ਸੁਰਜੀਤ ਜਿਆਦੀ ਦੇ ਰੋਡ ਸ਼ੋ ਨੇ ਵਿਰੋਧੀਆਂ ਦੇ ਉਡਾਏ ਹੋਸ਼, ਪੂਰੇ ਸ਼ਹਿਰ ਵਿਚ ਰਹੀ ਚਰਚਾ
ਫਾਜ਼ਿਲਕਾ, 2 ਫਰਵਰੀ (ਵਿਨੀਤ ਅਰੋੜਾ): ਜੇਕਰ ਲੋਕਾਂ ਦੀ ਭੀੜ ਚੋਣ ਜਿਤਣ ਦਾ ਪੈਮਾਨਾ ਹੈ ਤਾਂ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਫਾਜ਼ਿਲਕਾ ਵਿਧਾਨਸਭਾ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤਣਗੇ।
ਅੱਜ ਰੋਡ ਸ਼ੋ ਵਿਚ ਕੀ ਨੋਜ਼ਵਾਨ, ਕੀ ਬੱਚੇ, ਕੀ ਬਜ਼ੁਰਗ ਇੱਥੋਂ ਤੱਕ ਕਿ ਔਰਤਾਂ ਦੀ ਟਰਾਲੀਆਂ ਅਤੇ ਕਾਰਾਂ ਵਿਚ ਹਿੱਸੇਦਾਰੀ ਨੇ ਜਤਾ ਦਿੱਤਾ ਕਿ ਚੋਣਾਵੀ ਫਿਜਾ ਵਿਚ ਸੁਰਜੀਤ ਜਿਆਣੀ ਦਾ ਕੋਈ ਮੁਕਾਬਲਾ ਨਹੀਂ ਹੈ। ਅੱਜ ਦੀ ਤਰੀਕ ਵਿਚ ਉਹ ਹੀ ਜਿੱਤ ਦੇ ਸਰਤਾਜ਼ ਹਨ। ਸਵੇਰੇ ਅਨਾਜ਼ ਮੰਡੀ ਤੋਂ ਸ਼ੁਰੂ ਹੋਏ ਰੋਡ ਸ਼ੋ ਵਿਚ ਜਿਆਣੀ ਨੇ ਖੁਦ ਟਰੈਕਟਰ ਚਲਾਕੇ ਰੋਡ ਸ਼ੋ ਦੀ ਸ਼ੁਰੂਆਤ ਕੀਤੀ। ਜੋ ਇਸ ਇਤਿਹਾਸਕ ਪਲ ਦਾ ਗਵਾਹ ਬਣਿਆ। ਰੋਡ ਸ਼ੋ ਦੇ ਦੌਰਾਨ ਵ•ੀਕਲਾਂ ਦੀਆਂ ਲਾਈਨਾਂ ਇਨੀਆਂ ਲੰਬੀਆਂ ਨ ਕਿ ਪੂਰਾ ਸ਼ਹਿਰ ਮਨੋ ਰੁਕ ਜਿਹਾ ਗਿਆ ਹੋਵੇ ਅਤੇ ਅਜਿਹਾ ਲੱਗਿਆ ਕਿ ਪੂਰਾ ਸ਼ਹਿਰ ਭਾਜਪਾਮਈ ਹੋ ਗਿਆ ਹੈ। ਰੋਡ ਸ਼ੋ ਵਿਚ ਸਭ ਤੋਂ ਅੱਗੇ ਭਾਜਯੁਮੋ ਦੇ ਜ਼ਿਲ•ਾ ਪ੍ਰਧਾਨ ਰਾਣਾ ਸੰਧੂ ਦੀ ਅਗਵਾਈ ਵਿਚ ਮੋਟਰ ਸਾਇਕਲ ਰੈਲੀ ਸੀ ਤਾਂ ਉਸਦੇ ਪਿੱਛੇ ਟਰੈਕਟਰਾਂ ਦਾ ਕਾਫ਼ਲਾ, ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤਦੀ ਵਿਚ ਲੋਕਾਂ ਦਾ ਵੱਡਾ ਕਾਫ਼ਲਾ।
ਸੁਰਜੀਤ ਜਿਆਣੀ ਦੇ ਸਮਰਥਨ ਵਿਚ ਉਮੜੀ ਭੀੜ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ•ਾਂ ਦਾ ਕਾਫ਼ਲਾ ਨਵੀਂ ਅਨਾਜ਼ ਮੰਡੀ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗਾਂਧੀ ਚੌਕ ਪਹੁੰਚਿਆ ਤਾਂ ਵ•ੀਕਲਾਂ ਦੀ ਆਖਰੀ ਲਾਇਨ ਮਹਾਜਨ ਮਾਰਕੀਟ ਵਿਚ ਸੀ। ਇਸ ਕਾਫ਼ਲਾ ਨੂੰ ਵੇਖਕੇ ਜਨਤਾ ਦੇ ਨਾਲ ਦੁਕਾਨਦਾਰਾਂ ਦਾ ਜ਼ੋਸ ਇਸ ਕਦਰ ਬਾਹਰ ਆਇਆ ਕਿ ਉਨ•ਾਂ ਨੇ ਦੁਕਾਨਾਂ ਤੋਂ ਬਾਹਰ ਆਕੇ ਸੁਰਜੀਤ ਜਿਆਣੀ ਤੇ ਨਾ ਸਿਰਫ਼ ਫੁੱਲਾਂ ਦੀ ਵਰਖਾ ਕੀਤੀ ਸਗੋਂ ਜੇਤੂ ਭਵ ਦਾ ਆਸ਼ੀਰਵਾਦ ਵੀ ਦਿੱਤਾ। ਲੋਕਾਂ ਦਾ ਜੋਸ ਵੇਖ ਕੇ ਵਿਰੋਧੀ ਵੀ ਦੰਗ ਰਹਿ ਗਏ ਅਤੇ ਪੂਰੇ ਸ਼ਹਿਰ ਵਿਚ ਸੁਰਜੀਤ ਜਿਆਣੀ ਦੇ ਰੋਡ ਸ਼ੋ ਦੇ ਚਰਚੇ ਹਰ ਕਿਸੇ ਦੀ ਜੁਬਾਨ ਤੇ ਹੋ ਗਏ ਕਿ ਤੀਸਰੀ ਵਾਰ ਜਿਆਣੀ ਨੂੰ ਜਿੱਤਣ ਤੋਂ ਕੋਈ ਤਾਕਤ ਨਹੀਂ ਰੋ ਸਕਦੀ। ਇੱਥੇ ਹੀ ਨਹੀਂ ਸਗੋਂ ਵਿਰੋਧੀਆਂ ਨੇ ਵੀ ਦਬੀ ਆਵਾਜ਼ ਵਿਚ ਸੁਰਜੀਤ ਜਿਆਣੀ ਦੀ ਜਿੱਤ ਨੂੰ ਕਿਧਰੇ ਨਾ ਕਿਧਰੇ ਸਵੀਕਾਰ ਕਰ ਲਿਆ ਹੈ।
ਜਿੱਥੇ ਭਾਜਪਾ ਵਰਕਰ ਪੂਰੇ ਉਤਸ਼ਾਹ ਵਿਚ ਸਨ, ਉੱਥੇ ਗਠਜੋੜ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਚਹਿਰੇ ਤੇ ਵੀ ਇੱਕ ਚਕਮ ਵੇਚਣ ਨੂੰ ਮਿਲ ਰਿਹਾ ਸੀ। ਇਸ ਮੌਕੇ ਸੁਰਜੀਤ ਜਿਆਣੀ ਅਤੇ ਉਨ•ਾਂ ਦੀ ਧਰਮ ਪਤਨੀ ਨਿਰਮਲਾ ਜਿਆਣੀ ਨੇ ਪਿਛਲੇ 10 ਵਰਿ•ਆਂ ਵਿਚ ਕਰਵਾਏ ਗਏ ਵਿਕਾਸ ਕੰਮਾਂ ਦਾ ਬਿਓਰਾ ਦਿੱਤਾ ਅਤੇ ਕਿਹਾ ਕਿ ਭਾਜਪਾ ਵਿਕਾਸ ਦੇ ਨਾਂ ਤੇ ਵੋਟ ਮੰਗ ਰਹੀ ਹੈ। ਜਦਕਿ ਵਿਰੋਧੀ ਬਿਰਾਦਰੀ ਦੇ ਨਾਂ ਤੇ ਵੋਟ ਮੰਗ ਰਹੇ ਹਨ। ਉਨ•ਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੇ ਨਾਂ ਤੇ ਵੋਟਾਂ ਪਾਉਣ।
ਇਸ ਮੌਕੇ ਜਗਦੀਪ ਅਤੇ ਨਵਦੀਪ ਜਿਆਣੀ, ਸਾਬਕਾ ਮਾਰਕਿਟ ਕਮੈਟੀ ਚੈਅਰਮੇਨ ਅਸ਼ੋਕ ਜੈਰਥ, ਅਸ਼ਵਨੀ ਫੁਟੇਲ, ਅਰੁਣ ਨਾਰੰਗ, ਅਰੁਣ ਵਧਵਾ, ਜਗਦੀਸ਼ ਸੇਤੀਆ, ਰਮੇਸ਼ ਵਰਮਾ, ਸੁਬੋਧ ਵਰਮਾ ਸਮੇਤ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਕਲੀ ਭਾਜਪਾ ਦੇ ਵੱਖ ਵੱਖ ਮੋਰਚਿਆਂ ਦੇ ਅਹੁੱਦੇਦਾਰਾਂ ਤੋਂ ਇਲਾਵਾ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।