ਅਕਾਲੀ ਉਮੀਦਵਾਰਾਂ ਨੂੰ ਨਹੀਂ ਭਰਨ ਦਿੱਤੇ ਕਾਗਜ – ਵਰਦੇਵ ਸਿੰਘ ਮਾਨ
ਗੁਰੂਹਰਸਹਾਏ, 6 ਸਤੰਬਰ (ਪਰਮਪਾਲ ਗੁਲਾਟੀ)- ਪੰਜਾਬ ਅੰਦਰ 19 ਸਤੰਬਰ ਨੂੰ ਕਰਵਾਈਆ ਜਾ ਰਹੀਆਂ ਜਿਲ•ਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵਲੋਂ ਜਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਵੱਖ ਵੱਖ ਜੋਨਾਂ ਤੋਂ ਉਮੀਂਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਨ•ਾਂ ਉਮੀਂਦਵਾਰਾਂ ਨੂੰ ਨਾਮਜਦਗੀ ਪੱਤਰ ਦਾਖਿਲ ਕਰਨ ਲਈ 4 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਆਪਣੇ ਨਾਮਜਦਗੀ ਪੱਤਰ ਦਾਖਿਲ ਕਰਨ ਦਾ ਸਮਾਂ ਮਿਲਿਆ ਸੀ। ਜਿਸਨੂੰ ਲੈ ਕੇ ਅਕਾਲੀ ਦਲ ਵਲੋਂ ਜਿਲ•ਾ ਪ੍ਰੀਸ਼ਦ ਗੁਰੂਹਰਸਹਾਏ ਦੇ ਵੱਖ ਵੱਖ ਜੋਨਾਂ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਂਦਵਾਰ ਦੇ ਨੋਮੀਨੇਸ਼ਨ (ਕਾਗਜ) ਭਰਨ ਲਈ ਵਰਦੇਵ ਸਿੰਘ ਮਾਨ, ਨਰਦੇਵ ਸਿੰਘ ਬੋਬ ਮਾਨ, ਐਡਵੋਕੇਟ ਗੁਰਸੇਵਕ ਸਿੰਘ ਕੇਸ ਮਾਨ, ਬਲਦੇਵ ਰਾਜ ਕੰਬੋਜ, ਹਰਿੰਦਰਪਾਲ ਮਰੋਕ ਡਾਇਰਕੈਟਰ ਆਪਣੇ ਸਾਥੀਆਂ ਸਮੇਤ ਡੀ.ਸੀ.ਦਫਤਰ ਫਿਰੋਜਪੁਰ ਵਿਖੇ 12 ਵਜੇ ਪੁੱਜੇ। ਸਭ ਤੋਂ ਪਹਿਲਾਂ ਡੀ.ਸੀ. ਦਫਤਰ ਦਾ ਮੇਨ ਗੇਟ ਬੰਦ ਕਰਕੇ ਅਕਾਲੀ ਉਮੀਂਦਵਾਰ ਅਤੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਡੀ.ਸੀ. ਦਫਤਰ ਵਿਖੇ ਤੈਨਾਤ ਕੀਤਾ ਗਿਆ ਪੁਲਸ ਅਮਲੇ ਨੂੰ ਪੁਲਸ ਦੇ ਉਚ ਅਧਿਕਾਰੀਆਂ ਦੇ ਕਹਿਣ 'ਤੇ ਡੀ.ਸੀ, ਦਫਤਰ ਅੰਦਰ ਤਾਂ ਜਾਣ ਦਿੱਤਾ ਗਿਆ। ਗੇਟ ਨੰਬਰ ਦੋ 'ਤੇ ਡੀ.ਸੀ. ਦਫਤਰ ਵਿਖੇ ਭਾਰੀ ਗਿਣਤੀ ਵਿੱਚ ਤੈਨਾਤ ਪੁਲੀਸ ਕਰਮਚਾਰੀਆਂ ਨੇ ਅਕਾਲੀ ਉਮੀਂਦਵਾਰਾਂ ਅਤੇ ਅਕਾਲੀ ਆਗੂਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਅਕਾਲੀ ਉਮੀਂਦਵਾਰਾਂ ਤੇ ਅਕਾਲੀ ਆਗੂਆਂ ਦੇ ਵਾਰ ਵਾਰ ਕਹਿਣ 'ਤੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੇ ਉਨ•ਾਂ ਨੂੰ ਅੰਦਰ ਜਾਣ ਨਹੀਂ ਦਿੱਤਾ। ਇਸਦੇ ਰੋਸ ਵਜੋਂ ਜਿਲ•ਾ ਪ੍ਰੀਸ਼ਦ ਅਕਾਲੀ ਉਮੀਂਦਵਾਰਾਂ ਅਤੇ ਵਰਦੇਵ ਸਿੰਘ ਮਾਨ ਸਾਥੀਆਂ ਸਮੇਤ ਡੀ.ਸੀ. ਦਫਤਰ ਅੰਦਰ ਪੁਲਸ,ਸਿਵਲ ਪ੍ਰਸ਼ਾਸਨ ਅਤੇ ਕਾਂਗਰਸ ਪਾਰਟੀ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਅਕਾਲੀ ਦਲ ਵਲੋਂ ਤਕਰੀਬਨ ਡੀ.ਸੀ.ਦਫਤਰ ਸਾਹਮਣੇ 4 ਘੰਟੇ ਲਗਾਤਾਰ ਰੋਸ ਮੁਜਾਹਰਾ ਕਰਨ ਦੇ ਬਾਵਜੂਦ ਕੋਈ ਵੀ ਉਚ ਅਧਿਕਾਰੀ ਉਨ•ਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਾ। ਇਸ ਸਬੰਧੀ ਸ.ਵਰਦੇਵ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸ਼ਰੇਆਮ ਗੁੰਡਾਗਰਦੀ ਕਰਕੇ ਅਤੇ ਪੁਲਸ, ਸਿਵਲ ਪ੍ਰਸ਼ਾਸਨ ਉਪਰ ਰਾਜਨੀਤਿਕ ਦਬਾਅ ਬਣਾ ਕੇ ਸਾਨੂੰ ਨੌਮੀਨੇਸ਼ਨ ਦਾਖਿਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਡੀ.ਸੀ.ਦਫਤਰ ਅੰਦਰ ਲਗਭਗ 200-300 ਦੇ ਕਰੀਬ ਗੁੰਡੇ ਘੁੰਮ ਰਹੇ ਹਨ.ਪਰ ਪੁਲਸ ਉਪਰ ਸਿਆਸੀ ਦਬਾਅ ਹੋਣ ਕਰਕੇ ਉਨ•ਾਂ ਉਪਰ ਕਾਰਵਾਈ ਕਰਨ ਦੀ ਬਜਾਏ ਸਾਨੂੰ ਨੌਮੀਨੇਸ਼ਨ ਦਾਖਿਲ ਕਰਨ ਤੋਂ ਰੌਕਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਵਲੋਂ ਨੋਮੀਨੇਸ਼ਨ ਦਾਖਿਲ ਕਰਨਤੋਂਰੋਕਿਆ ਤਾਂ ਮਾਣਯੋਗ ਕੋਰਟ ਦਾ ਦਰਵਾਜਾ ਖਟਕਾਵਾਂਗੇ ਅਤੇ ਸਮਾਂ ਆਉਣ ਤੇ ਇਸਦਾ ਜਵਾਬ ਵੀ ਸਹੀ ਤਰੀਕੇ ਨਾਲ ਦੇਵਾਂਗੇ।
ਜਦੋ ਇਸ ਪੂਰੇ ਮਾਮਲੇ ਸਬੰਧੀ ਵੱਖ ਵੱਖ ਅਧਿਕਾਰੀਆਂ ਸਮੇਤ ਡੀ.ਸੀ. ਫਿਰੋਜਪੁਰ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਲਈ ਵਾਰ ਵਾਰ ਫੋਨ ਕਰਨ'ਤੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਸ. ਮਾਨ ਨੇ ਕਹਾ ਕਿ ਪਹਿਲਾਂ ਤਾਂ ਕਾਂਗਰਸ ਪਾਰਟੀ ਦੇ ਇਸ਼ਾਰਿਆਂ 'ਤੇ ਬੀ.ਡੀ.ਓ.ਦਫਤਰ ਦੇ ਅਧਿਕਾਰੀਆਂ ਵਲੋਂ ਸਾਡੇ ਕਈ ਉਮੀਂਦਵਾਰਾਂ ਨੂੰ ਨਾ ਤਾਂ ਚੁੱਲ•ਾ ਟੈਕਸ ਦਿੱਤੇ ਗਏ ਅਤੇ ਕਈਆਂ ਨੂੰ ਨੋ ਡਿਉ ਨਹੀਂ ਦਿੱਤੇ ਗਏ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਹਾਰ ਨੂੰ ਵੇਖਦੇ ਹੋਏ ਇਹ ਸਭ ਕੁਝ ਕਰ ਰਹੇ ਹਨ। ਇਸ ਮੌਕੇ ਨਰਦੇਵ ਸਿੰਘ ਬੋਬੀ ਮਾਨ, ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ,ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਬਲਦੇਵ ਰਾਜ ਕੰਬੋਜ, ਜਸਪ੍ਰੀਤ ਸਿੰਘ ਮਾਨ, ਹਰਜਿੰਦਰ ਪਾਲ ਸਿੰਘ ਗੁਰੂ ਸਾਬਕਾ ਚੇਅਰਮੈਨ, ਸੁਖਵੰਤ ਸਿੰਘ ਥੇਹਗੁਜਰ, ਪ੍ਰੀਤਮ ਸਿੰਘ ਬਾਠ,ਕੁਲਦੀਪ ਸਮਰਾ ਤਾਰੇਵਾਲਾ, ਕੁਲਜਿੰਦਰ ਸਰਪੰਚ ਕਿਲੀ, ਕਾਕਾ ਸੇਖੋ ਡਾਇਰੈਕਟਰ, ਹਰਮਨ ਬਰਾੜ ਝੋਕ ਟਹਿਲ ਸਿੰਘ ਵਾਲਾ, ਜਰਨੈਲ ਸਿੰਘ ਟਾਹਲੀਵਾਲਾ, ਗੁਰਸ਼ਰਨ ਚਾਵਲਾ, ਸੁਖਚੈਨ ਸਿੰਘ ਸੇਖੋ, ਜੋਗਿੰਦਰ ਸਿੰਘ ਸਵਾਈ ਕੇ ਜਿਲ•ਾ ਪ੍ਰਧਾਨ, ਬਿੰਦਰ ਮਾਨ, ਗੁਰਪਾਲ ਭੰਡਾਰੀ ਲੈਪੋ, ਹਰਦੀਪ ਸਿੰਘ ਸਿੱਧੂ, ਅਮਨਦੀਪ ਸਿੱਧੂ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਪਿੱਪਲੀ ਚੱਕ, ਹੈਪੀ ਬਰਾੜ ਝੰਡੂਵਾਲਾ, ਜਸਵਿੰਦਰ ਸਿੰਘ ਸਰਪੰਚ, ਤਿਲਕ ਰਾਜ ਸਰਪੰਚ, ਹਰਜੋਤ ਬਰਾੜ, ਹਰਿੰਦਰ ਬਰਾੜ, ਕਨਵਰ ਸਿੰਘ ਨੌਨਿਹਾਲ, ਹਰਦੇਵ ਸਿੰਘ ਨਿੱਝਰ ਸਰਪੰਚ, ਅਸ਼ੋਕ ਸਰਪੰਚ ਸਰਪੰਚ ਸੇਖੜਾ, ਦਲਜੀਤ ਸਿੰਘ ਬਿੱਟੂ ਠੇਕੇਦਾਰ, ਪੰਕਜ ਮੰਡੋਰਾ, ਅਮ੍ਰਿਤਪਾਲ ਸਰਪੰਚ, ਸਾਰਜ ਸਿੱਧੂ ਤੋਂ ਇਲਾਵਾ ਅਨੇਕਾਂ ਅਕਾਲੀ ਭਾਜਪਾ ਵਰਕਰ ਹਾਜਰ ਸਨ।