Ferozepur News
ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਸਬੰਧੀ ਮਸੀਹੀ ਭਾਈਚਾਰੇ ਵਲੋਂ ਮੀਟਿੰਗ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਵਿਚ ਆਈ ਹੈ, ਉਦੋਂ ਤੋਂ ਮਸੀਹੀ ਸਮਾਜ ਤੇ ਹਮਲੇ ਹੋ ਰਹੇ ਹਨ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਫਾਦਰ ਜੌਰਜ ਆਰ.ਸੀ. ਚਰਚ ਫ਼ਿਰੋਜ਼ਪੁਰ ਛਾਉਣੀ ਨੇ ਕਰਦਿਆਂ ਕਿਹਾ ਕਿ ਭਾਜਪਾ ਦੀ ਸਹਿਯੋਗੀ ਕਮੇਟੀ ਸੰਸਥਾਵਾਂ ਵਲੋਂ ਆਏ ਦਿਨ ਮਸੀਹੀ ਚਰਚਾਂ, ਅਦਾਰਿਆਂ, ਸੰਸਥਾਵਾਂ ਤੇ ਮਸੀਹੀ ਲੋਕਾਂ ਤੇ ਹਮਲਾ ਕਰ ਜਾਨੀ-ਮਾਲੀ ਨੁਕਸਾਨ ਕੀਤਾ ਜਾ ਰਿਹਾ ਹੈ। ਫਾਦਰ ਜੌਰਜ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅੰਦਰ ਮਸੀਹੀ ਭਾਈਚਾਰੇ ਨਾਲ ਕੀਤੇ ਜਾ ਰਹੇ ਅੱਤਿਆਚਾਰ ਖ਼ਿਲਾਫ਼ ਅਵਾਜ਼ ਉਠਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਸਬੰਧੀ ਆਰ.ਸੀ. ਚਰਚ ਬਸਤੀ ਟੈਂਕਾਵਾਲੀ ਫ਼ਿਰੋਜ਼ਪੁਰ ਵਿਖੇ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਮਸੀਹੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਹੋਣਗੇ।