ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਦੀ ਵਿਸੇਸ਼ ਵੈਨ ਪਿੰਡਾਂ ਵਿਚ ਜਗਾ ਰਹੀ ਹੈ ਬੇਟੀ ਬਚਾਓ, ਬੇਟੀ ਪੜ•ਾਓ ਦੀ ਅਲਖ
ਫਿਰੋਜ਼ਪੁਰ 19 ਜਨਵਰੀ (ਏ.ਸੀ.ਚਾਵਲਾ) ਜਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋ ਸ਼ੁਰੂ ਕੀਤੀ ਗਈ ਵਿਸ਼ੇਸ਼ ਮਹਿਮ ਤਹਿਤ ਲੋਕਾਂ ਨੂੰ ਭਰੂਣ ਹੱਤਿਆਂ ਸਬੰਧੀ ਜਾਗਰੂਕ ਕਰਨ ਲਈ “ਬੇਟੀ ਬਚਾਓ, ਬੇਟੀ ਪੜਾਓ” ਵਿਸ਼ੇਸ਼ ਵੈਨ ਜਿਲ•ੇ ਦੇ ਵੱਖ-ਵੱਖ 20 ਪਿੰਡਾਂ ਵਿਚ ਜਿਥੇ ਲਿੰਗ ਅਨੁਪਾਤ ਸਭ ਨਾਲੋ ਘੱਟ ਹੈ, ਉਥੇ ਵਿਸ਼ੇਸ਼ ਪ੍ਰੋਗਰਾਮਾਂ ਤਹਿਤ ਬੇਟੀ ਬਚਾਓ ਬੇਟੀ ਪੜਾਓ ਦੀ ਅਲਖ ਜਗਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ.ਖਰਬੰਦਾ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ “ਬੇਟੀ ਬਚਾਓ, ਬੇਟੀ ਪੜ•ਾਓ” ਮੁਹਿੰਮ ਪਹਿਲੋਂ ਹੀ ਪੂਰੇ ਜ਼ਿਲ•ੇ ਵਿਚ ਚੱਲ ਰਹੀ ਹੈ ਤੇ ਹੁਣ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵਿਸੇਸ਼ ਤੌਰ ਤੇ ਬੇਟੀ ਬਚਾਓ ਬੇਟੀ ਪੜ•ਾਓ ਵੈਨ ਤਿਆਰ ਕਰਕੇ ਇਸ ਵਿਚ ਵਧੀਆ ਪ੍ਰਾਜੈਕਟਰ, ਸਕਰੀਨ ਰਾਹੀ ਇਨ•ਾਂ ਪਿੰਡਾਂ ਵਿਚ ਲੋਕਾਂ ਨੂੰ ਭਰੂÎਣ ਹੱਤਿਆ ਸਬੰਧੀ ਫ਼ਿਲਮਾਂ ਵਿਖਾ ਕੇ ਕੰਨਿਆ ਭਰੂਨ ਹੱਤਿਆ ਦੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਮ ਲੋਕਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਲੋਕ ਚੇਤਨਾ ਮੰਚ ਜੀਰਾ ਦੀ ਟੀਮ ਵੱਲੋ ਨੁੱਕੜ ਨਾਟਕਾਂ, ਸਕਿੱਟਾਂ ਰਾਹੀਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਗਰੂਕਤਾ ਵੈਨ ਬਲਾਕ ਮੱਖੂ ਦੇ ਪਿੰਡ ਕੋਟ ਕਾਇਮ ਖਾਨ, ਪਿੰਡ ਬੱਲ (ਮੁਬਾਰੇ ਵਾਲਾ), ਪਿੰਡ ਮਲੰਗ ਸ਼ਾਹ ਵਾਲਾ, ਪਿੰਡ ਚਾਂਗੀਆਂ (ਗੱਟਾ ਦਲੇਲ), ਪਿੰਡ ਖਿਲਾਈ ( ਸਿਲ•ੇ ਵਿੰਡ ), ਪਿੰਡ ਜੋਗੇ ਵਾਲਾ (ਮੂਸੇ ਵਾਲਾ), ਬਲਾਕ ਜ਼ੀਰਾ ਦੇ ਪਿੰਡ ਬਘੇਲੇ ਵਾਲਾ, ਬਲਾਕ ਘੱਲ ਖ਼ੁਰਦ ਦੇ ਪਿੰਡ ਗੋਡੂਡ (ਵਲੂਰ), ਮੋਹਕਮ ਖਾਂ ਵਾਲਾ ਅਤੇ ਪਿੰਡ ਰੱਤਾ ਖੇੜਾ (ਬਾਜਾ ਕੋਤਵਾਲਾ) ਵਿਖੇ ਪਿੰਡਾ ਵਿਚ ਲੋਕਾਂ ਨੂੰ ਜਾਗਰੂਕ ਕਰਕੇ ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਬਾਲ ਵਿਕਾਸ ਪ੍ਰੋਜੈਕਟ ਦੇ ਅਧੀਨ ਆਉਦੀਆਂ ਲੜਕੀਆ ਨੂੰ ਮਿਲਣ ਵਾਲੀ ਸਹੂਲਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਵੈਨ ਮਿਤੀ 20 ਜਨਵਰੀ ਨੂੰ ਪਿੰਡ ਤੇਗਾ ਸਿੰਘ ਵਾਲਾ ਬਲਾਕ ਫ਼ਿਰੋਜਪੁਰ ਵਿਖੇ ਸਵੇਰੇ 11.30 ਵਜੇ, ਟੱਲੀ ਸੈਦਾਂ ਸਾਹੁ ਵਿਖੇ ਸ਼ਾਮ 04.30 ਵਜੇ, ਪਿੰਡ ਰੋਡੇ ਵਾਲਾ ਵਿਖੇ ਮਿਤੀ 21 ਜਨਵਰੀ 2016 ਨੂੰ ਸਵੇਰੇ 11.30 ਵਜੇ, ਬਲਾਕ ਮਮਦੋਟ ਦੇ ਪਿੰਡ ਮੱਲਾ ਰਹਿਮ ਕੇ ਉਤਾੜ ਵਿਖੇ ਮਿਤੀ 21 ਜਨਵਰੀ 2016 ਨੂੰ ਸ਼ਾਮ 04.30 ਵਜੇ , ਪਿੰਡ ਕਾਲੂ ਰਾਈਆਂ ਉਤਾੜ ਵਿਖੇ ਮਿਤੀ 22 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਇਨਾਇਤ ਕੇ ਵਿਖੇ ਸ਼ਾਮ 04.30 ਵਜੇ, ਪਿੰਡ ਚੱਕ ਸਵਾਈ ਖ਼ੁਰਦ ਵਿਖੇ ਮਿਤੀ 28 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਫਾਰੂ ਵਾਲਾ ਵਿਖੇ ਸ਼ਾਮ 04.30 ਵਜੇ ਅਤੇ ਬਲਾਕ ਗੁਰੂਹਰਸਹਾਏ ਦੇ ਪਿੰਡ ਚੂਹੜ ਖਿਲਚੀ ਵਿਖੇ ਮਿਤੀ 29 ਜਨਵਰੀ 2016 ਨੂੰ ਸਵੇਰੇ 11.30 ਵਜੇ ਅਤੇ ਪਿੰਡ ਮੇਘਾ ਪੰਜਗਰਾਇ ਉਤਾੜ ਵਿਖੇ ਸ਼ਾਮ 04.30 ਵਜੇ ਪੁੱਜੇਗੀ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਪਣਾ ਵੱਧ ਤੋਂ ਵੱਧ ਯੋਗਦਾਨ ਦੇਣ। ਇਸ ਮੌਕੇ ਟੀਮ ਇੰਚਾਰਜ ਸ੍ਰੀ.ਓਮ ਅਰੋੜਾ ਕੋਆਰਡੀਨੇਟਰ ਪੀ.ਐਨ.ਡੀ.ਟੀ ਐਕਟ ਨੇ ਜਿਲ•ਾ ਪ੍ਰਸ਼ਾਸਨ ਵੱਲੋ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਜਿਲ•ਾ ਪ੍ਰਸ਼ਾਸਨ ਵੱਲੋ ਚਲਾਈ ਗਈ “ਬੇਟੀ ਬਚਾਓ,ਬੇਟੀ ਪੜ•ਾਓ” ਵੈਨ ਨੂੰ ਪਿੰਡਾ ਵਿਚੋ ਭਰਵਾਂ ਹੁਗਾਰਾਂ ਮਿਲ ਰਿਹਾ ਹੈ, ਜਿਸ ਦੇ ਆਉਣ ਵਾਲੇ ਦਿਨਾਂ ਵਿਚ ਭਰਭੂਰ ਸਿੱਟੇ ਨਿਕਲ ਕੇ ਸਾਹਮਣੇ ਆਉਣਗੇ।