ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਵਾਈਨ ਫਲੂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪਾਂ ਦਾ ਆਯੋਜਨ
ਫ਼ਿਰੋਜ਼ਪੁਰ 24 ਫਰਵਰੀ (M.L.Tiwari) ਡਾ ਵਾਈ ਕੇ ਗੁਪਤਾ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਰਾਜ ਵਿਚ ਵੱਧ ਰਹੇ ਸਵਾਈਨ ਫਲੂ ਦੇ ਮਰੀਜ਼ਾ ਨੂੰ ਵੇਖਦੇ ਹੋਏ ਜ਼ਿਲ•ਾ ਫ਼ਿਰੋਜ਼ਪੁਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ, ਇਸ ਤਹਿਤ ਕੈਂਪ ਪਿੰਡ ਭਦਰੂ, ਸ਼ੀਤਲਾ ਮਾਤਾ ਦੇ ਮੰਦਰ ਘੁਮਿਆਰ ਮੰਡੀ ਵਿਖੇ ਅਤੇ ਆਰ.ਐਸ.ਡੀ ਕਾਲਜ ਫ਼ਿਰੋਜ਼ਪੁਰ ਵਿਖੇ ਲਗਾਏ ਗਏ , ਇਸ ਕੈਂਪਾਂ ਵਿਚ ਡਾ ਮਨਪ੍ਰੀਤ ਮੈਡੀਕਲ ਸਪੈਸੀਲਿਸ਼ਟ ਅਤੇ ਡਾ ਸੋਨੀਆ ਐਪੀਡਮੋਲੋਜਿਸਟ ਵੱਲੋਂ ਹਾਜ਼ਰ ਹੋਏ ਲੋਕਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਇਸ ਬਿਮਾਰੀ ਵਿਚ ਕੁੱਝ ਖ਼ਾਸ ਤਰਾਂ ਦੇ ਚਿੰਨ• ਪਾਏ ਜਾਂਦੇ ਹਨ, ਜਿਵੇਂ ਕਿ ਤੇਜ਼ ਬੁਖ਼ਾਰ ਹੋਣਾ, ਟੱਟੀਆਂ ਤੇ ਉਲਟੀਆਂ ਦਾ ਲੱਗਣਾ, ਖ਼ਾਸੀ ਅਤੇ ਜੁਕਾਮ ਹੋਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ ਆਦਿ ਸ਼ਾਮਲ ਹਨ। ਇਸ ਤੋ ਇਲਾਵਾ ਇਸ ਬਿਮਾਰੀ ਤੋ ਬਚਣ ਦੇ ਉਪਰਾਲੇ ਵੀ ਦੱਸੇ ਗਏ ਜਿਵੇਂ ਕਿ ਬਹੁਤ ਜ਼ਿਆਦਾ ਭੀੜ ਵਾਲੀਆ ਜਗ•ਾ ਤੇ ਨਹੀਂ ਜਾਣਾ ਚਾਹੀਦਾ, ਖੰਘਦੇ ਅਤੇ ਛਿੱਕਦੇ ਹੋਏ ਮੂੰਹ ਅਤੇ ਨੱਕ ਨੂੰ ਢੱਕਣਾਂ ਚਾਹੀਦਾ ਹੈ, ਆਪਣੇ ਹੱਥਾ ਨੂੰ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨਾ ਆਦਿ । ਇਸ ਬਿਮਾਰੀ ਦੇ ਲੱਛਣ ਪੱਤਾ ਲੱਗਣ ਤੇ ਸਿਵਲ ਹਸਪਤਾਲ ਤੋ ਆਪਣੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਇਸ ਬਿਮਾਰੀ ਦੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਪਲੰਬਧ ਹਨ।