ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਾਰਨ ਇੱਕ ਮੱਝ ਅਤੇ ਇੱਕ ਵੱਛੀ ਦੀ ਮੌਤ
ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ): ਫਾਜ਼ਿਲਕਾ ਉਪਮੰਡਲ ਦੇ ਪਿੰਡ ਆਲਮਸ਼ਾਹ ਵਿਚ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਾਰਨ ਇੱਕ ਮੱਝ ਅਤੇ ਇੱਕ ਵੱਛੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਕੱਕੂ ਸਿੰਘ ਵਾਸੀ ਪਿੰਡ ਆਲਮਸ਼ਾਹ ਨੇ ਦੱਸਿਆ ਕਿ ਲਗਭਗ 3 4 ਦਿਨ ਪਹਿਲਾਂ ਪਿੰਡ ਵਿਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਘਰ ਵਿਚ ਖੜ•ੀ ਉਨ•ਾਂ ਦੀ ਮੱਝ ਨੂੰ ਵੱਢ ਲਿਆ ਸੀ ਜਿਸ ਕਾਰਨ ਮੱਝ ਜ਼ਖ਼ਮੀ ਹੋ ਗਈ ਸੀ। ਜਿਸਦੀ ਬੀਤੀ ਰਾਤ ਲਗਭਗ 12.10 ਵਜੇ ਮੌਤ ਹੋ ਗਈ। ਘਟਨਾ ਵਾਲੀ ਥਾਂ ਤੇ ਹਾਜ਼ਰ ਪਿੰਡ ਵਾਸੀ ਤੋਤਾ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਇੱਕ ਵੱਛੀ ਨੂੰ ਵੀ ਬੀਤੇ ਦਿਨ ਪਿੰਡ ਵਿਚ ਘੁੰਮ ਰਹੇ ਅਵਾਰਾ ਕੁੱਤਿਆ ਨੇ ਵੱਢ ਲਿਆ ਸੀ। ਜਿਸ ਕਾਰਨ ਵੱਛੀ ਜ਼ਖ਼ਮੀ ਹੋ ਗਈ ਸੀ ਜਿਸਦੀ ਬੀਤੇ ਦਿਨ ਹੀ ਮੌਤ ਹੋ ਗਈ ਸੀ। ਕੱਕੂ ਸਿੰਘ, ਤੋਤਾ ਸਿੰਘ ਅਤੇ ਘਟਨਾ ਵਾਲੀ ਥਾਂ ਤੇ ਹਾਜ਼ਰ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ•ਾਂ ਦੇ ਪਿੰਡ ਵਿਚ ਅਤੇ ਪਿੰਡ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਜਿਸ ਕਾਰਨ ਪਿੰਡ ਦੇ ਵਾਸੀਆਂ ਅਤੇ ਖੇਤਾਂ ਵਿਚ ਕਮ ਕਰਨ ਵਾਲੇ ਕਿਸਾਨਾਂ ਵਿਚ ਡੱਰ ਦਾ ਮਹੋਲ ਬਣਿਆ ਰਹਿੰਦਾ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਕੁੱਤਿਆਂ ਨੇ ਕੁਝ ਬੱਚਿਆਂ ਅਤੇ ਪਸ਼ੂਆਂ ਨੂੰ ਵੱਢ ਲਿਆ ਸੀ ਜਿਸ ਕਾਰਨ ਬੱਚੇ ਜ਼ਖ਼ਮੀ ਹੋ ਗਏ ਸਨ ਅਤੇ ਕੁਝ ਪਸੂਆਂ ਦੀ ਮੌਤ ਹੋ ਗਈ ਸੀ। ਕੱਕੂ ਸਿੰਘ ਨੇ ਦੱਸਿਆ ਕਿ ਕੁੱਤਿਆਂ ਵੱਲੋਂ ਵਢੇ ਜਾਣ ਕਾਰਨ ਉਸਦੀ ਮੱਝ ਦੀ ਮੌਤ ਹੋ ਜਾਣ ਕਾਰਨ ਉਸਦਾ ਲਗਭਗ 60 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਅਤੇ ਆਲੇ ਦੁਆਲੇ ਦੇ ਖੇਤਰ ਵਿਚ ਘੁੰਮ ਰਹੇ ਅਵਾਰਾ ਕੁੱਤਿਆਂ ਕਾਰਨ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਜਲਦੀ ਕਾਰਵਾਈ ਕੀਤੀ ਜਾਵੇ।