ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਤੇ ਸਾਇਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਫਿਰੋਜਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਤੇ ਸਾਇਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਫਿਰੋਜਪੁਰ, 29 ਸਤੰਬਰ, 2023: ਸ਼ਹੀਦ—ਏ—ਆਜ਼ਮ ਸਰਦਾਰ ਭਗਤ ਸਿੰਘ ਜ਼ੋ ਰਹਿੰਦੀ ਦੁਨੀਆਂ ਤੱਕ ਸਾਡੇ ਦਿਲ ਅਤੇ ਦਿਮਾਗ ਤੇ ਰਾਜ ਕਰਦੇ ਰਹਿਣਗੇ। ਭਗਤ ਸਿੰਘ ਵੱਲੋਂ ਇਨਕਲਾਬ ਦੇ ਦਿੱਤੇ ਨਾਅਰੇ ਜਦੋਂ ਵੀ ਕੋਈ ਜ਼ੁਲਮ ਦੀ ਅੱਗ ਉੱਠੇਗੀ ਉਸ ਨੂੰ ਠੰਢੇ ਕਰਦੇ ਰਹਿਣਗੇ। ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਦੁਨੀਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਸਨ। ਉੱਥੇ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੀਰਇੰਦਰ ਅਗਰਵਾਲ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜ਼ੁਪਰ ਸ੍ਰੀ ਰਾਜੇਸ਼ ਧੀਮਾਨ ਜੀ ਵੱਲੋਂ ਵੀ ਸ਼ਹੀਦ—ਏ—ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇਕੱਠੇ ਇੱਕ ਸਾਇਕਲ ਰੈਲੀ ਨੂੰ ਝੰਡੀ ਦਿੱਤੀ ਗਈ। ਇਹ ਰੈਲੀ ਸ੍ਰੀ ਅਨੁਰੁਧ ਗੁਪਤਾ, ਡੀ.ਸੀ.ਗਰੁੱਪ ਦੇ ਸਹਿਯੋਗ ਨਾਲ ਕੱਢੀ ਗਈ।
ਇਹ ਰੈਲੀ ਸਾਰਾਗੜ੍ਹੀ ਗੁਰੂਦੁਆਰਾ ਸਾਹਿਬ, ਫਿਰੋਜ਼ਪੁਰ ਤੋਂ ਲੈ ਕੇ ਹੁਸੈਨੀ ਵਾਲਾ ਤੱਕ ਕੱਢੀ ਗਈ। ਇਹ ਰੈਲੀ ਤੰਦਰੁਸਤ ਪੰਜਾਬ ਦਾ ਸੁਨੇਹਾ ਦਿੰਦੇ ਹੋਏ ਪੰਜਾਬ ਸਰਕਾਰ ਅਤੇ ਕਾਨੂੰਨੀ ਸਾਖਰਤਾ ਬਾਰੇ ਜਾਗਰੂਕਤਾ ਫੈਲਾਉਣ ਦਾ ਯਤਨ ਕਰਦੀ ਰਹੀ। ਇਸ ਸਾਇਕਲ ਰੈਲੀ ਰਾਹੀਂ ਆਮ ਜਨਤਾ ਨੂੰ ਸੁਨੇਹਾ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਤੰਦਰੁਸਤ ਜੀਵਨ ਜਿਉਣ ਲਈ ਕਸਰਤ, ਸੈਰ, ਸਾਇਕਲ ਚਲਾਉਣਾ ਆਦਿ ਉੱਪਰ ਜ਼ੋਰ ਦੇਣਾ ਜਰੂਰੀ ਹੈ।