ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਫਿਰ ਦਿਖਾਈ ਦਰਿਆਦਿਲੀ ਸੜਕ ਹਾਦਸੇ ਚ੍ਹ ਮਰੇ ਵੇਟਰਾਂ ਦੇ ਪਰਿਵਾਰਾਂ ਦੀ ਫੜੀ ਬਾਂਹ
ਪੀੜਤ ਪਰਿਵਾਰਾਂ ਨੂੰ ਆਪਣੀ ਜੇਬ ਵਿੱਚੋਂ ਇੱਕ ਇੱਕ ਲੱਖ ਰੁਪਏ ਦੀ ਦਿੱਤੀ ਸਹਾਇਤਾ ਰਾਸ਼ੀ
ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਫਿਰ ਦਿਖਾਈ ਦਰਿਆਦਿਲੀ ਸੜਕ ਹਾਦਸੇ ਚ੍ਹ ਮਰੇ ਵੇਟਰਾਂ ਦੇ ਪਰਿਵਾਰਾਂ ਦੀ ਫੜੀ ਬਾਂਹ
ਫਿਰੋਜ਼ਪੁਰ ਚ੍ਹ ਸੜਕੀ ਹਾਦਸੇ ਚ੍ਹ ਮਰੇ ਪੰਜ ਭੈਣਾਂ ਦੇ ਭਰਾ ਸੁਖਵਿੰਦਰ ਦੇ ਘਰ ਦੇ ਹਾਲਾਤ ਦੇਖ ਕੰਬ ਜਾਵੇਗੀ ਰੂਹ
ਇੱਕ ਨੌਜਵਾਨ ਦੇ ਤਿੰਨ ਬੱਚਿਆਂ ਦਾ ਭਾਰ ਪਿਆ ਬੁੱਢੇ ਮਾਂ ਬਾਪ ਦੇ ਮੋਢਿਆਂ ਤੇ ਜੋ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੇ
ਪੀੜਤ ਪਰਿਵਾਰਾਂ ਨੂੰ ਆਪਣੀ ਜੇਬ ਵਿੱਚੋਂ ਇੱਕ ਇੱਕ ਲੱਖ ਰੁਪਏ ਦੀ ਦਿੱਤੀ ਸਹਾਇਤਾ ਰਾਸ਼ੀ
ਬੱਚੀਆਂ ਦੇ ਸਿਰ ਹੱਥ ਰੱਖ ਨੌਕਰੀ ਦੇਣ ਦਾ ਵੀ ਕੀਤਾ ਵਾਅਦਾ
ਫਿਰੋਜ਼ਪੁਰ, 3-2-2025: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਸੀ। ਜਿਸ ਵਿੱਚ 12 ਦੇ ਕਰੀਬ ਵੇਟਰਾਂ ਦੀ ਮੌਤ ਹੋ ਗਈ ਸੀ। ਅਤੇ 16 ਦੇ ਕਰੀਬ ਗੰਭੀਰ ਜ਼ਖਮੀ ਹੋਏ ਸਨ। ਜਿਨ੍ਹਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਹੈ। ਉਥੇ ਹੀ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉੱਘੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਜਿਨ੍ਹਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੀ ਜੇਬ ਵਿੱਚੋਂ ਇੱਕ ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ।
ਫਿਰੋਜ਼ਪੁਰ ਸੜਕ ਹਾਦਸੇ ਵਿੱਚ ਮਰੇ ਵੇਟਰਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅੱਗੇ ਆਏ ਹਨ। ਅੱਜ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਪੀੜਤ ਪਰਿਵਾਰਾਂ ਦੇ ਕੋਲ ਪਹੁੰਚ ਕੇ ਜਿਥੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਪੀੜਤ ਪਰਿਵਾਰਾਂ ਦੀ ਚੈੱਕ ਦੇਕੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ। ਗੱਲਬਾਤ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਇਸ ਦੁਖਦ ਘਟਨਾ ਵਿੱਚ ਉਹ ਹਰ ਸਹਾਇਤਾ ਲਈ ਪਰਿਵਾਰਾਂ ਦੇ ਨਾਲ ਖੜੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਹ ਪੀੜਤ ਪਰਿਵਾਰਾਂ ਕੋਲ ਪਹੁੰਚੇ ਹਨ। ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ। ਅਤੇ ਜੋ ਜਖਮੀ ਹੋਏ ਹਨ। ਉਨ੍ਹਾਂ ਨੂੰ 50-50 ਹਜਾਰ ਰੁਪਏ ਦਿੱਤੇ ਜਾਣਗੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੱਝ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦੀ ਲੋੜ ਸੀ। ਉਨ੍ਹਾਂ ਨੂੰ ਬੱਚਿਆਂ ਨੂੰ ਉਹ ਨੌਕਰੀ ਵੀ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਇਹਨਾਂ ਪਰਿਵਾਰਾਂ ਨੂੰ ਅਗਰ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ ਤਾਂ ਉਹ ਪਰਿਵਾਰਾਂ ਦੇ ਨਾਲ ਖੜੇ ਹਨ। ਦੱਸ ਦਈਏ ਕਿ ਸਾਬਕਾ ਵਿਧਾਇਕ ਰਮਿੰਦਰ ਆਵਲਾ ਅਕਸਰ ਹੀ ਸਮਾਜ ਸੇਵਾ ਕਰਦੇ ਹਨ। ਜਿਥੇ ਵੀ ਕਿਸੇ ਨੂੰ ਕੋਈ ਲੋੜ ਹੁੰਦੀ ਹੈ। ਤਾਂ ਰਮਿੰਦਰ ਉਨ੍ਹਾਂ ਦੀ ਮਦਦ ਲਈ ਪਹੁੰਚ ਜਾਂਦੇ ਹਨ। ਇਹਨਾਂ ਪਰਿਵਾਰਾਂ ਦੀ ਮਦਦ ਲਈ ਵੀ ਰਮਿੰਦਰ ਆਵਲਾ ਮਸੀਹਾ ਬਣ ਪਹੁੰਚੇ ਹਨ। ਅਤੇ ਪੀੜਤ ਪਰਿਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਨ ਦੀ ਗੱਲ ਆਖੀ ਹੈ।
ਉਥੇ ਹੀ ਅਗਰ ਗੱਲ ਕਰੀਏ ਪੰਜ ਭੈਣਾਂ ਦੇ ਇਕਲੌਤੇ ਭਰਾ ਸੁਖਵਿੰਦਰ ਅਤੇ ਗੋਬਿੰਦੇ ਦੇ ਪਰਿਵਾਰ ਦੀ ਤਾਂ ਉਨ੍ਹਾਂ ਦੇ ਘਰਾਂ ਦੇ ਹਾਲਾਤ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਦੇ ਪਰਿਵਾਰ ਨੇ ਦੱਸਿਆ ਕਿ ਸੁਖਵਿੰਦਰ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ। ਇੱਕ ਬਜੁਰਗ ਹੈ। ਜਿਸਨੂੰ ਕੰਨੋ ਸੁੰਣਦਾ ਤੱਕ ਨਹੀਂ ਸੁਖਵਿੰਦਰ ਦੀ ਕਮਾਈ ਨਾਲ ਹੀ ਘਰ ਦਾ ਗੁਜਾਰਾ ਚਲਦਾ ਸੀ। ਹੁਣ ਘਰ ਦੇ ਹਾਲਾਤ ਬਹੁਤ ਨਾਜੁਕ ਹੋ ਚੁੱਕੇ ਹਨ। ਉਨ੍ਹਾਂ ਇਹੋ ਚਿੰਤਾ ਖਾ ਰਹੀ ਹੈ। ਕਿ ਉਸਦੇ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਵੇਗਾ ਅਤੇ ਘਰ ਦਾ ਗੁਜਾਰਾ ਕਿਵੇਂ ਚੱਲੇਗਾ।
ਦੂਸਰੇ ਪਾਸੇ ਮ੍ਰਿਤਕ ਗੋਬਿੰਦੇ ਦੇ ਘਰ ਦੇ ਹਾਲਾਤ ਵੀ ਕੁੱਝ ਅਜਿਹੇ ਹੀ ਆ ਪਰਿਵਾਰ ਨੇ ਦੱਸਿਆ ਗੋਬਿੰਦੇ ਦੀ ਪਤਨੀ ਨਹੀਂ ਹੈ। ਅਤੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਵੀ ਉੱਠ ਗਿਆ ਹੈ। ਜਿਸਦੇ ਤਿੰਨ ਬੱਚੇ ਹਨ। ਜਿਨ੍ਹਾਂ ਦਾ ਭਾਰ ਉਨ੍ਹਾਂ ਬੁੱਢੇ ਮਾਂ ਬਾਪ ਦੇ ਮੋਢਿਆਂ ਤੇ ਪੈ ਗਿਆ ਹੈ। ਜੋ ਖੁਦ ਤੁਰ ਫਿਰ ਵੀ ਸਕਦੇ ਕਮਾਈ ਕਰਨ ਦੀ ਤਾਂ ਗੱਲ ਦੂਰ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜਾਰਾ ਚੱਲ ਸਕੇ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ.