ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਪੋਲੀ ਵਿੰਗ ਦੀ ਕ੍ਰਿਕਟ ਪ੍ਰੀਮਿਅਰ ਲੀਗ ਸੰਪੰਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਪੋਲੀ ਵਿੰਗ ਦੀ ਕ੍ਰਿਕਟ ਪ੍ਰੀਮਿਅਰ ਲੀਗ ਸੰਪੰਨ
ਫਿਰੋਜਪੁਰ, 27.10.2023: ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਪੋਲੀ ਵਿੰਗ ਵਲੋਂ ਕ੍ਰਿਕਟ ਪ੍ਰੀਮਿਅਰ ਲੀਗ ਕਰਵਾਈ ਗਈ। ਯੂਨੀਵਰਸਿਟੀ ਰਜਿਸਟ੍ਰਾਰ ਡਾ ਗਜ਼ਲਪ੍ਰੀਤ ਸਿੰਘ ਅਰਨੇਜ਼ਾ ਨੇ ਦੱਸਿਆ ਕਿ ਇਹ ਪ੍ਰੀਮਿਅਰ ਲੀਗ ਹਰ ਸਾਲ ਪੋਲੀ ਵਿੰਗ ਦੀਆਂ ਵੱਖ ਵੱਖ ਬ੍ਰਾਂਚਾਂ ਵਿਚਕਾਰ ਕਰਵਾਈ ਜਾਂਦੀ ਹੈ। ਦੋ ਦਿਨ ਚੱਲਣ ਵਾਲੀ ਇਸ ਲੀਗ ਵਿੱਚ ਪੋਲੀ ਵਿੰਗ ਦੀਆਂ ਨੋਂ ਟੀਮਾਂ ਨੇ ਹਿੱਸਾ ਲਿਆ । ਜਿਸ ਵਿੱਚ ਫਾਈਨਲ ਮੁਕਾਬਲਾ ਤੀਜੇ ਸਾਲ ਇਲੈਕਟਰੀਕਲ ਬ੍ਰਾਂਚ ਦੇ ਵਿਦਿਆਰਥੀਆਂ ਨੇ ਜਿੱਤਿਆ । ਦੂਜਾ ਸਥਾਨ ਇਲੈਕਟਰੀਕਲ ਇੰਜ ਪਹਿਲਾ ਸਾਲ ਦੇ ਵਿਦਿਆਰਥੀਆਂ ਤੇ ਤੀਜਾ ਸਥਾਨ ਇਲੈਕਟਰੀਕਲ ਇੰਜ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ। ਮੈਨ ਆਫ ਮੈਚ ਦਾ ਅਵਾਰਡ ਅਵਿਨਾਸ਼ ਨੇ, ਅਤੇ ਮੈਨ ਆਫ ਸੀਰੀਜ਼ ਦਾ ਅਵਾਰਡ ਇਲਕਟ੍ਰਿਕਲ ਇੰਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਕਰਨ ਨੇ ਹਾਸਲ ਕੀਤਾ । ਰਜਿਸਟ੍ਰਾਰ ਵਲੋਂ ਪ੍ਰੀਮੀਅਰ ਲੀਗ ਸਫਲਤਾ ਪੂਰਬਕ ਕਰਵਾਉਣ ਲਈ ਪੋਲੀ ਵਿੰਗ ਦੇ ਸਪੋਰਟਸ ਇੰਚਾਰਜ ਲੈਕਚਰਾਰ ਸ਼੍ਰੀ ਰਾਜੇਸ਼ ਕੁਮਾਰ ਸਿੰਗਲਾ, ਤੇ ਵਿਦਿਆਰਥੀ ਕਰਮਜੀਤ, ਰਾਹੁਲ, ਅਭਿਸ਼ੇਕ ਭੱਟੀ, ਲਵ, ਗੌਰਵ, ਪਰਮਿੰਦਰ, ਹਰਮਨ, ਰਿਸ਼ੁ, ਤੇ ਯੋਗੇਸ਼ ਨੂੰ ਮੁਬਾਰਕਬਾਦ ਦਿੰਦਿਆਂ ਜੇਤੂਆਂ ਨੂੰ ਇਨਾਮ ਵੰਡੇ ਗਏ। ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਈਵੈਂਟ ਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਜੀ। ਇਸ ਮੌਕੇ ਡੀਨ ਸਟੂਡੈਂਟਸ ਵੈਲਫੇਅਰ ਡਾ ਲਲਿਤ ਸ਼ਰਮਾ, ਪ੍ਰਿੰਸੀਪਲ ਪੋਲੀ ਵਿੰਗ ਡਾ ਸੰਜੀਵ ਦੇਵੜਾ , ਪੀ ਆਰ ਓ ਯਸ਼ਪਾਲ ਤੋਂ ਇਲਾਵਾ ਪੋਲੀ ਵਿੰਗ ਦੇ ਸਾਰੇ ਵਿਭਾਗੀ ਮੁਖੀ, ਡੀਨ , ਸਟਾਫ਼ ਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।