Ferozepur News

Powercom showed its power to defaulter consumers, recovered Rs.1.5 crore

ਉਪ ਮੰਡਲ ਅਫ਼ਸਰ ਸ਼ਹਿਰੀ ਗੁਰੂਹਰਸਹਾਏ ਅਧੀਨ ਪੈਂਦੇ ਡਿਫਾਲਟਰ ਖਪਤਕਾਰ ਜਿਨ੍ਹਾਂ ਵਿੱਚ ਘਰੇਲੂ, ਵਪਾਰਕ, ਮੀਡੀਅਮ ਪਾਵਰ, ਖਪਤਕਾਰ ਜਿਨ੍ਹਾਂ ਨੇ ਬਿਜਲੀ ਦੇ ਬਕਾਇਆ ਬਿੱਲ ਕਾਫ਼ੀ ਸਮੇਂ ਤੋਂ ਨਹੀਂ ਭਰੇ ਉਨ੍ਹਾਂ ਖਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਪਾਵਰਕਾਮ ਵੱਲੋਂ ਕੱਟ ਦਿੱਤੇ ਗਏ। ਪਿਛਲੇ ਕੁਝ ਦਿਨ੍ਹਾਂ ਤੋਂ ਉਪ ਮੰਡਲ ਅਫ਼ਸਰ ਸ਼ਹਿਰੀ ਗੁਰੂਹਰਸਹਾਏ ਇੰਜ਼. ਬਲਵੀਰ ਸਿੰਘ ਵੋਹਰਾ ਬਿਜਲੀ ਦੇ ਕੁਨੈਕਸ਼ਨ ਕੱਟਣ ਵਾਲੀਆਂ ਟੀਮਾਂ ਦੀ ਅਗਵਾਈ ਆਪ ਕਰ ਰਹੇ ਹਨ।  ਜਾਣਕਾਰੀ ਦਿੰਦਿਆਂ ਉਪ ਮੰਡਲ ਅਫ਼ਸਰ ਸ਼ਹਿਰੀ ਗੁਰੂਹਰਸਹਾਏ ਇੰਜ਼. ਬਲਵੀਰ ਸਿੰਘ ਵੋਹਰਾ ਨੇ ਦੱਸਿਆ ਕਿ ਬਿਜਲੀ ਮਹਿਕਮੇ ਦਾ ਭਾਰੀ ਮਾਤਰਾ ਵਿੱਚ ਬਿਜਲੀ ਦੇ ਬਿੱਲਾਂ ਦਾ ਬਕਾਇਆ ਰਕਮ ਡਿਫਾਲਟਰ ਖਪਤਕਾਰਾਂ ਵੱਲ ਖੜ੍ਹਿਆ ਹੈ। ਡਿਫਾਲਟਰ ਖਪਤਕਾਰਾਂ ਵੱਲੋਂ ਬਿੱਲ ਨਾ ਭਰਨ ਕਰਕੇ ਮਹਿਕਮੇ ਦੇ ਨਿਯਮਾਂ ਮੁਤਾਬਿਕ ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਵੋਹਰਾ ਨੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਆਪਣਾ ਬਿੱਲ ਸਮੇਂ ਸਿਰ ਭਰੋ ਤਾਂ ਜੋ ਹੋਣ ਵਾਲੇ ਜੁਰਮਾਨੇ ਅਤੇ ਖੱਜਲ ਖ਼ੁਆਰੀ ਤੋਂ ਬਚਿਆ ਜਾ ਸਕੇ।  ਉਨ੍ਹਾਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਆਮ ਪਬਲਿਕ ਨੂੰ ਨਿਰਵਿਘਨ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਲਈ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਵੀ ਆਪਣਾ ਬਿਜਲੀ ਦਾ ਬਿੱਲ ਸਮੇਂ ਸਿਰ ਭਰਨ। ਉਨ੍ਹਾਂ ਨੇ ਦੱਸਿਆ ਕਿ ਮਹੀਨਾ ਨਵੰਬਰ 2018 ਦੌਰਾਨ ਤਕਰੀਬਨ 670 ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ ਅਤੇ ਉਨ੍ਹਾਂ ਕੋਲੋਂ 1 ਕਰੋੜ 5 ਲੱਖ ਦੇ ਕਰੀਬ ਬਕਾਇਆ ਰਾਸ਼ੀ ਵਸੂਲੀ ਗਈ ਹੈ। ਇਸ ਸਮੇਂ ਇੰਜ਼. ਅਸ਼ੋਕ ਕਾਲੀਆ, ਜੇਈ ਬਲਵੀਰ ਕੁਮਾਰ, ਬੋਧ ਰਾਜ, ਜਸਪਾਲ ਸਿੰਘ ਬਿੱਟਾ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ। 

Related Articles

Back to top button