Ferozepur News

ਅਮਿੱਟ ਯਾਦਾਂ ਛੱਡ ਗਿਆ ਕਲੱਸਟਰ ਆਰਿਫ਼ ਕੇ ਦਾ ਸਨਮਾਨ ਸਮਾਰੋਹ

ਅਮਿੱਟ ਯਾਦਾਂ ਛੱਡ ਗਿਆ ਕਲੱਸਟਰ ਆਰਿਫ਼ ਕੇ ਦਾ ਸਨਮਾਨ ਸਮਾਰੋਹ

ਅਮਿੱਟ ਯਾਦਾਂ ਛੱਡ ਗਿਆ ਕਲੱਸਟਰ ਆਰਿਫ਼ ਕੇ ਦਾ ਸਨਮਾਨ ਸਮਾਰੋਹ
ਫਿਰੋਜ਼ਪੁਰ 3 ਸਤੰਬਰ. 2022: ਕਲੱਸਟਰ ਆਰਿਫ਼ ਕੇ ਸਮੂਹ ਅਧਿਆਪਕਾਂ ਦੀ ਜ਼ਿੰਦਗੀ ਦਾ ਕਦੇ ਨਾ  ਭੁੱਲਣ ਵਾਲਾ ਦਿਨ ਹੋ ਨਿਬੜਿਆ ਜਦੋਂ ਕਲੱਸਟਰ ਦੇ ਸਮੂਹ ਅਧਿਆਪਕਾਂ ਵੱਲੋਂ ਜਿੰਨ੍ਹਾਂ ਅਧਿਆਪਕਾਂ ਦੀ ਤਰੱਕੀ/ ਬਦਲੀ ਕਲੱਸਟਰ ਆਰਿਫ਼ ਦੇ ਸਕੂਲਾਂ ਤੋਂ ਦੂਸਰੇ ਸਕੂਲਾਂ ਵਿੱਚ ਹੋ ਗਈ ਹੈ, ਨੂੰ ਇਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਪ੍ਰੋਗਰਾਮ ਰਾਹੀਂ ਵਿਦਾਇਗੀ ਪਾਰਟੀ ਦਿੱਤੀ ਗਈ। ਸ਼੍ਰੀ ਰਾਜਨ ਨਰੂਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫਿਰੋਜ਼ਪੁਰ -2 ਜੀ ਵੱਲੋਂ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਕਲੱਸਟਰ ਦੇ ਸਮੂਹ ਅਧਿਆਪਕਾਂ ਦਾ ਹੌਸਲਾ ਵਧਾਇਆ ਗਿਆ।
ਸਮਾਰੋਹ ਵਿੱਚ ਸ.ਭੁਪਿੰਦਰ ਸਿੰਘ ਸੈਂਟਰ ਹੈੱਡ ਟੀਚਰ ਲੱਖੋ ਕੇ ਬਹਿਰਾਮ, ਸ. ਕੰਵਲਬੀਰ ਸਿੰਘ ਸੈਂਟਰ ਹੈੱਡ ਟੀਚਰ ਰੁਕਨੇਵਾਲਾ, ਸ. ਬਲਕਾਰ ਸਿੰਘ, ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਫਿਰੋਜ਼ਪੁਰ, ਸ਼੍ਰੀ ਰਾਜੀਵ ਬਹਿਲ ਬਲਾਕ ਮਾਸਟਰ ਟ੍ਰੇਨਰ ਜੀ ਵੱਲੋਂ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਆ ਕੇ ਸਮਾਗਮ ਨੂੰ ਚਾਰ ਚੰਨ ਲਗਾਏ ਗਏ। ਸ਼੍ਰੀ ਪੰਕਜ ਯਾਦਵ ਸੈਂਟਰ ਹੈੱਡ ਟੀਚਰ ਕਲੱਸਟਰ ਆਰਿਫ਼ ਕੇ ਵੱਲੋਂ ਦੱਸਿਆ ਗਿਆ ਕੇ ਸਮਾਗਮ ਦੀ ਸ਼ੁਰੂਆਤ ਸਪ੍ਰਸ. ਆਰਿਫ਼ ਕੇ ਦੇ ਵਿਦਿਆਰਥੀਆਂ ਦੇ ਗਰੁੱਪ ਡਾਂਸ ਤੋਂ ਹੋਈ। ਮੰਚ ਸੰਚਾਲਨ ਦਾ ਅਹਿਮ ਕੰਮ ਸ਼੍ਰੀ ਸੰਜੀਵ ਵਿਨਾਇਕ  ਸਪ੍ਰਸ ਬਸਤੀ ਦੌਲਤਪੁਰਾ ਅਤੇ ਮੈਡਮ ਸਮਾਇਲੀ ਛਾਬੜਾ ਸਪ੍ਰਸ ਆਰਿਫ਼ ਕੇ ਵੱਲੋਂ ਬਖੂਬੀ ਨਿਭਾਇਆ ਗਿਆ। ਸਮਾਗਮ ਦੀ ਤਿਆਰੀ ਵਿੱਚ ਅਧਿਆਪਕ ਸ਼੍ਰੀ ਮੋਹਿੰਦਰ ਸ਼ਰਮਾ ਆਰਿਫ਼ ਕੇ, ਸ਼੍ਰੀ ਮੰਦੀਪ ਦੌਲਤਪੁਰਾ, ਸ਼੍ਰੀ ਹਰੀਸ਼ ਚੰਦਰ ਆਰਿਫ਼ ਕੇ, ਮੈਡਮ ਪਰਮਜੀਤ ਕੌਰ ਹੈੱਡ ਟੀਚਰ ਕਟੌਰਾ, ਮੈਡਮ ਅਮਨਦੀਪ ਕੌਰ ਆਂਗਣਵਾੜੀ ਵਰਕਰ ਆਰਿਫ਼ ਕੇ, ਕੁੱਕ ਹਰਜੀਤ ਕੌਰ ਅਤੇ ਸੁਮਨਦੀਪ ਕੌਰ ਆਰਿਫ਼ ਕੇ, ਮਿਸ ਰਮਨਦੀਪ ਕੌਰ ਆਰਿਫ਼ ਕੇ ਅਤੇ ਮਿਸ ਕੋਮਲ ਆਰਿਫ਼ ਕੇ, ਸ਼੍ਰੀਮਤੀ ਸੁਮਨ ਆਂਗਣਵਾੜੀ ਹੈਲਪਰ ਆਰਿਫ਼ ਕੇ, ਸ੍ਰੀ ਰੋਹਿਤ ਕੁਮਾਰ ਸਪ੍ਰਸ ਨਾਜੂ ਸ਼ਾਹ ਮਿਸ਼ਰੀ ਜੀ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।
ਸਮਾਗਮ ਵਿੱਚ ਮੈਡਮ ਪਰਮਜੀਤ ਕੌਰ ਹੈੱਡ ਟੀਚਰ ਕਟੌਰਾ,  ਸ਼੍ਰੀ ਰਜਿੰਦਰ ਕੁਮਾਰ ਸਪ੍ਰਸ ਤਰਿਡਾ, ਸ਼੍ਰੀ ਸਾਜਨ ਕੁਮਾਰ ਸਪ੍ਰਸ ਚੱਕ ਸੋਮੀਆਂ ਵਾਲੀ, ਮੈਡਮ ਮਨਜਿੰਦਰ ਕੌਰ ਸਪ੍ਰਸ ਆਸਲ, ਮੈਡਮ ਪਰਮਜੀਤ ਕੌਰ ਸਪ੍ਰਸ ਬਸਤੀ ਨਿਜ਼ਾਮਦੀਨ, ਮੈਡਮ ਗੁਰਪ੍ਰੀਤ ਕੌਰ ਸਪ੍ਰਸ ਹਰੀਪੁਰਾ, ਮੈਡਮ ਬਲਜੀਤ ਕੌਰ ਸਪ੍ਰਸ ਰੱਜੀਵਾਲਾ , ਮੈਡਮ ਵਨੀਤਾ ਰਾਣੀ ਸਪ੍ਰਸ ਅਲੀ ਕੇ , ਮੈਡਮ ਸਲਵਿੰਦਰ ਕੌਰ ਗ਼ੁਲਾਮੀ ਵਾਲਾ, ਮੈਡਮ ਰਜਨੀ ਬਾਲਾ ਸਪ੍ਰਸ ਅਟਾਰੀ, ਸ੍ਰੀ ਡਿੰਪਲ ਕੁਮਾਰ ਚੱਕ ਕੱਬਰ ਵਾਲਾ,, ਸ਼੍ਰੀ ਭੁਪਿੰਦਰ ਸਿੰਘ ਸੈਂਟਰ ਹੈੱਡ ਟੀਚਰ ਲੱਖੋ ਕੇ ਬਹਿਰਾਮ, ਮੈਡਮ ਮਧੂ ਰਾਣੀ ਗ਼ੁਲਾਮੀ ਵਾਲਾ, ਸ਼੍ਰੀ ਆਸਾ ਸਿੰਘ ਸਪ੍ਰਸ ਫੱਤੂ ਵਾਲਾ, ਸ਼੍ਰੀ ਦਰਸ਼ਨ ਸਿੰਘ ਸਪ੍ਰਸ ਟੇਂਡੀਵਾਲਾ   ਨੂੰ ਸਨਮਾਨਿਤ ਕੀਤੀ ਗਿਆ। ਇਸ ਤੋਂ ਬਾਅਦ ਇਕ ਨਵੇਕਲੀ ਸ਼ੁਰੂਆਤ ਕਰਦੇ ਹੋਏ ਨਵ ਨਿਯੁਕਤ ਅਧਿਆਪਕਾਂ ਮੈਡਮ ਸਮਾਇਲੀ ਛਾਬੜਾ ਆਰਿਫ਼ ਕੇ, ਸ੍ਰੀ ਕੁਲਦੀਪ ਕੁਮਾਰ ਸਪ੍ਰਸ ਢੋਲੇ ਵਾਲਾ, ਸ਼੍ਰੀ ਅਮਰਜੀਤ ਸਿੰਘ ਸਪ੍ਰਸ ਢੋਲੇ ਵਾਲਾ, ਮੈਡਮ ਸੋਫੀਆ ਸਪ੍ਰਸ ਅੱਛੇਵਾਲਾ, ਮੈਡਮ ਪਾਇਲ ਕੰਬੋਜ ਸਪ੍ਰਸ ਸੁੱਧ ਸਿੰਘ ਵਾਲਾ, ਮੈਡਮ ਮੋਨਿਕਾ ਸਪ੍ਰਸ ਕਾਲੂਵਾਲਾ, ਸ਼੍ਰੀ ਵੰਸ਼ੂ ਸਪ੍ਰਸ ਅਲੀਵਾਲਾ, ਸ਼੍ਰੀ ਪ੍ਰਿੰਸ ਕੁਮਾਰ ਸਪ੍ਰਸ ਇਲਮੇਵਾਲਾ ਅਤੇ ਮੈਡਮ ਮਨਪ੍ਰੀਤ ਸਪ੍ਰਸ ਬਸਤੀ ਬੇਲਾ ਸਿੰਘ ਨੂੰ ਸੈਂਟਰ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਤੇ ਸਨਮਾਨਿਤ ਕਰਦੇ ਹੋਏ ਜੀ ਆਇਆਂ ਨੂੰ ਕਿਹਾ ਗਿਆ।
ਸਮਾਗਮ ਵਿੱਚ ਸ੍ਰੀ ਗੁਰਭੇਜ ਸਿੰਘ  ਹੈੱਡ ਟੀਚਰ ਚੁਗੱਤੇਵਾਲਾ, ਸ਼੍ਰੀ ਅੱਤਰ ਸਿੰਘ ਚੁਗੱਤੇ ਵਾਲਾ, ਮੈਡਮ ਰੁਪਿੰਦਰ ਕੌਰ ਚੁਗੱਤੇ ਵਾਲਾ, ਮੈਡਮ ਸੰਦੀਪ ਕੌਰ ਚੁਗੱਤੇ ਵਾਲਾ, ਮੈਡਮ ਜਸਪ੍ਰੀਤ ਕੌਰ ਚੁਗੱਤੇ ਵਾਲਾ, ਮੈਡਮ ਪੂਜਾ ਸਪ੍ਰਸ ਬਸਤੀ ਬੇਲਾ ਸਿੰਘ, ਮੈਡਮ ਅਮਨਦੀਪ ਕੌਰ ਕਾਲੂ ਵਾਲਾ, ਮੈਡਮ ਪਰਵਿੰਦਰਦੀਪ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਦਿੱਤੀ ਗਈ।
2 Attachments

Related Articles

Leave a Reply

Your email address will not be published. Required fields are marked *

Back to top button