ਆਪ ਉਮੀਦਵਾਰ ਸਮਰਬੀਰ ਸਿੰਘ ਨੇ ਸਮਰਥਕਾਂ ਦੇ ਨਾਲ ਮਿਲਕੇ ਮੰਡੀ ਲਾਧੂਕਾ ਵਿਚ ਕੀਤਾ ਚੋਣ ਦਫ਼ਤਰ ਦਾ ਉਦਘਾਟਨ
ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ): ਪੰਜਾਬ ਦੀ ਰਾਜਨੀਤਿ ਵਿਚ ਸੱਚੇ ਮਨ ਨਾਲ ਬਦਲਾਅ ਦੀ ਕੋਸ਼ਿਸ਼ ਅਤੇ ਗਰੀਬਾਂ ਦੇ ਹੱਕਾਂ ਦੀ ਲੜਾਈ ਲੜ੍ਹ ਰਹੀ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਲਾਧੂਕਾ ਵਿਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਆਪ ਉਮੀਦਵਾਰ ਸਮਰਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਦਲਿਤ, ਗਰੀਬ, ਮਜ਼ਦੂਰ ਅਤੇ ਮੱਧ ਵਰਗੀ ਲੋਕਾਂ ਦੇ ਹੱਕਾਂ ਦੀ ਲੜਾਈ ਆਮ ਜਨਤਾ ਦੇ ਨਾਲ ਮਿਲਕੇ ਲੜ ਰਹੀ ਹੈ। ਪੰਜਾਬ ਦੀਆਂ ਜਿਨੀਆਂ ਪਾਰਟੀਆਂ ਨੇ ਆਪਸ ਵਿਚ ਮਿਲਕੇ ਪੰਜਾਬ ਦੀ ਜਨਤਾ ਨੂੰ ਲੁਟਿਆ ਹੈ ਉਨ੍ਹਾਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਪੰਜਾਬ ਨੂੰ ਮੁਕਤ ਕਰਵਾਉਣਾ ਚਾਹੁੰਦੀ ਹੈ। ਤਾਕਿ ਲੋਕ ਆਪਣਾ ਬਨਦਾ ਹੱਕ ਖੁਦ ਲੈ ਸਕਣ।
ਉਨ੍ਹਾਂ ਕਿਹਾ ਕਿ ਸੱਤਾ ਵਿਚ ਰਹਿੰਦੇ ਹੋਏ ਕਾਂਗਰਸ, ਅਕਾਲੀ ਭਾਜਪਾ ਗਠਜੋੜ ਨੇ ਦਲਿਤ, ਗਰੀਬ, ਮਜ਼ਦੂਰ ਅਤੇ ਮੱਧ ਵਰਗ ਦੇ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਵਾਰ ਵਿਧਾਨਸਭਾ ਚੋਣਾਂ ਵਿਚ ਇਹ ਪਾਰਟੀਆਂ ਅਜਿਹਾ ਨਹੀਂ ਕਰ ਸਕਣਗੀਆਂ। ਕਿਉਂਕਿ ਇਸ ਵਾਰ ਪੰਜਾਬ ਦਾ ਆਮ ਆਦਮੀ ਆਪਣੇ ਹੱਕਾਂ ਦੀ ਲੜਾਈ ਖੁਦ ਲੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਪਾਰਟੀਆਂ ਦੇ ਨੇਤਾ ਆਮ ਆਦਮੀ ਨੂੰ ਭੁੱਲ ਜਾਂਦੇ ਹਨ, ਜਦ ਕਿਸੇ ਆਮ ਆਦਮੀ ਨੂੰ ਇਨ੍ਹਾਂ ਆਗੂਆਂ ਨਾਲ ਕੰਮ ਪੈਂਦਾ ਹੈ ਤਾਂ ਇਹ ਨੇਤਾ ਉਨ੍ਹਾਂ ਨੂੰ ਆਪਣੇ ਘਰ ਵਿਚ ਦਾਖ਼ਲ ਨਹੀਂ ਹੋਣ ਦਿੰਦੇ ਅਤੇ ਬਾਹਰ ਤੋਂ ਹੀ ਆਪਣੇ ਪਿੰਡ ਦੇ ਸਰਪੰਚ ਜਾਂ ਆਗੂਆਂ ਦੇ ਕਰੀਬੀਆਂ ਨੂੰ ਨਾਲ ਲਿਆਉਣ ਦੀ ਗੱਲ ਕਰਕੇ ਉਨ੍ਹਾਂ ਨੂੰ ਵਾਪਸ ਭੇਜ ਦਿੰਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਿਉਂਕਿ ਆਮ ਆਦਮੀ ਆਪਣੀ ਪਾਰਟੀ ਆਪ ਦੇ ਕਿਸੇ ਵੀ ਨੇਤਾ ਨਾਲ ਸਿੱਧਾ ਮਿਲਕੇ ਆਪਣੇ ਕੰਮ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਭਾਜਪਾ ਸਰਕਾਰ ਨੇ ਦਲਿਤ, ਗਰੀਬ, ਮਜ਼ਦੂਰ ਅਤੇ ਮੱਧ ਵਰਗ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਕੇ ਸਿਰਫ਼ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਧਾਨਸਭਾ ਵਿਚ ਗਰੀਬ ਕਿਸਾਨ ਦੇ ਹੱਕ ਦੇ ਨਹਿਰੀ ਪਾਣੀ ਨੂੰ ਅਕਾਲੀ ਭਾਜਪਾ ਸਰਕਾਰ ਦੇ ਲੋਕਾਂ ਨੇ ਖੋਹਿਆ ਅਤੇ ਸਰਕਾਰ ਨੇ ਸਿਰਫ਼ ਪੱਖਪਾਤ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਭਾਜਪਾ ਗਠਜੋੜ ਆਪਸ ਵਿਚ ਮਿਲੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਇਹ ਪਾਰਟੀਆਂ ਸਾਰਿਆਂ ਤਰ੍ਹਾਂ ਦੇ ਦਾਅਪੇਚ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਰਾਜ ਵਿਚ ਪੰਜਾਬ ਵਿਚ ਸਿੱਖਿਆ, ਬੇਰੁਜ਼ਗਾਰੀ, ਵਪਾਰ, ਕਿਸਾਨ ਦਾ ਬੁਰਾ ਹਾਲ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੁੰਦੇ ਹੋਏ ਮੰਡੀ ਦੇ ਅਕਾਲੀ ਦਲ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਕਰਨੈਲ ਸਿੰਘ, ਕਾਂਗਰਸ ਦੇ ਸੁਰੇਸ਼ ਅਸੀਜਾ ਪੰਚ ਤੋਂ ਇਲਾਵਾ ਕਈ ਹੋਰ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਵਰਕਰਾਂ ਨੇ ਆਪ ਦਾ ਹੱਥ ਫੜ੍ਹਿਆ, ਜਿਨ੍ਹਾਂ ਨੂੰ ਆਪ ਉਮੀਦਵਾਰ ਸਮਰਬੀਰ ਸਿੰਘ ਨੇ ਪਾਰਟੀ ਦੇ ਝੰਡੇ ਭੇਂਟ ਕਰਕੇ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ: ਨੂੰ ਬਣਦਾ ਮਾਨ ਸਨਮਾਨ ਪਾਰਟੀ ਵਿਚ ਦਿੱਤਾ ਜਾਵੇਗਾ।
ਇਸ ਮੌਕੇ ਗਾਇਕ ਸ਼ਿੰਦਾ ਸ਼ੋਂਕੀ, ਆਪ ਦੇ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਕੈਪਲ, ਕੁੰਦਰ ਲੱਖੇਕੜਾਈਆਂ, ਅਸੋੋਕ ਕੁਮਾਰ, ਵਰਿੰਦਰ ਪ੍ਰਧਾਨ, ਜਸਜੋਤ ਗਿੱਲ, ਲਵਕੀਰਤ ਬਰਾੜ, ਮੋਹਨ ਸਿੱਧੂ, ਹਰਜੀਤ ਸਿੱਧੂ, ਬੱਬਲੂ ਗਿੱਲ, ਅਮਨ, ਲਵਕੀਰਤ ਸਿੱਧੂ, ਹੇਤਰਾਮ, ਕੁਲਦੀਪ ਓਲਖ, ਅਮਰਿੰਦਰ ਕਬੂਲਸ਼ਾਹ, ਕੁਲਦੀਪ ਬਰਾੜ, ਰਾਜਾ ਬਰਾੜ, ਗੱਗੂ ਬਰਾੜ, ਸੁਖਪ੍ਰੀਤ ਮਾਨ, ਭੁਪਿੰਦਰ ਸਿੰਘ, ਗੁਰਜੋਤ ਸਿੰਘ, ਰਮਨ ਕੁਮਾਰ, ਬੱਬਲੂ ਛਾਬੜਾ, ਅੰਕੁਸ਼ ਕੁਮਾਰ, ਬੂਟਾ ਰਾਮ, ਸ਼ੇਖਰ, ਪ੍ਰੇਮ ਮਿਸਤਰੀ, ਗੁਰਦਿਆਲ ਹਸਤਾ ਕਲਾਂ, ਸੁਲਤਾਨ ਰਿਣਵਾ, ਕੁਲਦੀਪ ਨੈਨ, ਜਗਸੀਰ ਬਰਾੜ, ਬਿਲਾ, ਜੈ ਚੰਦ, ਡਾ. ਜਗਮੀਤ, ਇੰਦਰਾਜ, ਮਾਨਵਦੀਪ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।