Ferozepur News

ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਬੈਂਕ ਕਰਚਮਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

08FZR04ਫਿਰੋਜਪੁਰ 8 ਜਨਵਰੀ (ਏ.ਸੀ.ਚਾਵਲਾ) ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ ਦੇ ਸੱਦੇ ਤੇ ਬੈਂਕ ਕਰਮਚਾਰੀਆਂ ਨੇ ਸਟੇਟ ਬੈਂਕ ਆਫ ਪਟਿਆਲਾ ਫਿਰੋਜਪੁਰ ਦੇ ਸਾਹਮਣੇ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਦੀ ਅਗਵਾਈ ਸਹਾਇਕ ਸੈਕਟਰੀ ਪ੍ਰੇਮ ਕੁਮਾਰ ਸ਼ਰਮਾ ਕਰ ਰਹੇ ਸਨ। ਉਨ•ਾਂ ਨੇ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗੀ ਬੈਂਕਾਂ ਵਲੋਂ ਸੇਵਾ ਸ਼ਰਤਾਂ ਦਾ ਇਕ ਪਾਸਾ ਪਰਿਵਰਤਨ, ਐਸੋਸੀਏਸ਼ਨ ਦੇ ਆਹੁਦੇਦਾਰਾਂ ਨਾਲ ਕੀਤੇ ਗਏ ਦੋ-ਪੱਖੀ ਸਮਝੌਤੇ ਦਾ ਉਲੰਘਣ, ਤਰਸ ਦੇ ਅਧਾਰ &#39ਤੇ ਮ੍ਰਿਤਕ  ਬੈਂਕ ਕਰਮਚਾਰੀਆਂ ਦੇ ਮੈਂਬਰਾਂ ਨੂੰ ਨੌਕਰੀ ਦੇਣ &#39ਤੇ ਲਗਾਈ ਗਈ ਰੋਕ, ਹਾਊਸਿੰਗ ਲੋਨ &#39ਤੇ ਵਧਾਈ ਗਈ ਵਿਆਜ ਆਦਿ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੇ ਕਿਹਾ ਕਿ ਮਈ 2015 ਵਿਚ ਕੀਤੇ ਗਏ ਸਮਝੌਤਿਆਂ ਦਾ ਉਲੰਘਣ ਕਰਨਾ ਜਾਂ ਉਸ ਸਮਝੌਤੇ ਤੋਂ ਹਟ ਕੇ ਨਵੀਆਂ ਸ਼ਰਤਾਂ ਲਾਗੂ ਕਰਨਾ ਗਲਤ ਹੈ। ਇਸ ਮੌਕੇ ਪ੍ਰੇਮ ਕੁਮਾਰ ਸ਼ਰਮਾ, ਅਸ਼ੋਕ ਯਾਦਵ, ਨਰੇਸ਼ ਕਸ਼ਯਪ, ਮੈਡਮ ਕੰਵਲਜੀਤ, ਰਵਿੰਦਰ ਨੰਦਾ, ਸੁਖਪਾਲ ਅਤੇ ਗੁਰਲਾਲ ਆਦਿ ਹਾਜ਼ਰ ਸਨ।

Related Articles

Back to top button