ਜ਼ਿਲ•ਾ ਅਤੇ ਸ਼ੈਸ਼ਨ ਜੱਜ ਵਿਵੇਕ ਪੁਰੀ ਨੇ ਕੀਤਾ ਕੇਂਦਰੀ ਜੇਲ• ਫਿਰੋਜ਼ਪੁਰ ਦਾ ਨਿਰੀਖਣ
ਫਿਰੋਜ਼ਪੁਰ: 5 ਮਾਰਚ (ਏ. ਸੀ. ਚਾਵਲਾ) ਮਾਣਯੋਗ ਜ਼ਿਲ•ਾ ਅਤੇ ਸ਼ੈਸ਼ਨ ਜੱਜ ਵਿਵੇਕ ਪੁਰੀ ਨੇ ਕੇਂਦਰੀ ਜੇਲ ਫਿਰੋਜ਼ਪੁਰ ਦਾ ਨਿਰੀਖਣ ਕੀਤਾ। ਉਨ•ਾਂ ਨੇ ਜੇਲ ਵਿਚ ਹਵਾਲਾਤੀਆਂ , ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ•ਾਂ ਨੂੰ ਭਰੋਸਾ ਦੁਆਇਆ ਗਿਆ ਕਿ ਆਂ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਜਲਦ ਹੀ ਕੀਤਾ ਜਾਵੇਗਾ। ਇਸ ਮੌਕੇ ਜ਼ਿਲ•ਾ ਅਤੇ ਸ਼ੈਸ਼ਨ ਜੱਜ ਵਿਵੇਕ ਪੁਰੀ ਵਲੋਂ ਜਨਾਨਾ ਵਾਰਡ, ਹਸਪਤਾਲ, ਫੈਕਟਰੀ, ਅਤੇ ਕੇਂਦਰੀ ਜੇਲ ਵਿਚ ਬਣੀ ਰਸੋਈ ਘਰ ਦਾ ਵੀ ਨਿਰੀਖਣ ਕੀਤਾ। ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ ਕੈਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਾਜ਼ਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲ• ਵਿਚ ਬੰਦੀਆਂ ਦੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ ਤੇ ਸਮੇਂ ਮਰੀਜਾਂ ਦਾ ਚੈਕਅੱਪ ਕੀਤਾ ਜਾਵੇ ਅਤੇ ਮਰੀਜਾਂ ਨੂੰ ਲੋੜੀਂਦੀ ਦਵਾਈਆਂ ਦਿੱਤੀਆਂ ਜਾਣ ਅਤੇ ਜਿਨ•ਾ ਹਵਾਲਾਤੀਆਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੀ ਲੋੜ ਹੈ, ਉਨ•ਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦੁਆਇਆ। ਇਸ ਮੌਕੇ ਮਦਨ ਲਾਲ ਸੀ.ਜੇ.ਐਮ- ਸਹਿਤ- ਸੱਕਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਅਤੇ ਜੇਲ ਸੁਪਰਡੰਟ ਅਤੇ ਹੋਰ ਵੀ ਕਈ ਹਾਜ਼ਰ ਸਨ।