Ferozepur News
ਸੀਮਾ ਸੁਰੱਖਿਆ ਬਲ ਨੇ ਸਰਹੱਦ ਤੋਂ ਕੀਤੀ ਇਕ ਕਿਲੋ ਹੈਰੋਇਨ ਬਰਾਮਦ
ਫਿਰੋਜ਼ਪੁਰ: ਹਿੰਦ-ਪਾਕਿ ਸਰਹੱਦ ਤੇ ਚੌਂਕੀ ਕੱਸੋ ਕੇ ਤੋਂ ਸਰਹੱਦੀ ਸੁਰੱਖਿਆ ਬਲ ਦੀ 105 ਬਟਾਲੀਅਨ ਦੇ ਜਵਾਨਾਂ ਨੇ ਪਾਕਿ ਦੇ ਮਨਸੂਬਿਆਂ ਨੂੰ ਇਕ ਵਾਰ ਫਿਰ ਨਾਕਾਮ ਕਰਦਿਆ ਇਕ ਪੈਕਟ ਹੈਰੋਇਨ ਜਮੀਨ ਵਿਚ ਦੱਬੀ ਹੋਈ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਬੀਐਸਐਫ ਨੇ ਦੱਸਿਆ ਕਿ ਸ਼ਨਿਚਰਵਾਰ ਦੀ ਦੁਪਹਿਰ ਕਰੀਬ 1 ਵਜੇ ਜਦੋਂ ਕੱਸੋ ਕੇ ਚੌਂਕੀ ਵਿਖੇ ਜਵਾਨ ਆਪਣੀ ਡਿਊਟੀ ਤੇ ਤਾਇਨਾਤ ਸਨ ਤਾਂ ਉਸ ਵੇਲੇ ਆਪਣੇ ਖੇਤ ਵਿਚ ਖੇਤੀ ਕਰ ਰਹੇ ਇਕ ਕਿਸਾਨ ਬਚਨ ਸਿੰਘ ਪੁੱਤਰ ਮੱਲ ਸਿੰਘ ਵਾਸੀ ਕਾਲੂ ਵਾਲਾ ਨੇ ਬੀਐਸਐਫ ਕਿਸਾਨ ਗਾਰਡ ਜੋ ਕਿਸਾਨ ਤੋਂ ਕੁਝ ਹੀ ਦੂਰੀ ਤੇ ਸਨ ਨੂੰ ਇਤਲਾਹ ਕੀਤੀ ਕਿ ਜਮੀਨ ਦੇ ਵਿਚ ਕੋਈ ਪੀਲੇ ਰੰਗ ਪਾ ਪੈਕਟ ਪਿਆ ਹੈ। ਡੀਆਈਜੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਨੇ ਮੌਕੇ ਤੇ ਜਾ ਕੇ ਵੇਖਿਆ ਅਤੇ ਜਮੀਨ ਵਿਚ ਦੱਬੀ ਪਈ ਇਕ ਪੈਕਟ ਹੈਰੋਇਨ ਸੀ। ਡੀਆਈਜੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।