‘ਅੰਬਾਲਾ ਦੇ ਇਤਿਹਾਸਿਕ ਗੁਰਧਾਮ ਦੇ ਦੀਦਾਰ’ ਡਾਇਊਮੈਂਟਰੀ ਫਿਲਮ ਤਿਆਰ
ਫਿਰੋਜ਼ਪੁਰ 22 ਦਸੰਬਰ () : ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਪਿੰਡ ਵੀ ਅੰਬਾਲਾ ਸ਼ਹਿਰ ਦੇ ਨਜਦੀਕੀ ਪਿੰਡ ਲਖਨੌੜ ਸਾਹਿਬ ਵਿਚ ਸੀ। ਜਿਥੇ ਨਾ ਕੇਵਲ ਦਸ਼ਹਿਰੇ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਹੋਈ ਸੀ, ਬਲਕਿ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਜਾਂਦੇ ਹੋਏ ਲਗਭਗ 6 ਮਹੀਨੇ ਤੱਕ ਮਾਤਾ ਗੁਜਰੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਇਹ ਲਖਨੌੜ ਸਾਹਿਬ ਸਥਿਤ ਆਪਣੇ ਨਾਨਕੇ ਪਿੰਡ ਰਹੇ ਸਨ ਅਤੇ ਆਪ ਨੇ ਛੋਟੀ ਉਮਰ ਵਿਚ ਬੱਚਿਆਂ ਨਾਲ ਖੇਡਿਆ ਕਰਦੇ ਸੀ। ਅੰਬਾਲਾ ਸ਼ਹਿਰ ਵਿਚ 20 ਕਿਲੋਮੀਟਰ ਦੇ ਦਾਇਰੇ ਵਿਚ ਅੱਜ ਲਗਭਗ ਇਕ ਦਰਜਨ ਇਸ ਤਰ•ਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਮੌਜ਼ੂਦ ਹਨ, ਜਿਨ•ਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ। ਇਸ ਪ੍ਰਕਾਰ ਦੀਆਂ ਜਾਣਕਾਰੀਆਂ ਵਿਸ਼ਵ ਭਰ ਸ਼੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਤੱਕ ਪਹੁੰਚਾਉਣ ਅਤੇ 16 ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੇ ਇਤਿਹਾਸ ਨਾਲ ਰੂ ਬ ਰੂ ਕਰਵਾਉਣ ਦੇ ਉਦੇਸ਼ ਨੂੰ ਲੈ ਕੇ ਅਕਾਲ ਪ੍ਰੋਡੈਕਸ਼ਨ ਦੇ ਬੈਨਰ ਧੱਲੇ ਇਕ ਡਾਇਊਮੈਂਟਰੀ ਫਿਲਮ ”ਅੰਬਾਲਾ ਦੇ ਇਤਿਹਾਸਿਕ ਗੁਰਧਾਮ ਦੇ ਦੀਦਾਰ” ਬਣਾਈ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਫਿਲਮ ਦੇ ਨਿਰਮਾਤਾ ਕਿਰਪਾਲ ਸਿੰਘ ਸੈਣੀ ਅਤੇ ਨਿਰਦੇਸ਼ਕ ਰੰਗਕਰਮੀ ਜਸਦੀਪ ਸਿੰਘ ਬੇਦੀ ਨੇ ਦੱਸਿਆ ਕਿ 25 ਮਿੰਟ ਵਾਲੀ ਇਹ ਫਿਲਮ ਸ਼੍ਰੀ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਇਸ ਫਿਲਮ ਵਿਚ ਅੰਬਾਲਾ ਤੇ ਇਸ ਦੇ ਆਲੇ ਦੁਆਲੇ ਦੇ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਕਿਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਹੁਣ ਤੱਕ ਅੰਬਾਲਾ ਦੇ ਧਾਰਮਿਕ ਮਹੱਤਵ ਬਾਕੀ ਸੰਸਾਰ ਦੀ ਸਿੱਖ ਪੂਰੀ ਤਰ•ਾ ਜਾਣ ਨਹੀਂ ਸਕੀ ਹੈ। ਉਨ•ਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਫਿਲਮ ਚੰਦ ਹੀ ਦਿਨਾਂ ਵਿਚ ਟੈਲੀਵਿਜਨ ਤੇ ਸਨੇਮੇ ਘਰਾਂ ਵਿਚ ਪ੍ਰਸਾਰਿਤ ਹੋਵੇਗੀ। ਉਨ•ਾਂ ਨੇ ਕਿਹਾ ਕਿ ਅੰਬਾਲਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦਾ ਇਤਿਹਾਸ ਸੰਸਾਰ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਤੱਕ ਪਹੁੰਚਾਉਣ ਲਈ ਪ੍ਰਿੰਟ, ਇੰਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਉਨ•ਾਂ ਨੇ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਫਿਲਮਾਕਨ ਵਿਚ ਕੈਮਰਾ ਮੇਨ ਦਿਲਬਾਗ ਸਿੰਘ ਸੰਨੀ, ਜਸਵਿੰਦਰ ਸਿੰਘ ਅਤੇ ਆਸ਼ੂ ਜਾਇਸਵਾਲ ਦੀ ਟੀਮ ਨੇ ਕੰਮ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਪੱਤਰਕਾਰ ਅਤੇ ਰੰਗਕਰਮੀ ਜਸਦੀਪ ਸਿੰਘ ਬੇਦੀ ਨੇ ਕੀਤਾ ਹੈ।