ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਬਜੀਦਪੁਰ ਵਿਖੇ ਸਮਾਗਮ ਦਾ ਆਯੋਜਨ
ਫਿਰੋਜਪੁਰ 8 ਮਾਰਚ (ਅੰਕੁਰ ਚਾਵਲਾ) ਪੰਜਾਬ ਗ੍ਰਾਮੀਣ ਬੈਂਕ ਵੱਲੋਂ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪਿੰਡ ਬਜੀਦਪੁਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਔਰਤਾਂ ਨੂੰ ਸੈਲਫ ਹੈਲਪ ਗਰੁੱਪ ਬਨਾ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਅਤੇ ਬੈਂਕਾਂ ਵੱਲੋਂ ਦਿੱਤੇ ਜਾਂਦੇ ਕਰਜ਼ੇ ਅਤੇ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੈਂਕ ਦੇ ਚੇਅਰਮੈਨ ਸ੍ਰੀ ਬੀ.ਐਸ.ਰੈਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਔਰਤਾਂ ਨੇ ਸਮਾਜ ਦੇ ਹਰੇਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਸ੍ਰੀ ਰੈਣਾ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਨਾ ਕੇ ਉਨ•ਾਂ ਨੂੰ ਆਤਮ ਨਿਰਭਰ ਬਨਾਇਆ ਜਾਵੇ । ਉਨ•ਾਂ ਨੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਵੱਲੋਂ 269 ਸੈਲਫ ਗਰੁੱਪਾਂ ਦੀਆਂ 1076 ਔਰਤਾਂ ਨੂੰ 2.5 ਕਰੋੜ ਦੇ ਬੈਂਕ ਕਰਜ਼ਾ ਦਿੱਤਾ ਗਿਆ ਹੈ।ਉਨ•ਾਂ ਦੱਸਿਆ ਕਿ 1310 ਔਰਤਾਂ ਦੇ 131 ਨਵੇਂ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਨਾਏ ਗਏ ਹਨ ਅਤੇ 96 ਸੈਲਫ ਗਰੁੱਪਾਂ ਦੇ ਸਹਿਯੋਗ ਨਾਲ 960 ਔਰਤਾਂ ਨੂੰ ਕਰਜ਼ੇ ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਮੌਕੇ ਉਨ•ਾਂ ਨੇ ਔਰਤਾਂ ਅਤੇ ਕਿਸਾਨਾਂ ਨੂੰ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਾਬਾਰਡ ਚੀਫ਼ ਮੈਨੇਜਰ ਸ੍ਰੀ ਏ.ਕੇ. ਪਸਰੀਜ਼ਾ ਨੇ ਕਿਹਾ ਔਰਤਾਂ ਨੂੰ ਆਤਮ ਨਿਰਭਰ ਬਨਾ ਕੇ ਹੀ ਅਸੀਂ ਸਮਾਜ ਅਤੇ ਦੇਸ਼ ਨੂੰ ਵਿਕਸਤ ਕਰ ਸਕਦੇ ਹਾਂ। ਉਨ•ਾਂ ਕਿਹਾ ਕਿ ਔਰਤ ਸਮਾਜ ਦਾ ਧੁਰਾ ਹੁੰਦੀ ਹੈ ਅਤੇ ਔਰਤਾਂ ਤੋ ਬਿਨਾਂ ਸਮਾਜ ਦੀ ਕਲਪਣਾ ਨਹੀ ਕੀਤੀ ਜਾ ਸਕਦੀ।ਉਨ•ਾਂ ਨੇ ਕਿਹਾ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਬਣਾ ਕੇ ਉਨ•ਾਂ ਦੀ ਸਹਾਇਤਾ ਕੀਤੀ ਜਿਸ ਨਾਲ ਉਹ ਆਤਮ ਨਿਰਭਰ ਹੋ ਕੇ ਸੂਬੇ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾਂ ਹਿੱਸਾ ਪਾ ਸਕਣਗੀਆਂ । ਸਮਾਜ ਵਿੱਚ ਕੰਨਿਆਂ ਭਰੂਣ ਹੱਤਿਆ ਤੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਸੁਸ਼ਾਂਤ ਸੇਤੀਆ ਨੇ ਕਿਹਾ ਕਿ ਸਾਡੇ ਧਾਰਮਿਕ ਗੰ੍ਰਥਾਂ ਵਿੱਚ ਔਰਤਾਂ ਨੂੰ ਉਚ ਦਰਜਾ ਦਿੱਤਾ ਗਿਆ ਹੈ ਅਤੇ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਕੰਨਿਆਂ ਭਰੂਣ ਹੱਤਿਆ ਲਈ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਬਜੀਦਪੁਰ ਦੇ ਸਰਕਾਰੀ ਸਕੂਲ ਦੇ ਬੱਚਿਆ ਵੱਲੋਂ ਭਰੂਣ ਹੱਤਿਆ ਪ੍ਰਤੀ ਜਾਗਰੂਕ ਕਰਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਔਰਤਾਂ ਦੇ ਸੈਲਫ ਹੈਲਪ ਗਰੁੱਪ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸ੍ਰੀ ਪਵਨ ਜ਼ਿੰਦਲ ਬੈਂਕ ਮੇਨੈਜਰ, ਸ੍ਰੀ ਦਿਨੇਸ਼ ਸ਼ਰਮਾ ਸਹਾਇਕ ਮੇਨੈਜਰ ਗ੍ਰਾਮੀਣ ਬੈਂਕ, ਸ੍ਰੀ ਆਰ.ਕੇ.ਸ਼ੁਕਲਾ ਡੀ.ਸੀ.ਓ ਫਾਜਿਲਕਾ, ਸ੍ਰੀ ਸਰਵਜੀਤ ਸਿੰਘ ਡੀ.ਸੀ.ਓ ਤਰਨਤਾਰਨ, ਸ.ਬੀਰ ਪ੍ਰਤਾਪ ਡੇਅਰੀ ਵਿਭਾਗ, ਸ੍ਰੀ ਸੰਦੀਪ ਅਗਰਵਾਲ, ਸ੍ਰੀਮਤੀ ਅਨੀਤਾ, ਸ੍ਰੀਮਤੀ ਵੀਰਮ ਢੀਂਗਰਾ, ਸ੍ਰੀ ਅੰਕੁਰ ਸੇਠੀ,ਸ.ਅਰਵਿੰਦਰ ਸਿੰਘ,ਸ.ਬਲਜਿੰਦਰ ਸਿੰਘ, ਸ੍ਰੀ ਟੀ.ਪੀ.ਸਿੰਘ, ਸ.ਗੁਰਦੀਪ ਸਿੰਘ, ਸ੍ਰੀਮਤੀ ਗੁਰਸ਼ਰਨ ਕੌਰ ਸ. ਸਮੇਤ ਇਲਾਕਾ ਨਿਵਾਸੀ ਹਾਜਰ ਸਨ।