ਸ .ਹ .ਸ ਸਕੂਲ ਸਤੀਏ ਵਾਲਾ ਨੂੰ ਮਿਲਿਆ ਜਿਲ੍ਹੇ ਦਾ ਸਰਵ ਉਤੱਮ ਸਕੂਲ ਦਾ ਮਾਨ, ਜਿੱਤੇ 7,50,000 – ਰੁਪਏ
ਸ .ਹ .ਸ ਸਕੂਲ ਸਤੀਏ ਵਾਲਾ ਨੂੰ ਮਿਲਿਆ ਜਿਲ੍ਹੇ ਦਾ ਸਰਵ ਉਤੱਮ ਸਕੂਲ ਦਾ ਮਾਨ, ਜਿੱਤੇ 7,50,000 – ਰੁਪਏ
ਫਿਰੋਜ਼ਪੁਰ 28 ਫਰਵਰੀ 2024::
ਸਰਕਾਰੀ ਸਕੂਲ ਹੁਣ ਮਾਨ ਬਣਨਗੇ , ਸਾਡੇ ਦੇਸ਼ ਦੀ ਸ਼ਾਨ ਬਣਨਗੇ , ਇਸ ਵਾਕ ਨੂੰ ਪੂਰਾ ਕਰਦੇ ਹੋਏ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕਰਦੇ ਹੋਏ ਜਿਲ੍ਹੇ ਦਾ ਸਰਵਉੱਤਮ ਸਕੂਲ ਦਾ ਖਿਤਾਬ ਆਪਣੇ ਨਾ ਕੀਤਾ ਹੈ।
ਸਕੀਮ ਈ.ਡੀ.ਐਸ-34,35,36 ਅਧੀਨ ਸਕੂਲਾ ਦੀ ਵਧੀਆ ਕਾਰ ਗੁਜਾਰੀ ਦੇ ਨਾਲ ਨਾਲ ਦਾਖਲਾ ਮੁਹਿਮ, ਸਕੂਲ ਦਾ ਬੁਨਿਆਦੀ ਢਾਂਚਾ ਅਤੇ ਸਕੂਲ ਦੇ ਵਧੀਆ ਨਤੀਜੇ ਨੂੰ ਧਿਆਨ ਵਿਚ ਰਖਦੇ ਹੋਏ ਪੰਜਾਬ ਸਰਕਾਰ ਵੱਲੋ ਸੇਸ਼ਨ 2019-2023 ਤੱਕ ਦਾ ਸਰਵੇਖਣ ਕੀਤਾ ਗਿਆ ਸੀ । ਜਿਸ ਉਪਰੰਤ ਇਹ ਸਾਰੇ ਤੱਥ ਸਕਰਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ, ਹੱਰ ਪੱਖੋ ਪੂਰਾ ਕਰਦਾ ਸੀ । ਇਸ ਮੌਕੇ ਤੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਸਿੱਖਿਆ ਸਕੱਤਰ ਸ੍ਰੀ ਕੇ.ਕੇ. ਯਾਦਵ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ;) ਫਿਰੋਪਜੁਰ ਜੀ ਦੀ ਮੋਜੂਦਗੀ ਵਿਚ ਸਕੂਲ ਮੁੱਖੀ ਸ੍ਰੀਮਤੀ ਪਰਵੀਨ ਬਾਲਾ ਹੈਡ-ਮਿਸਟ੍ਰੈਸ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੌਕੇ ਤੇ ਵਿਸ਼ੇਸ਼ ਤੌਰ 750000 ਦੀ ਇਨਾਮੀ ਰਾਂਸ਼ੀ ਦਿੱਤੀ ਗਈ। ਸਕੂਲ ਪਹੁਚਣ ਤੇ ਸਮੂਹ ਗ੍ਰਾਮ ਪੰਚਾਇਤ, ਸਕੂਲ ਸ਼ਟਾਫ, ਐਸ.ਐਮ.ਸੀ. ਮੈਂਬਰ ਵਿਸ਼ੇਸ਼ ਤੌਰ ਤੇ ਹਾਜਰ ਹੋਏ ਤੇ ਮੇਡਮ ਦੇ ਪਹੁਚਣ ਤੇ ਨਿੱਘਾ ਸਵਾਗਤ ਵੀ ਕੀਤਾ ਗਿਆ।
ਸਰਕਾਰੀ ਹਾਈ ਸਕੂਲ ਸਤੀਏ ਵਾਲਾ ਸਮੇਤ ਫਿਰੋਜ਼ਪੁਰ ਦੇ ਕੁੱਲ ਤਿੰਨ ਸਕੂਲਾਂ ਨੂੰ ਸ਼ੋਰਟ ਲਿਸਟ ਵਿਚ ਸ਼ਾਮਿਲ ਕੀਤਾ ਗਿਆ। ਜਿਸ ਵਿਚ ਸਰਕਾਰੀ ਮਿਡਲ ਸਕੂਲ ਆਸਲ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਉਸਮਾਨ ਵਾਲਾ ਵੀ ਸ਼ਾਮਿਲ ਸਨ । ਸ ਸ ਸ ਉਸਮਾਨ ਵਾਲਾ ਨੂੰ 10 ਲੱਖ ਅਤੇ ਸ ਮ ਸ ਆਸਲ ਨੂੰ 5 ਲੱਖ ਦੀ ਇਨਾਮੀ ਰਾਸ਼ੀ ਹਾਸਿਲ ਹੋਈ।ਇਹ ਸਨਮਾਨ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ।
ਇਥੇ ਦਸਣਯੋਗ ਗੱਲ ਇਹ ਵੀ ਹੈ ਕਿ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਦੇ ਸਮੂਹ ਸਟਾਫ ਦੀ ਵਧੀਆ ਕਾਰਗੁਜਾਰੀ ਸਦਕਾ ਇਸ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਗਤਿਵਿਧਿਆਂ ਵਿਚ ਭਾਗ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਅਤੇ ਇਸੇ ਹੀ ਸਕੂਲ ਦੀ ਹੀ ਇਕ ਵਿਦਿਆਰਥਣ ਨੈਂਸੀ ਰਾਣੀ ਨੇ 10ਵੀ ਜਮਾਤ ਚੋ ਸੂਬੇ ਚੋ ਪਹਿਲਾ ਸਥਾਨ ਹਾਸਿਲ ਕਰ ਕੇ, ਆਪਣੇ ਅਧਿਆਪਕਾ ਅਤੇ ਸਕੂਲ ਦਾ ਹੀ ਨਹੀਂ ਬਲਕਿ ਪੂਰੇ ਫਿਰੋਜ਼ਪੁਰ ਜਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਸੀ।