ਹੋਰ ਦਾਜ ਦੇ ਲਾਲਚ ਵਿਚ ਵਿਆਹੁਤਾ ਦੀ ਕੁੱਟਮਾਰ ਕਰਕੇ ਚਾਹ ਵਿਚ ਮਿਲਾ ਕੇ ਦਿੱਤੀ ਜ਼ਹਿਰੀਲੀ ਚੀਜ਼
ਫਿਰੋਜ਼ਪੁਰ 17 ਅਪ੍ਰੈਲ (ਏ.ਸੀ.ਚਾਵਲਾ) ਵਿਆਹਤਾ ਕੋਲੋਂ ਹੋਰ ਦਾਜ ਦੇ ਲਾਲਚ ਵਿਚ ਵਿਆਹੁਤਾ ਦੀ ਕੁੱਟਮਾਰ ਕਰਕੇ ਉਸ ਨੂੰ ਚਾਹ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪਿਆਉਣ ਦੇ ਦੋਸ਼ ਵਿਚ ਥਾਣਾ ਵੂਮੈਨ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ 307, 498-ਏ, 406 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਅਜੈਬ ਸਿੰਘ ਨੇ ਦੱਸਿਆ ਕਿ ਵਿਆਹੁਤਾ ਨੇਹਾ ਦੇ ਪਿਤਾ ਰਮੇਸ਼ ਠਾਕੁਰ ਪੁੱਤਰ ਪ੍ਰਕਾਸ਼ ਚੰਦ ਠਾਕੁਰ ਵਾਸੀ ਨਮਕ ਮੰਡੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੇਹਾ ਦਾ ਵਿਆਹ ਪ੍ਰਸ਼ਾਂਤ ਸਾਗਰ ਪੁੱਤਰ ਪ੍ਰੇਮ ਸਾਗਰ ਨਾਲ 28 ਸਤੰਬਰ 2014 ਨੂੰ ਕੀਤਾ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਲੜਕੀ ਦਾ ਸਹੁਰਾ ਪਰਿਵਾਰ ਹੋਰ ਦਾਜ ਦੇ ਲਾਲਚ ਵਿਚ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਰਮੇਸ਼ ਠਾਕੁਰ ਨੇ ਦੱਸਿਆ ਕਿ ਇਕ ਦਿਨ ਤਾਂ ਨੇਹਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਚਾਹ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ ਅਤੇ ਉਹ ਬੇਹੋਸ਼ ਹੋ ਗਈ ਅਤੇ ਉਸ ਨੁੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਅਜੈਬ ਸਿੰਘ ਨੇ ਦੱÎਸਿਆ ਕਿ ਵਿਆਹੁਤਾ ਨੇਹਾ ਦੇ ਪਤੀ ਪ੍ਰਸ਼ਾਂਤ ਸਾਗਰ ਉਸ ਦੇ ਸਹੁਰਾ ਪ੍ਰੇਮ ਸਾਗਰ ਪੁੱਤਰ ਬਿਸ਼ਨ ਸਾਗਰ ਅਤੇ ਸੱਸ ਊਸ਼ਾ ਕਿਰਨ ਪਤਨੀ ਪ੍ਰੇਮ ਸਾਗਰ ਵਾਸੀ ਗਲੀ ਨੰਬਰ 2 ਬਠਿੰਡਾ ਰੋਡ ਡੱਬਵਾਲੀ ਜ਼ਿਲ•ਾ ਸਿਰਸਾ (ਹਰਿਆਣਾ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।