Ferozepur News

ਫਿਰੋਜ਼ਪੁਰ ਵਿਚ 5 ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਗਿਰਫ਼ਤਾਰ ਕੀਤੇ

ਫਿਰੋਜ਼ਪੁਰ ਵਿਚ 5 ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਗਿਰਫ਼ਤਾਰ ਕੀਤੇਫਿਰੋਜ਼ਪੁਰ ਵਿਚ 5 ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਗਿਰਫ਼ਤਾਰ ਕੀਤੇ

ਫਿਰੋਜ਼ਪੁਰ, 1.7.2023: ਅੱਜ SI ਅਜਮੇਰ ਸਿੰਘ ਥਾਣਾ ਸਿਟੀ ਫਿਰੋਜ਼ਪੁਰ ਨੂੰ ਦੌਰਾਨੇ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾ ਖਾਈ ਅੱਡਾ ਕੋਲ ਮੁਖਬਰੀ ਮਿਲੀ ਕੇ ਹੇਠ ਲਿਖੇ ਦੋਸ਼ੀ ਲੁੱਟਾਂ ਖੋਹਾਂ ਕਰਦੇ ਹਨ ਜੋ ਅੱਜ ਵੀ ਬਜਾਜ ਡੇਅਰੀ ਕੋਲ ਲੁਕ ਕੇ ਖੋਹ ਕਰਨ ਦੀ ਤਿਆਰੀ ਕਰ ਰਹੇ ਹਨ ਜਿਨ੍ਹਾਂ ਖਿਲਾਫ ਮੁੱਕਦਮਾ ਨੰਬਰ 262 ਮਿਤੀ 1.7.2023 ਜੁਰਮ 399/402 IPC ਥਾਣਾ ਸਿਟੀ ਫਿਰੋਜ਼ਪੁਰ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਗਿੱਛ ਕੀਤੀ ਗਈ. ਇਹਨਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਫੜੇ ਗਏ ਦੋਸ਼ੀਆਂ ਦੇ ਨਾਮ ਹਨ – 1 ਭਗਵਾਨ ਦਾਸ ਪੁੱਤਰ ਸੋਹਣ ਲਾਲ ਵਾਸੀ
ਗੋਲ ਬਾਗ਼, 2 ਰੋਹਿਤ ਪੁੱਤਰ ਰਾਜ ਕੁਮਾਰ , 3 ਦਲਵਿੰਦਰ ਪੁੱਤਰ ਅਸ਼ੋਕ ਵਾਸੀਆਨ ਟਿੱਬਾ ਬਸਤੀ ਮਮਦੋਟ, 4 ਕਰਨ ਪੁੱਤਰ ਬਲਦੇਵ ਸਿੰਘ ਵਾਸੀ ਲੁੱਥਰ
ਥਾਣਾ ਸਦਰ ਫਿਰੋਜ਼ਪੁਰ, 5 ਕਾਰਜ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸਦੂ ਸਾਹ ਵਾਲਾ।

ਰਣਧੀਰ ਕੁਮਾਰ ਐੱਸ ਪੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਕੋਲੋਂ ਤਿੰਨ ਤੇਜਧਾਰ ਕਿਰਪਾਨਾ ਅਤੇ ਦੋ ਮੋਟਰ ਸਾਈਕਲ ਬਰਾਮਦ ਹੋਏ. ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ. ਤਫ਼ਸ਼ੀਸ਼ ਦੌਰਾਨ ਹਨ ਦੀ ਪਿਛਲੀ ਹਿਸ੍ਟ੍ਰੀ ਬਾਰੇ ਵੀ ਘੋਖਿਆ ਜਾਏਗਾ।

Related Articles

Leave a Reply

Your email address will not be published. Required fields are marked *

Back to top button