Ferozepur News

ਆਪਣੇ ਹਿੱਤਾਂ ਪ੍ਰਤੀ ਜਾਗਰੂਕ ਲੋਕ ਬਣਾਉਣਗੇ ਕਾਂਗਰਸ ਦੀ ਸਰਕਾਰ-ਬੰਗੜ

ਪਿੰਡ ਮੋਹਕਮ ਖਾਂ ਵਾਲਾ ਵਿਖੇ ਲੋਕਾਂ ਨੇ ਨਾਅਰਿਆਂ ਨਾਲ ਗੂੰਜਣ ਲਾਇਆ ਆਕਾਸ਼

ਆਪਣੇ ਹਿੱਤਾਂ ਪ੍ਰਤੀ ਜਾਗਰੂਕ ਲੋਕ ਬਣਾਉਣਗੇ ਕਾਂਗਰਸ ਦੀ ਸਰਕਾਰ-ਬੰਗੜ

ਆਪਣੇ ਹਿੱਤਾਂ ਪ੍ਰਤੀ ਜਾਗਰੂਕ ਲੋਕ ਬਣਾਉਣਗੇ ਕਾਂਗਰਸ ਦੀ ਸਰਕਾਰ-ਬੰਗੜ
ਪਿੰਡ ਮੋਹਕਮ ਖਾਂ ਵਾਲਾ ਵਿਖੇ ਲੋਕਾਂ ਨੇ ਨਾਅਰਿਆਂ ਨਾਲ ਗੂੰਜਣ ਲਾਇਆ ਆਕਾਸ਼
ਫਿ਼ਰੋਜ਼ਪੁਰ, 13.2.2022 () – ਸ਼ਹੀਦਾਂ ਦੀ ਧਰਤੀ ਫਿ਼ਰੋਜ਼ਪੁਰ ਨੇ ਹਮੇਸ਼ਾ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਕੰਮ ਕੀਤਾ ਹੈ ਅਤੇ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਫਿ਼ਰੋਜ਼ਪੁਰ ਦੇ ਲੋਕ ਕਾਂਗਰਸ ਨੂੰ ਬਹੁਮਤ ਦੇ ਕੇ ਇਕ ਵਾਰ ਫਿਰ ਪੰਜਾਬ ਨੂੰ ਅਕਾਲੀ, ਭਾਜਪਾ ਤੋਂ ਮੁਕਤ ਪੰਜਾਬ ਬਣਾਉਣਗੇ। ਇਹ ਵਿਚਾਰ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਟਿਕਟ `ਤੇ ਚੋਣ ਲੜ ਰਹੇ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਹਲਕੇ ਦੇ ਪਿੰਡ ਮੋਹਕਮ ਖਾਂ ਵਾਲਾ ਵਿਖੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੇ।
ਇਸ ਮੌਕੇ ਬੋਲਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰੰਗੜ ਨੇ ਕਿਹਾ ਕਿ ਹਲਕਾ ਨਿਵਾਸੀਆਂ ਦੇ ਅਜਿਹੇ ਇਕੱਠ ਸਾਬਿਤ ਕਰਦੇ ਹਨ ਕਿ ਲੋਕ ਆਪਣੇ ਹਿੱਤਾਂ ਪ੍ਰਤੀ ਜਾਗਰੂਕ ਹੋ ਚੁੱਕੇ ਹਨ ਅਤੇ ਲੋਕ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਇਸ ਵਾਰ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂ ਤਕਰੀਬਨ ਹਰ ਪਿੰਡ ਵਿਚ ਪਹੁੰਚ ਕਰ ਚੁੱਕਾ ਹਾਂ ਅਤੇ ਹਰ ਪਿੰਡ ਵਿਚੋਂ ਮਿਲਿਆ ਭਰਪੂਰ ਸਮਰਥਨ ਜਿਥੇ ਮੇਰੀ ਜਿੱਤ ਨੂੰੰ ਯਕੀਨੀ ਕਰਾਰ ਦਿੰਦਾ ਹੈ, ਉਥੇ ਲੋਕਾਂ ਦਾ ਹਜ਼ੂਮ ਇਹ ਵੀ ਸਾਬਿਤ ਕਰਦਾ ਹੈ ਕਿ ਇਸ ਵਾਰ ਪੰਜਾਬ ਵਿਚ ਕਾਂਗਰਸ ਪੱਖੀ ਹਵਾ ਚੱਲ ਰਹੀ ਹੈੈ।
ਇਸ ਮੌਕੇ ਸਮਸ਼ੇਰ ਸਿੰਘ ਸਾਬਕਾ ਸਰਪੰਚ ਪਿੰਡ ਮੋਹਕਮ ਖਾਂ ਵਾਲਾ, ਲਵਪ੍ਰੀਤ ਕੌਰ ਸਰਪੰਚ ਮੋਹਕਮ ਖਾਂ ਵਾਲਾ, ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ, ਸੁਖਦੇਵ ਸਿੰਘ ਸੰਧੂ, ਕੁਲਵੰਤ ਸਿੰੰਘ ਹਾਂਡਾ, ਗੁਰਦੇਵ ਸਿੰਘ, ਨਿਰੰਜਨ ਸਿੰਘ, ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ ਸੰਧੂ, ਬਾਬਾ ਜਗੀਰ ਸਿੰਘ, ਰਮੇਸ਼ ਕੁਮਾਰ, ਨਰਿੰਦਰ ਕੁਮਾਰ, ਹਰਜੀਤ ਸਿੰਘ, ਜਗੀਰ ਸਿੰਘ ਥਿੰਦ, ਸੰਤੋਖ ਸਿੰਘ, ਜਸਵੰਤ ਸਿੰਘ, ਗੁਰਭੇਜ ਸਿੰਘ, ਸਵਰਨ ਸਿੰਘ, ਗੁਰਦੇਵ ਸਿੰਘ ਸੰਧੂ, ਵਿਜੈ ਕੁਮਾਰ, ਗੁਰਵਿੰਦਰ ਸਿੰਘ ਸੰਧੂ, ਬਲਕਾਰ ਸਿੰਘ ਸੰਧੂ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button