ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਪੈੱਨ ਇੰਡੀਆ ਅਵੇਰਨੈੱਸ ਤੇ ਆਉਟ ਰੀਚ ਪ੍ਰੋਗਰਾਮ ਤੇ ਜ਼ਿਲਾ ਸ਼ੈਸ਼ਨ ਜੱਜ ਅਤੇ ਸੀ ਜ਼ੇ ਐੱਮ ਹੋਏ ਸ਼ਾਮਿਲ।
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਪੈੱਨ ਇੰਡੀਆ ਅਵੇਰਨੈੱਸ ਤੇ ਆਉਟ ਰੀਚ ਪ੍ਰੋਗਰਾਮ ਤੇ ਜ਼ਿਲਾ ਸ਼ੈਸ਼ਨ ਜੱਜ ਅਤੇ ਸੀ ਜ਼ੇ ਐੱਮ ਹੋਏ ਸ਼ਾਮਿਲ।
ਫਿਰੋਜ਼ਪੁਰ, 3.11.2021: ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਪੈੱਨ ਇੰਡਿਆ ਅਵੇਰਨੈੱਸ ਤੇ ਆਊਟਰੀਚ ਪ੍ਰੋਗਰਾਮ ਤੇ ਸ਼ਹੀਦ ਭਗਤ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਣਯੋਗ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਤੇ ਮਿਸ ਏਕਤਾ ਉੱਪਲ ਚੀਫ ਜੁਡੀਸੀਆਲ ਮੈਜਿਸਟਰੇਟ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।
ਯੂਨੀਵਰਸਿਟੀ ਪੀ ਆਰ ਓ ਯਸ਼ਪਾਲ ਨੇ ਦੱਸਿਆ ਕਿ ਜ਼ਿਲਾ ਲੀਗਲ ਅਥਾਰਟੀ ਆਫ ਫਿਰੋਜ਼ਪੁਰ ਵਲੋਂ ਲੀਗਲ ਅਵੇਰਨੈੱਸ ਤੇ ਕਰਵਾਏ ਇਸ ਪ੍ਰੋਗਰਾਮ ਦਾ ਮਕਸਦ ਬਚਿਆਂ ਤੇ ਸਮਾਜ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕਰਨਾ ਸੀ।
ਮਾਣਯੋਗ ਸੈਸ਼ਨ ਜੱਜ ਜ਼ਿਲਾ ਫਿਰੋਜ਼ਪੁਰ ਸ਼੍ਰੀ ਕਿਸ਼ੋਰ ਕੁਮਾਰ ਜੀ ਨੇ ਬਚਿਆਂ ਤੇ ਸਟਾਫ ਨੂੰ ਮੁਖ਼ਾਤਿਬ ਹੁੰਦਿਆਂ ਦਸਿਆ ਕਿ ਸਰਕਾਰ ਵਲੋਂ ਪੈੱਨ ਇੰਡੀਆ ਅਵੇਰਨੈੱਸ ਤੇ ਅਉੱਟਰੀਚ ਪ੍ਰੋਗਰਾਮ ਦੀ ਇਸ ਮੁਹਿੰਮ ਨੂੰ ਪਿੰਡ ਪਿੰਡ , ਸ਼ਹਿਰ ਸ਼ਹਿਰ ਤੇ ਭਾਰਤ ਦੇ ਹਰ ਕੋਨੇ ਕੋਨੇ ਤੇ ਪਹੁੰਚਾਇਆ ਜਾ ਰਿਹਾ ਹੈ, ਜਿਸ ਨੂੰ ਹੋਰ ਤੇਜ ਕਰਨ ਲਈ ਨੌਜਵਾਨ ਪੀੜ੍ਹੀ ,ਤੇ ਪੜੇ ਲਿਖੇ ਵਰਗ ਨੂੰ ਅੱਗੇ ਆਉਣਾ ਲਾਜ਼ਮੀ ਹੈ। ਓਹਨਾ ਆਸ ਪ੍ਰਗਟਾਈ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਭੀ ਇਸ ਨੋਬਲ ਕੰਮ ਲਈ ਅੱਗੇ ਆਉਣਗੇ ਤੇ ਹਰ ਘਰ ਹਰ ਮੁਹੱਲੇ ਚ ਇਸ ਵਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਆਪਣੇ ਸੰਬੋਧਨ ਵਿੱਚ ਸੀ ਜ਼ੇ ਐੱਮ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਕਮਜ਼ੋਰ ਵਰਗ, ਲੜਕੀਆਂ, ਔਰਤਾਂ, ਪਿੱਛੜੇ ਵਰਗ, ਜੇਲ੍ਹਾਂ ਚ ਬੰਦ ਲੋਗ , ਆਦਿ ਮੁਫ਼ਤ ਕਾਨੂੰਨੀ ਸਹਾਇਤਾ ਦਾ ਕਿਵੇਂ ਫਾਇਦਾ ਉਠਾ ਸਕਦੇ ਹਨ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਅਸਿਸਟੈਂਟ ਪ੍ਰੋ ਨਵਦੀਪ ਕੌਰ ਤੇ ਗੁਰਪ੍ਰੀਤ ਸਿੰਘ ਲੈਬ ਸੁਪਰਡੰਟ ਵਲੋਂ ਨਿਰਦੇਸ਼ਿਤ ਸਕਿਟ, ਕਵਿਤਾ ਤੇ ਭਾਸ਼ਣ ਰਾਹੀਂ ਇਸ ਸੁਨੇਹੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਿਆ । ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਾਣਯੋਗ ਜ਼ਿਲਾ ਸੈਸ਼ਨ ਜੱਜ ਤੇ ਸੀ ਜ਼ੇ ਐੱਮ ਵਲੋਂ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਡਾ ਅਮਿਤ ਅਰੋੜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।