Ferozepur News

ਐਸ. ਬੀ. ਐੇਸ. ਕੈਂਪਸ ਵਿਖੇ ਦੋ-ਰੋਜ਼ਾ ਟੈਕਨੀਕਲ ਫੈਸਟ ਦਾ ਆਯੋਜਨ

sbs
ਫਿਰੋਜ਼ਪੁਰ 27 ਫਰਵਰੀ (ਏ.ਸੀ.ਚਾਵਲਾ)ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਈ.ਸੀ.ਈ ਵਿਭਾਗ ਦੇ ਮੁਖੀ ਡਾ. ਸੰਜੀਵ ਦੇਵੜਾ ਦੀ ਅਗਵਾਈ ਵਿਚ ਵਿਭਾਗ ਦੀ ਸੋਸਾਇਟੀ &#39ਸੈਲਕਮ&#39 ਵਲੋਂ ਦੋ ਰੋਜ਼ਾ ਟੈਕਨੀਕਲ ਫੈਸਟ &#39ਆਈਕੈਨ-2015&#39 ਦਾ ਸਫਲ ਆਯੋਜਨ ਕੀਤਾ ਗਿਆ। ਇਸ ਫੈਸਟ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਦੌਰਾਨ ਵਿਦਿਆਰਥੀਆਂ ਦੀ ਬੌਧਿਕ ਅਤੇ ਤਕਨੀਕੀ ਸਮੱਰਥਾ ਵਧਾਉਣ ਲਈ ਕਈ ਤਰ•ਾਂ ਦੇ ਮੁਕਾਬਲੇ ਕਰਵਾਏ ਗਏ। ਉਨ•ਾਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਨੂੰ ਵਧਾਉਣ ਲਈ &#39ਮੌਕ ਪਲੇਸਮੈਂਟ ਡਰਾਈਵ&#39 ਕਰਵਾਈ ਗਈ। ਜਿਸ ਵਿਚ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਅਤੇ ਸ਼ਖਸੀਅਤ ਉਸਾਰੀ ਦਾ ਮੁਲਾਂਕਣ ਕੀਤਾ ਗਿਆ। &#39ਸੈਲਕਮ&#39 ਇੰਚਾਰਜ ਡਾ. ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਸ ਆਯੋਜਨ ਵਿਚ 250 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵੱਖ ਵੱਖ ਗਤੀਵਿਧੀਆਂ ਜਿਵੇਂ ਕੁਇਜ਼, ਗਰੁੱਪ ਡਿਸਕਸ਼ਨ, ਐੇਪਟੀਚਿਅੂਡ ਅਤੇ ਡੀਬੇਟ ਦੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਐਸੋਸੀਏਟ ਡਾਇਰੈਕਟਰ ਡਾ. ਏ.ਕੇ. ਤਿਆਗੀ ਨੇ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ। ਡਾ. ਸਿੱਧੂ ਨੇ ਇਸ ਆਯੋਜਨ ਦੀ ਸਫਲਤਾ ਲਈ ਸਮੁੱਚੀ ਇੰਤਜ਼ਾਮੀਆਂ ਕਮੇਟੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਆਯੋਜਨ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਵਿਦਿਆਰਥੀਆਂ ਅੰਬਿਕਾ ਸ਼ਰਮਾ ਮਨਪ੍ਰੀਤ ਕੌਰ, ਮੋਨਾ ਗਰਗ, ਅਨੂ ਬਾਲਾ, ਪ੍ਰਿਆ ਖੇੜਾ, ਨੇਹਾ ਕੁਮਾਰੀ ਵਿਕਾਸ ਚੋਪੜਾ ਅਤੇ ਦਵਿੰਦਰ ਕੁਮਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਸਤਵੀਰ ਸਿੰਘ, ਤੇਜਪਾਲ, ਪ੍ਰਬੰਧਕੀ ਅਫਸਰ ਗੌਰਵ ਕੁਮਾਰ, ਪ੍ਰੋ. ਚਕਸ਼ੂ ਗੋਇਲ, ਮੈਡਮ ਰਜਨੀ, ਮੈਡਮ ਨਵਦੀਪ ਕੌਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

Related Articles

Back to top button