ਸਾਂਝੇ ਅਧਿਆਪਕ ਮੋਰਚੇ ਦੇ 7 ਫਰਵਰੀ ਦੇ ਬਠਿੰਡਾ ਸੂਬਾ ਪੱਧਰੀ ਰੈਲੀ ਵਿਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਐੱਸ.ਐੱਸ.ਏ-ਰਮਸਾ ਅਧਿਆਪਕ ਸ਼ਾਮਲ ਹੋਣਗੇ
ਫਿਰੋਜ਼ਪੁਰ 5 ਜਨਵਰੀ (ਏ. ਸੀ. ਚਾਵਲਾ) ਐੱਸ.ਐੱਸ.ਏ, ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਫ਼ਿਰੋਜ਼ਪੁਰ ਜ਼ਿਲ•ਾ ਇਕਾਈ ਵਲੋਂ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ ਤੇ ਜਰਨਲ ਸਕੱਤਰ ਸੰਦੀਪ ਸਹਿਗਲ ਦੀ ਅਗਵਾਈ ਹੇਠ ਜ਼ਿਲ•ਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਉਣ ਵਾਲੇ ਦਿਨਾਂ 'ਚ ਯੂਨੀਅਨ ਦੇ ਸੰਘਰਸ਼ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਐੱਸ.ਐੱਸ.ਏ-ਰਮਸਾ ਅਧਿਆਪਕਾਂ ਨੂੰ ਸਰਕਾਰ ਵਿਰੁੱਧ ਆਪਣੀ ਜ਼ਾਇਜ ਮੰਗ ਸਿੱਖਿਆ ਵਿਭਾਗ ਵਿਚ ਰੈਗੂਲਰ ਹੋਣ ਲਈ ਸੰਘਰਸ਼ ਕਰਨ ਲਈ ਲਾਮਬੰਦ ਕਰਨ ਦੀ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਜ਼ਿਲ••ਾ ਪ੍ਰਧਾਨ ਜਗਸੀਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 3 ਜੂਨ ਨੂੰ ਸਾਂਝੇ ਅਧਿਆਪਕ ਮੋਰਚੇ ਦੀ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਇਕ ਉੱਚ ਤਾਕਤੀ ਕਮੇਟੀ ਬਣਾ ਕੇ ਐੱਸ.ਐੱਸ.ਏ-ਰਮਸਾ ਅਧਿਆਪਕਾਂ ਸਮੇਤ ਸੋਸਾਇਟੀ ਅਧੀਨ ਭਰਤੀ ਹੋਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਦੋ ਮਹੀਨੇ ਦੇ ਅੰਦਰ-ਅੰਦਰ ਇਹ ਕਮੇਟੀ ਆਪਣੀ ਰਿਪੋਰਟ ਜਾਰੀ ਕਰੇਗੀ, ਪਰ ਅੱਜ 7 ਮਹੀਨੇ ਬੀਤ ਜਾਣ ਤੱਕ ਵੀ ਮੰਤਰੀ ਦਾ ਵਾਅਦਾ ਪੂਰਾ ਨਹੀਂ ਹੋਇਆ। ਉਨ•ਾਂ ਨੇ ਦੱਸਿਆ ਕਿ ਇਸ ਕਾਰਨ ਸਮੂਹ ਐੱਸ.ਐੱਸ.ਏ-ਰਮਸਾ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਇਹ ਅਧਿਆਪਕ 2008 ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਠੇਕਾ ਆਧਾਰਿਤ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸੰਗਤ ਦਰਸ਼ਨ ਕਰਨ ਦਾ ਵਿਖਾਵਾ ਤਾਂ ਕਰਦੇ ਹਨ ਪਰ ਐੱਸ.ਐੱਸ.ਏ-ਰਮਸਾ ਅਧਿਆਪਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਿਛਲੇ 2 ਸਾਲ ਤੋਂ ਮੀਟਿੰਗ ਦੇ ਕੇ ਦਰਸ਼ਨ ਨਹੀਂ ਦੇ ਰਹੇ। ਇਸ ਸਮੇਂ ਜ਼ਿਲ••ਾ ਜਰਨਲ ਸਕੱਤਰ ਸੰਦੀਪ ਸਹਿਗਲ ਨੇ ਦੱਸਿਆ ਕਿ ਰਮਸਾ ਅਧਿਆਪਕਾਂ, ਲੈਬ ਅਟੈਡੈਂਟਾ ਤੇ ਮੁੱਖ ਅਧਿਆਪਕਾਂ ਦੀ ਤਨਖ਼ਾਹ 107 ਪ੍ਰਤੀਸ਼ਤ ਡੀ.ਏ. ਨਾਲ ਜਾਰੀ ਨਾ ਕਰਕੇ, ਪੰਜਾਬ ਸਰਕਾਰ 2012 ਵਿਚ ਕੈਬਨਿਟ ਵੱਲੋਂ ਪਾਸ ਕੀਤੇ ਨੋਟੀਫਿਕੇਸ਼ਨ ਜਿਸਦਾ ਪੱਤਰ ਨੰਬਰ 1/62//2012/2ਸਿ/3360-3406 ਮਿਤੀ 13 ਸਤੰਬਰ 2012 ਹੈ, ਦੀ ਉਲੰਘਣਾ ਕਰ ਰਹੀ ਹੈ। ਰਮਸਾ ਲੈਬ ਅਟੈਡੈਂਟਾਂ ਨੂੰ ਪੰਜਾਬ ਸਰਕਾਰ ਵਲੋਂ ਪਿਛਲੇ 9 ਮਹੀਨਿਆਂ ਤੋਂ ਤਨਖ਼ਾਹ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਉਨ•ਾਂ ਦੇ ਪਰਿਵਾਰ ਆਰਥਿਕ ਸਮੱਸਿਆਵਾਂ ਵਿਚ ਘਿਰ ਗਏ ਹਨ । ਉਨ•ਾਂ ਕਿਹਾ ਕਿ 17 ਜਨਵਰੀ ਨੂੰ ਸਾਂਝੇ ਅਧਿਆਪਕ ਮੋਰਚੇ ਦੇ ਜ਼ਿਲ•ਾ ਪੱਧਰੀ ਮੁੱਖ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ ਵਿਚ ਐੱਸ.ਐੱਸ.ਏ-ਰਮਸਾ ਅਧਿਆਪਕ ਸ਼ਾਮਲ ਹੋਣਗੇ। ਸਾਂਝੇ ਅਧਿਆਪਕ ਮੋਰਚੇ ਦੇ 7 ਫਰਵਰੀ ਦੇ ਬਠਿੰਡਾ ਸੂਬਾ ਪੱਧਰੀ ਰੈਲੀ ਵਿਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਐੱਸ.ਐੱਸ.ਏ-ਰਮਸਾਅਧਿਆਪਕ ਸ਼ਾਮਲ ਹੋਣਗੇ। ਮੀਟਿੰਗ ਵਿਚ ਯੋਗੇਸ਼ ਤਲਵਾੜ, ਅਮਿਤ ਕੰਬੋਜ਼, ਅਮਰਜੋਤ ਸਿੰਘ, ਨੀਰਜ ਸ਼ਰਮਾ, ਰਕੇਸ਼ ਮਾਹਰ, ਸੰਦੀਪ ਕੁਮਾਰ, ਗੁਰਦੇਵ ਸਿੰਘ, ਗੁਰਭੇਜ ਸਿੰਘ, ਅਵਤਾਰ ਸਿੰਘ, ਅਸ਼ਵਨੀ, ਅਰੁਣ ਕੱਕੜ, ਰਮਨ ਸ਼ਰਮਾ, ਗੁਰਵਿੰਦਰ ਸਿੰਘ, ਪਵਨ ਕੁਮਾਰ ਆਦਿ ਮੈਂਬਰ ਹਾਜ਼ਰ ਸਨ।