੇਗਾ। ਉਨ•ਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਜਿੰਨ•ਾਂ ਨੇ ਆਪਣੇ ਘਰ ਭਰੇ ਹਨ ਉਨ•ਾਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਆਗੂ ਐਚ. ਐਸ. ਕਿੰਗਰਾ, ਜ਼ਿਲ•ਾ ਕਨਵੀਨਰ ਅਮਨਦੀਪ ਕੌਰ, ਡਾ. ਮਲਕੀਤ ਥਿੰਦ, ਡਾ. ਕੁਲਦੀਪ ਸਿੰਘ ਗਿੱਲ, ਜਸਪਾਲ ਵਿਰਕ, ਰਣਬੀਰ ਸਿੰਘ ਭੁੱਲਰ, ਕਰਨਲ ਜੇ. ਐਸ. ਗਿੱਲ, ਲਾਲ ਸਿੰਘ ਸੁਲਹਾਣੀ, ਗੁਰਵਿੰਦਰ ਸਿੰਘ ਕੰਗ, ਸਤਨਾਮ ਪਾਲ ਕੰਬੋਜ਼, ਰਾਜਪ੍ਰੀਤ ਸੁੱਲਾ, ਰਾਮਪਾਲ ਗੁਰੂਹਰਸਹਾਏ, ਚੰਦ ਸਿੰਘ ਗਿੱਲ, ਦਵਿੰਦਰ ਸਿੰਘ, ਡਾ. ਹਰਜਿੰਦਰ ਸਿੰਘ, ਆਦਿ ਨੇ ਵੀ ਵਰਕਰ ਹਾਜ਼ਰ ਸਨ।

Related Articles

Back to top button