ਸੰਗਰਾਂਦ ਦੇ ਦਿਹਾੜੇ ਮੌਕੇ ਸਵੀਪ ਟੀਮ ਵੱਲੋਂ ਗੁਰਦੁਆਰਾ ਸਾਹਿਬ 1 ਜੂਨ ਦੇ ਪੰਜਾਬ ਮਤਦਾਨ ਲਈ ਵੱਧ- ਚੜ੍ਹ ਕੇ ਹਿੱਸਾ ਲੈਣ ਲਈ ਅਪੀਲ
ਨੈਤਿਕ ਵੋਟਿੰਗ ਵਾਸਤੇ ਘਾੜਤ ਅਤੇ ਜ਼ਿੰਮੇਵਾਰੀ ਦਾ ਅਹਿਸਾਸ
ਨੈਤਿਕ ਵੋਟਿੰਗ ਵਾਸਤੇ ਘਾੜਤ ਅਤੇ ਜ਼ਿੰਮੇਵਾਰੀ ਦਾ ਅਹਿਸਾਸ
ਗੁਰੂਹਰਸਹਾਏ, ਮਈ 14, 2024: ਸੰਗਰਾਂਦ ਦੇ ਦਿਹਾੜੇ ਮੌਕੇ ਸਵੀਪ ਟੀਮ ਵੱਲੋਂ ਗੁਰਦੁਆਰਾ ਸਾਹਿਬ 1 ਜੂਨ ਦੇ ਪੰਜਾਬ ਮਤਦਾਨ ਲਈ ਵੱਧ- ਚੜ੍ਹ ਕੇ ਹਿੱਸਾ ਲੈਣ ਲਈ ਅਪੀਲ
ਲੋਕ ਸਭਾ ਚੋਣਾਂ-2024 ਦੇ 1ਜੂਨ ਦੇ ਪੰਜਾਬ ਮਤਦਾਨ ਬਾਰੇ ਚਾਰ-ਚੁਫੇਰੇ ਜਾਗਰੂਕਤਾ ਫੈਲਾਉਣ, ਨੈਤਿਕ ਵੋਟਿੰਗ ਵਾਸਤੇ ਘਾੜਤ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਲਈ ਤਤਪਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਗਰਾਂਦ ਦੇ ਦਿਹਾੜੇ ਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਫਿਰੋਜ਼ਪੁਰ ਜਿਲੇ ਦੇ ਹਲਕਾ ਗੁਰੂਹਰਸਹਾਏ ਵਿੱਚ ਸਵੀਪ ਟੀਮ ਵੱਲੋਂ ਪੁੱਜ ਕੇ ਵੋਟਰਾਂ ਨੂੰ ਪੰਜਾਬ ਦੇ ਲੋਕ ਸਭਾ ਚੋਣਾਂ ਵਾਸਤੇ 1 ਜੂਨ ਨੂੰ ਪੰਜਾਬ ਮਤਦਾਨ ਲਈ ਵੱਧ- ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਗਈ। ਹਲਕਾ ਗੁਰੂਹਰਸਹਾਏ ਦੇ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ਦੁਆਰਾ ਗੁਰਦੁਆਰਾ ਸਾਹਿਬ ਪਿੰਡ ਲਾਲਚੀਆਂ, ਵਾਦੀਆਂ, ਮੇਘਾ ਰਾਏ ਉਤਾੜ, ਚੱਕ ਮਾਦੀ ਕੇ, ਮੇਘਾ ਰਾਏ ਉਤਾੜ, ਦੋਨਾਂ ਮੱਤੜ ਸਰਹੱਦੀ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਲੋਕ ਸਭਾ ਚੋਣਾਂ ਦੇ ਤਿਓਹਾਰ ਤੇ 1 ਜੂਨ ਨੂੰ ਹਰ ਇਕ ਨੌਜਵਾਨ, ਬਜ਼ੁਰਗ, ਅਤੇ ਮਹਿਲਾ ਵੋਟਰਾਂ ਨੂੰ ਤਿਆਰ ਰਹਿਣ ਲਈ ਅਪੀਲ ਕੀਤੀ। ਉਹਨਾਂ ਦੱਸਿਆ ਕਿ ਨੈਤਿਕ ਵੋਟਿੰਗ ਵਾਸਤੇ ਉਹ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ 18ਵੀਂ ਲੋਕ ਸਭਾ ਚੋਣ ਵਾਸਤੇ ਕਿਸੇ ਲਾਲਚ, ਭੈਅ, ਜਾਤੀ, ਭਾਸ਼ਾ, ਧਰਮ ਦੇ ਭੇਦ-ਭਾਵ ਤੋਂ ਮੁਕਤ ਹੋ ਕੇ ਕਰਨੀ ਚਾਹੀਦੀ ਹੈ ਸੰਗਤਾਂ ਵੱਲੋਂ ਵੋਟਿੰਗ ਲਈ ਗੁਰੂ ਘਰਾਂ ਵਿੱਚ ਜਾਗਰੂਕਤਾ ਅਭਿਆਨ ਦਾ ਸਵਾਗਤ ਕਰਦਿਆਂ ਉਹਨਾਂ ਵਿਸ਼ਵਾਸ ਹੋਇਆ ਕਿ ਦੇਸ਼ ਦੇ ਵੱਡੇ ਹਿੱਤ ਦੀ ਖਾਤਰ ਆਪਣੀ ਜਿੰਮੇਵਾਰੀ ਨਾਲ ਲਾਜਮੀ ਮੱਤਦਾਨ ਕਰਨ ਲਈ ਤਿਆਰ ਹਨ ਅਤੇ ਇਸ ਮੁਹਿੰਮ ਲਈ ਤੇ ਵੱਧ ਤੋਂ ਵੱਧ ਵੋਟਰਾਂ ਨੂੰ ਪ੍ਰੇਰਤ ਵੀ ਕਰਨਗੇ।