Ferozepur News

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਪਿੰਡ ਗੱਟੀ ਰਾਜੋ ਕੇ ਵਿਖੇ ਗੁਰਬਖਸ਼ ਸਿੰਘ ਦੇ ਪਾਠ ਦੇ ਭੋਗ ਤੇ ਪਹੁੰਚੇ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਪਿੰਡ ਗੱਟੀ ਰਾਜੋ ਕੇ ਵਿਖੇ ਗੁਰਬਖਸ਼ ਸਿੰਘ ਦੇ ਪਾਠ ਦੇ ਭੋਗ ਤੇ ਪਹੁੰਚੇ
ਫਿਰੋਜ਼ਪੁਰ 29 ਸਤੰਬਰ (): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਪਿੰਡ ਗੱਟੀ ਰਾਜੋ ਕੇ ਗੁਰਬਖਸ਼ ਸਿੰਘ ਫਿਰੋਜ਼ਪੁਰ ਸ਼ਹਿਰ ਪ੍ਰਧਾਨ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਪਾਠ ਦੇ ਭੋਗ ਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕੁਦਰਤੀ ਆਫਤ ਹੜ੍ਹ ਆਏ ਸਨ ਉਸ ਦਾ ਮੁਆਵਜ਼ਾ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਦੇਵੇ ਤਾਂ ਜੋ ਕਿਸਾਨਾਂ ਦੀ ਹੋਏ ਨੁਕਸਾਨ ਦੀ ਪੂਰਤੀ ਤਾਂ ਕੀ ਕੁੱਝ ਨਾ ਕੁਝ ਰਾਹਤ ਜ਼ਰੂਰ ਮਿਲੇ। ਲੱਖੋਵਾਲ ਨੇ ਪੱਤਰਕਾਰ ਦੇ ਸੁਆਲ ਦੇ ਜੁਆਬ ਵਿਚ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਬਾਰੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਣਾ ਕਿਸਾਨਾਂ ਦੀ ਇਕ ਮਜ਼ਬੂਰੀ ਹੈ ਕਿਉਂਕਿ ਝੋਨਾ ਸਾਂਭਣ ਤੋਂ ਬਾਅਦ ਉਨਾਂ ਨੇ ਕਣਕ ਬੀਜਣੀ ਹੁੰਦੀ ਹੈ। ਝੋਨਾ ਸਿਰਫ 15 ਦਿਨਾਂ ਵਿਚ ਵੱਢਿਆ ਜਾਂਦਾ ਹੈ ਅਤੇ 15 ਦਿਨ ਝੋਨੇ ਦੀ ਪਰਾਲੀ ਸਾੜਣ ਨਾਲ ਸਿਰਫ 0 ਪ੍ਰਤੀਸ਼ਤ ਪ੍ਰਦੂਸ਼ਨ ਹੁੰਦਾ ਹੈ ਜਦਕਿ ਦਿੱਲੀ, ਹਰਿਆਣਾ ਵਿਚ ਵੱਡੇ ਵੱਡੇ ਕਾਰਖਾਨੇ ਲਗਾਤਾਰ ਪ੍ਰਦੂਸ਼ਨ ਫੈਲਾਉਂਦੇ ਹਨ। ਲੱਖੋਵਾਲ ਨੇ ਅੱਗੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਪਰਾਲੀ ਸਾੜਣ ਤੇ ਪਰਚਾ ਦਰਜ ਕਰੇ ਤਾਂ ਅਸੀਂ ਮਜ਼ਬੂਰ ਹੋ ਕੇ ਸੰਘਰਸ਼ ਕਰਾਂਗੇ। ਲੱਖੋਵਾਲ ਨੇ ਅੱਗੇ ਦੱਸਿਆ ਕਿ ਪੰਜਾਬ ਵਿਚ ਜਿਹੜੇ ਅਵਾਰਾ ਪਸ਼ੂ ਅਤੇ ਕੁੱਤਿਆਂ ਬਾਰੇ ਕਿਹਾ ਕਿ ਅਵਾਰਾ ਪਸ਼ੂਆਂ ਨਾਲ ਹਰ ਸਾਲ ਕਿਸਾਨ ਦਾ ਅੱਧੀ ਫਸਲ ਦਾ ਨੁਕਸਾਨ ਹੁੰਦਾ ਹੈ ਅਤੇ ਹਰ ਰੋਜ਼ ਹਾਦਸੇ ਵਾਪਰਦੇ ਹਨ ਜੋ ਕਿ ਬਹੁਤ ਹੀ ਮੰਦਭਾਗੇ ਹਨ। ਇਸ ਲੀ ਯੂਪੀ ਵਾਂਗੂ ਇਥੇ ਵੀ ਬੁਚੜਖਾਨੇ ਖੋਲ੍ਹੇ ਜਾਣ ਜਾਂ ਫਿਰ ਵੀ ਸਰਕਾਰਾਂ ਇਨ੍ਹਾਂ ਲਈ ਗਊਸ਼ਾਲਾ ਹਰ ਜ਼ਿਲ੍ਹੇ ਵਿਚ ਖੋਲ੍ਹੇ ਜਾਣ, ਜਿਸ ਨਾਲ ਇਨ੍ਹਾਂ ਅਵਾਰਾ ਪਸ਼ੂਆਂ ਦੀ ਸੰਭਾਲ ਹੋ ਸਕੇ ਅਤੇ ਕੁੱਤਿਆਂ ਬਾਰੇ ਉਨ੍ਹਾਂ ਕਿਹਾ ਕਿ ਹਰ ਪਿੰਡ ਦੀ ਪੰਚਾਇਤ ਅਵਾਰਾ ਕੁੱਤਿਆ ਦਾ ਮਤਾ ਪਾ ਕੇ ਇਨ੍ਹਾਂ ਨੂ ਮਾਰਿਆ ਜਾ ਸਕਦਾ ਹੈ। ਲੱਖੋਵਾਲ ਨੇ ਅੱਗੇ ਦੱਸਿਆ ਕਿ ਜੇਕਰ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਹੈ ਤਾਂ ਸਭ ਤੋਂ ਪਹਿਲਾ ਨੁਕਸਾਨ ਸਰਹੱਦ ਤੇ ਬੈਠੇ ਕਿਸਾਨਾਂ ਦਾ ਹੋਵੇਗਾ। ਅਸੀਂ ਪਾਕਿਸਤਾਨ ਅਤੇ ਹਿੰਦੁਸਤਾਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੰਗ ਕੋਈ ਮਸਲੇ ਦਾ ਹੱਲ ਨਹੀਂ ਸਿਰਫ ਏਸੀ ਵਿਚ ਬੈਠ ਕੇ ਭਾਸ਼ਣ ਦੇਣ ਨਾਲ ਮਸਲੇ ਦਾ ਹੱਲ ਨਹੀਂ ਅਸੀਂ ਜੰਗ ਬੰਦੀ ਦਾ ਵਿਰੋਧ ਕਰਦੇ ਹਾਂ। ਲੱਖੋਵਾਲ ਨੂੰ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅਸੀਂ ਬਾਰਡਰ ਤੇ ਬੈਠੇ ਹਾਂ, ਇਥੇ ਨਾ ਤਾਂ ਸੜਕ ਬਣੀ ਹੈ ਜੇਕਰ ਬਣੀ ਹੈ ਤਾਂ ਟੁੱਟੀ ਹੋਈ ਹੈ ਅਤੇ ਦਾਣਾ ਮੰਡੀ ਵੀ ਕੱਚੀ ਹੈ ਪੱਕੀ ਕਰਾਈ ਜਾਵੇ। ਲੱਖੋਵਾਲ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਫਸਲ ਹੜ੍ਹਾਂ ਕਰਕੇ ਖਰਾਬ ਹੋ ਗਈ ਸੀ ਦਾ ਮੁਆਵਜ਼ਾ ਤੁਰੰਤ ਨਾ ਦਿੱਤਾ ਤਾਂ ਅਸੀਂ ਮਜ਼ਬੂਰ ਹੋ ਕੇ ਧਰਨੇ ਲਾਉਣ ਲਈ ਮਜ਼ਬੂਰ ਹੋਵਾਂਗੇ। ਮੇਰੀ ਸਿਹਤ ਖਰਾਬ ਹੋਣ ਕਰਕੇ ਮੈਂ ਨਹੀਂ ਬੋਲ ਸਕਦਾ, ਪਰ ਮੇਰਾ ਵਰਕਰ ਹੋਣ ਕਰਕੇ ਮੇਨੂੰ ਬਹੁਤ ਅਫਸੋਸ ਹੋਇਆ ਹੈ। ਇਸ ਮੌਕੇ ਦਰਸ਼ਨ ਸਿੰਘ ਭਾਲਾ ਜ਼ਿਲ੍ਹਾ ਫਿਰੋਜ਼ਪੁਰ ਸੰਗਠਨ ਨੇ ਦੱਸਿਆ ਕਿ 5-10-2019 ਨੂੰ ਝੋਨੇ ਦੀ ਪਰਾਲੀ ਸਾੜਣ ਦੇ ਮੁੱਦੇ ਤੇ ਪਿੰਡ ਅੱਕੂ ਮਸਤੇ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਰੱਖੀ ਹੈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਸੁਖਪਾਲ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ, ਅਵਤਾਰ ਸਿੰਘ ਮੇਹਨੋ ਮੀਤ ਪ੍ਰਧਾਨ ਪੰਜਾਬ, ਦਰਸ਼ਨ ਸਿੰਘ ਭਾਲਾ ਜ਼ਿਲ੍ਹਾ ਮੁੱਖ ਸੰਗਠਨ ਸਕੱਤਰ, ਜਸਬੀਰ ਸਿੰਘ ਜੱਸਾ ਮਾਛੀਵਾੜਾ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਪ੍ਰਧਾਨ, ਹਰਭੇਜ ਸਿੰਘ ਪ੍ਰਧਾਨ ਮਮਦੋਟ ਬਲਾਕ, ਸਰਬਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਇਕਾਈ ਪ੍ਰਧਾਨ, ਕ੍ਰਿਪਾ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਮੀਤ ਪ੍ਰਧਾਨ, ਗੁਰਮੇਜ ਸਿੰਘ ੍ਰਪਧਾਨ ਹਬੀਬ ਵਾਲਾ, ਬਲਜੀਤ ਸਿੰਘ ਪ੍ਰਧਾਨ ਪਿੰਡ ਰੱਖੜੀ, ਬੋਹੜ ਸਿੰਘ ਬਲਾਕ ਮੀਤ ਸੈਕਟਰੀ, ਸਤਨਾਮ ਸਿੰਘ ਮੈਂਬਰ, ਛਿੰਦਾ ਸਿੰਘ ਸੇਠੀ ਮਮਦੋਟ ਆਗੂ ਹਾਜ਼ਰ ਸਨ। 

Related Articles

Back to top button