ਆਖਿਰ ਕਦੋਂ ਹੋਣਗੀਆਂ ਲੁਧਿਆਣੇ ਜਿਲੇ ਵਿੱਚ ਐਚ. ਟੀ ਦੀਆਂ ਪ੍ਰਮੋਸ਼ਨਾ ???
ਇਕ ਪਾਸੇ ਸਿੱਖਿਆ ਸਕੱਤਰ, ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਪੰਜਾਬ ਭਰ ਦੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਅਧਿਆਪਕਾਂ ਦੀਆਂ ਪ੍ਰਮੋਸ਼ਨਾ ਜਲੱਦ ਕਰਨ ਦੇ ਹੁਕਮ ਕਿਤੇ ਹੋਏ ਹਨ, ਪਰ ਸ਼ਾਇਦ ਲੁਧਿਆਣਾ ਜਿਲੇ ਦੇ ਅਫਸਰ ਇਹਨਾਂ ਹੁਕਮਾਂ ਨੂੰ ਟੀਚ ਜਾਣਦੇ ਹਨ। ਉਹਨਾਂ ਨੂੰ ਪ੍ਰਮੋਸ਼ਨਾ ਦੀ ਉਡੀਕ ਵਿੱਚ ਬੈਠੇ ਪਾ੍ਇਮਰੀ ਅਧਿਆਪਕਾਂ ਦੀ ਕੋਈ ਪ੍ਰਵਾਹ ਨਹੀਂ ਹੈ।ਇਹ ਹਾਲਤ ਉਸ ਵਕਤ ਹੈ ਜਦੋਂ ਕਿ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਵੱਲ ਪੂਰਾ ਧਿਆਨ ਹੈ।
Ferozepur Septemer 5, 2017 : (FNB): ਪੰਜਾਬ ਭਰ ਦੇ ਜਿਲ੍ਹਾ ਸਿੱਖਿਆ ਅਫਸਰਾਂ ਵਲੋਂ ਪਾ੍ਇਮਰੀ ਅਧਿਆਪਕਾਂ ਦੀਆਂ ਈਟੀਟੀ ਤੋਂ ਹੈਡ ਟੀਚਰ ਅਤੇ ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਦੀਆਂ ਪ੍ਰਮੋਸ਼ਨਾ ਕਰ ਦਿੱਤੀਆਂ ਹਨ, ਪਰ ਲੁਧਿਆਣਾ ਜਿਲੇ ਵਿੱਚ ਇਹਨਾਂ ਪ੍ਰਮੋਸ਼ਨਾ ਦੇ ਨਾ ਹੋਣ ਨੂੰ ਲੈ ਕੇ ਰਾਜ ਗਹਿਰਾ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲ ਵੀ ਲੁਧਿਆਣੇ ਜਿਲੇ ਵਿੱਚ ਐਚ ਟੀ ਦੀਆਂ ਹੋਈਆਂ ਪ੍ਰਮੋਸ਼ਨਾ ਦਾ ਰੋਲਾ ਪਿਆ ਸੀ ਤੇ ਐਚ ਟੀ ਬਣ ਕੇ ਵੀ ਅਧਿਆਪਕ ਸਕੂਲਾਂ ਵਿੱਚ ਹੀ ਲਗਭਗ ਚਾਰ ਮਹੀਨਿਆਂ ਤੱਕ ਰਹੇ ਸਨ। ਜਦਕਿ ਇਸ ਸਾਲ ਸਿਵਾਏ ਜਲੰਧਰ ਨੂੰ ਛੱਡ ਕੇ ਜਿੱਥੇ ਕਿ ਕੋਰਟ ਕੇਸ ਹੈ ਬਾਕੀ ਸਾਰੇ ਪੰਜਾਬ ਵਿੱਚ ਪ੍ਰਮੋਸ਼ਨਾ ਹੋ ਗਈਆਂ ਹਨ। ਕੁਝ ਅਧਿਆਪਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਸ ਜਿਲੇ ਵਿੱਚ ਪ੍ਰਮੋਸ਼ਨਾ ਨਾ ਹੋਣ ਦਾ ਕਾਰਨ ਅਧਿਕਾਰੀਆਂ ਵੱਲੋਂ ਜਾਣ ਬੁਝ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਹੈ। ਅਧਿਆਪਕਾਂ ਨੇ ਮਾਯੂਸੀ ਵਿੱਚ ਕਿਹਾ ਕਿ ਉਨ੍ਹਾਂ ਦੇ ਕਈ ਸਾਥੀ ਅਧਿਆਪਕ ਪ੍ਰਮੋਸ਼ਨਾ ਦੀ ਉਡੀਕ ਵਿੱਚ ਰਿਟਾਇਰਡ ਹੋ ਗਏ ਹਨ ਜੇਕਰ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਵੀ ਬਿਨਾਂ ਪ੍ਰਮੋਸ਼ਨ ਦੇ ਰਿਟਾਇਰਡ ਹੋਣਾ ਪਵੇਗਾ। ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਿਆਪਕਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਤੇ ਲੁਧਿਆਣੇ ਜਿਲੇ ਵਿੱਚ ਪਾ੍ਇਮਰੀ ਅਧਿਆਪਕਾਂ ਦੀਆਂ ਪ੍ਰਮੋਸ਼ਨਾ ਜਲੱਦ ਕਰਵਾਉਣ। ਹੁਣ ਵੇਖਣਾ ਇਹ ਹੈ ਕਿ ਅਧਿਆਪਕਾਂ ਦੁਆਰਾ ਕੀਤੀ ਇਸ ਅਪੀਲ ਤੇ ਮੰਤਰੀ ਜੀ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਕੀ ਰੁੱਖ ਅਪਣਾਉਂਦੇ ਹਨ।