ਸੀਵਰੇਜ ਸਿਸਟਮ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ।
ਸੀਵਰੇਜ ਸਿਸਟਮ ਨੂੰ ਖ਼ਰਾਬ ਕਰਨ ਅਤੇ ਸ਼ਹਿਰ ਵਿੱਚ ਗੰਦਗੀ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਈ ਓ
ਸੀਵਰੇਜ ਸਿਸਟਮ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ।
ਸੀਵਰੇਜ ਸਿਸਟਮ ਨੂੰ ਖ਼ਰਾਬ ਕਰਨ ਅਤੇ ਸ਼ਹਿਰ ਵਿੱਚ ਗੰਦਗੀ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਈ ਓ
ਤਲਵੰਡੀ ਭਾਈ, 5.10.2023: ਨਗਰ ਕੌਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਅੰਦਰ ਜਿੱਥੇ ਰੋਜਾਨਾ ਸਾਫ ਸਫਾਈ ਕਚਰੇ, ਕੱਚਰੇ ਦੀ ਲਿਫਟਿੰਗ, ਸਾਫ਼ -ਸਫਾਈ ਕਰਵਾਈ ਜਾਂਦੀ ਹੈ। ਉਥੇ ਪਿਛਲੇ ਦਿਨੀ ਸੀਵਰੇਜ ਸਿਸਟਮ ਵਿੱਚ ਵਿੱਚ ਸ਼ਹਿਰ ਦੇ ਵੱਖ-ਵੱਖ ਸਥਾਨਾਂ ਅੰਦਰ ਹੋਈ ਬਲਾਕਜ਼ ਨੂੰ ਠੀਕ ਕਰਨ ਲਈ ਆਸ ਪਾਸ ਦੀ ਸ਼ਹਿਰਾਂ ਤੋਂ ਮਸ਼ੀਨਰੀ ਦਾ ਪ੍ਰਬੰਧ ਕੀਤਾ ਗਿਆ । ਇਸ ਮਸ਼ੀਨਰੀ ਅਤੇ ਸਫਾਈ ਕਰਮਚਾਰੀਆਂ ਦੀ ਸਹਾਇਤਾ ਨਾਲ ਸ਼ਹਿਰ ਦੇ ਸੀਵਰ ਸਿਸਟਮ ਨੂੰ ਦਾ ਹੱਲ ਕਰਵਾਇਆ ਗਿਆ। ਉਥੇ ਸ਼ਹਿਰ ਦੀਆਂ ਨਾਲੀਆਂ ਦੀ ਸਫਾਈ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਭਵਿੱਖ ਵਿੱਚ ਸ਼ਹਿਰ ਵਾਸੀਆਂ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਨਗਰ ਕੌਂਸਲ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ । ਇਸ ਟੀਮ ਵਿੱਚ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ, ਇੰਸਪੈਕਟਰ ਮੋਤੀ ਲਾਲ ਤੋਂ ਇਲਾਵਾ 10 ਕਰਮਚਾਰੀ ਮੌਜੂਦ ਹਨ।
ਇਸ ਸਪੈਸ਼ਲ ਟਾਸਕ ਫੋਰਸ ਟੀਮ ਰਾਹੀਂ ਪਿਛਲੀ ਦਿਨੀ ਮੇਨ ਰੋਡ ਬੱਸ ਸਟੈਂਡ ਦੇ ਆਸ ਪਾਸ ਗੰਦਗੀ ਫੈਲਾਉਣ ਅਤੇ ਸੀਵਰ ਸਿਸਟਮ ਨੂੰ ਜਾਮ ਕਰਨ ਵਾਲਿਆਂ ਦੀ ਜਾਂਚ ਕੀਤੀ ਗਈ ਜਾਂਚ ਉਪਰੰਤ ਕਈ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਅਤੇ 2 ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਇਸ ਤੋਂ ਇਲਾਵਾ 3 ਸਰਵਿਸ ਸਟੇਸ਼ਨ ਚਾਲਕਾਂ ਨੂੰ ਆਪਣੀ ਸਰਵਿਸ ਸਟੇਸ਼ਨ ਦਾ ਪਾਣੀ ਮਿੱਟੀ ਆਦਿ ਸਿੱਧੇ ਤੌਰ ਤੇ ਸੀਵਰੇਜ ਪਾਉਣ ਸਬੰਧੀ ਅਤੇ ਸਾਈਫਨ ਸਿਸਟਮ ਨਾ ਅਪਨਾਉਣ ਸਬੰਧੀ ਨੋਟਿਸ ਜਾਰੀ ਕੀਤੇ ਗਏ। ਇਸ ਮੌਕੇ ਤੇ ਕਾਰਜ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਤਲਵੰਡੀ ਭਾਈ ਦੇ ਸਮੂਹ ਅਧਿਕਾਰੀਆਂ ,ਸਫਾਈ ਕਰਮਚਾਰੀਆਂ ਦੀ ਲਗਾਤਾਰ ਜਿੰਮੇਵਾਰੀ ਅਤੇ ਮਿਹਨਤ ਨਾਲ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ ਪ੍ਰੰਤੂ ਕੁਝ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਸੀਵਰੇਜ ਅੰਦਰ ਕੱਪੜੇ, ਪੋਲੀਥੀਨ ਮਿੱਟੀ, ਗੋਬਰ ਆਦਿ ਸਿੱਧੇ ਰੂਪ ਵਿੱਚ ਪਾਉਣ ਕਾਰਨ ਜਿੱਥੇ ਸੀਵਰੇਜ ਸਿਸਟਮ ਵਿੱਚ ਖਰਾਬੀ ਪੈਦਾ ਹੁੰਦੀ ਹੈ ਉੱਥੇ ਜਗ੍ਹਾ ਜਗ੍ਹਾ ਤੇ ਪਾਣੀ ਰੁਕਣ ਨਾਲ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਪੋਲੀਥੀਨ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਨੂੰ ਅਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਕੂੜੇ ਨੂੰ ਸੜਕਾਂ ਤੇ ਸੁੱਟਣ ਵਾਲਿਆਂ ਵਿਰੁੱਧ ਵੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਇਸ ਮੁਹਿਮ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਤੇ ਸਫਾਈ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਹੀ ਉਹਨਾਂ ਦਾ ਚਲਾਨ ਜੁਰਮਾਨਾ ਕੀਤਾ ਜਾਵੇਗਾ। ਅੰਤ ਵਿੱਚ ਉਹਨਾਂ ਦੱਸਿਆ ਕੀ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਬਣਾਉਣ ਲਈ ਉਹ ਨਗਰ ਕੌਂਸਲ ਤਲਵੰਡੀ ਭਾਈ ਨੂੰ ਆਪਣਾ ਬਣਦਾ ਸਹਿਯੋਗ ਦੇਣ।