40 ਕਨਾਲ ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਜਾਅਲੀ ਆਦਮੀ ਖੜ•ਾ ਕਰਕੇ ਆਪਣੇ ਨਾਂਅ ਕਰਵਾ ਲੈਣ ਦੇ ਦੋਸ਼ ਵਿਚ ਦੋ ਖਿਲਾਫ ਮਾਮਲਾ ਦਰਜ
ਫਿਰੋਜਪੁਰ 23 ਅਪ੍ਰੈਲ (ਏ.ਸੀ.ਚਾਵਲਾ) ਇਕ ਵਿਅਕਤੀ ਦੀ 40 ਕਨਾਲ ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅਤੇ ਜਾਅਲੀ ਆਦਮੀ ਖੜਾ ਕਰਕੇ ਆਪਣੇ ਨਾਂਅ ਕਰਵਾਉਣ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਦੋ ਵਿਅਕਤੀਆਂ ਖਿਲਾਫ 430, 465, 467, 468, 471, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਅਤਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਾਬੂ ਬੇਗੂ ਹਾਲ ਆਬਾਦ ਪਿੰਡ ਝੰਡਾ ਕਲਾ ਤਹਿਸੀਲ ਸਰਦੂਲਗੜ• ਜ਼ਿਲ•ਾ ਮਾਨਸਾ ਨੇ ਪੁਲਸ ਕੋਲ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਮਹਿੰਦਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਦਲੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਕਾਸੂ ਬੇਗੂ ਨੇ ਹਮਸਲਾਹ ਹੋ ਕੇ ਉਸ ਦੀ ਜ਼ਮੀਨ ਕਰੀਬ 40 ਕਨਾਲ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅਤੇ ਜਾਅਲੀ ਆਦਮੀ ਖੜਾ ਕਰਕੇ ਆਪਣੇ ਨਾਂਅ ਕਰਵਾ ਲਈ ਹੈ। ਅਤਰ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਅਤੇ ਦਲੀਪ ਸਿੰਘ ਨੇ ਇਸ ਜ਼ਮੀਨ ਤੇ ਪੰਜਾਬ ਗ੍ਰਾਮੀਣ ਬੈਂਕ ਸਾਈਆਂ ਵਾਲਾ ਤੋਂ ਕਰਜ਼ਾ ਲਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਅਤਰ ਸਿੰਘ ਦੇ ਬਿਆਨਾਂ ਤੇ ਮਹਿੰਦਰ ਸਿੰਘ ਅਤੇ ਦਲੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹ