ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀ ਮੱਦਦ ਲਈ ਬੀ ਐੱਸ ਐਫ ਆਈ ਅੱਗੇ
ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਗੱਟੀ ਰਾਜੋ ਕੇ ਸਕੂਲ ਵਿਚ ਵੰਡਿਆ ਲੋੜੀਂਦਾ ਸਾਮਾਨ
ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀ ਮੱਦਦ ਲਈ ਬੀ ਐੱਸ ਐਫ ਆਈ ਅੱਗੇ
ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਗੱਟੀ ਰਾਜੋ ਕੇ ਸਕੂਲ ਵਿਚ ਵੰਡਿਆ ਲੋੜੀਂਦਾ ਸਾਮਾਨ
ਫ਼ਿਰੋਜ਼ਪੁਰ, 24.2.2021: ( ) ਸਰਹੱਦੀ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਮੱਦਦ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸੀਮਾ ਸੁਰੱਖਿਆ ਬਲ ਬੀ ਐਸ ਐਫ ਦੀ ਬਟਾਲੀਅਨ 136 ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਲੋੜੀਂਦਾ ਸਾਮਾਨ ਅਤੇ ਹੋਰ ਜ਼ਰੂਰੀ ਵਸਤੂਆਂ ਵੰਡਣ ਲਈ ਇੱਕ ਵਿਸ਼ੇਸ਼ ਸਮਾਗਮ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਜਿਸ ਵਿੱਚ ਬੀ ਐਸ ਐਫ ਦੇ ਅਧਿਕਾਰੀ ਅਮਰਜੀਤ ਸਿੰਘ ਸੈਕਿੰਡ ਇਨ ਕਮਾਂਡ ਬਤੌਰ ਮੁੱਖ ਮਹਿਮਾਨ ਪਹੁੰਚੇ
। ਇਸ ਤੋਂ ਇਲਾਵਾ ਡਿਪਟੀ ਸੀ ਈ ਓ ਕ੍ਰਿਸ਼ਨ ਕਾਂਤ, ਕਰਨੀ ਪਾਲ ਕੰਪਨੀ ਕਮਾਂਡਰ ,ਨੇਮੀ ਚੰਦ ਜਾਟ ਸਹਾਇਕ ਕਮਾਡੈੰਟ, ਸੂਖ ਮੁਖੀ ਇੰਸਪੈਕਟਰ ਡੀ ਆਈ ਜੀ ਦਫਤਰ,ਡੀ ਆਰ ਮਲਿਕ ਅਤੇ ਜੁਗਲ ਕਿਸ਼ੋਰ ਇੰਸਪੈਕਟਰ ,ਦੇਵ ਮੁਨੀ ਸਬ ਇੰਸਪੈਕਟਰ ਵਿਸ਼ੇਸ਼ ਤੋਰ ਤੇ ਪਹੁੰਚੇ ।
ਅਮਰਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਗੱਲ ਕਰਦਿਆਂ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਨਸ਼ੇ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰਹਿਣ ਦੀ ਪ੍ਰੇਰਨਾ ਵੀ ਦਿੱਤੀ । ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਨੂੰ ਸਪੋਰਟਸ ਕਿੱਟਾਂ , ਬੂਟ ,ਵਾਲੀਬਾਲ ਬਾਲ, ਵਾਲੀਬਾਲ ਨੈੱਟ ,ਤੋਂ ਇਲਾਵਾ ਹੋਰ ਲੋੜੀਂਦਾ ਸਾਮਾਨ ਵੰਡਿਆ ।
ਇਸ ਮੌਕੇ ਬੀ ਐਸ ਐਫ ਵੱਲੋਂ ਨਾਲ ਲੱਗਦੇ ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ,ਸਰਕਾਰੀ ਪ੍ਰਾਇਮਰੀ ਸਕੂਲ ਝੁੱਗੀ ਹਜ਼ਾਰਾ, ਸਰਕਾਰੀ ਪ੍ਰਾਇਮਰੀ ਸਕੂਲ ਟੇਡੀ ਵਾਲਾ ਦੇ 30 ਤੋ ਵੱਧ ਵਿਦਿਆਰਥੀਆਂ ਨੂੰ ਖੇਡਾ ਦਾ ਸਮਾਨ, ਅਲਮਾਰੀਆ ਅਤੇ ਸਕੂਲਾਂ ਲਈ ਜਰੂਰੀ ਸਮਾਨ ਵੀ ਉਪਲਬਧ ਕਰਵਾਇਆ ।
ਡਾ ਸਤਿੰਦਰ ਸਿੰਘ ਨੇ ਬੀਐਸਐਫ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੋੜੀਂਦਾ ਸਾਮਾਨ ਬੱਚਿਆਂ ਦੇ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ । ਉਨ੍ਹਾਂ ਨੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਕਰਨ ਦੀ ਬੇਨਤੀ ਕੀਤੀ ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਰਮਿੰਦਰ ਸਿੰਘ ਸੋਢੀ ਨੇ ਬਾਖੂਬੀ ਨਿਭਾਈ । ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨੀ ਵਾਲਾ ਵਰਕਸ਼ਾਪ ਤੋਂ ਸਰਬਜੀਤ ਸਿੰਘ ਭਾਵੜਾ, ਕੁਲਵੰਤ ਸਿੰਘ ਹੈੱਡ ਟੀਚਰ, ਸਰਪੰਚ ਜੱਗਾ ਸਿੰਘ ,ਪਿੰਡ ਵਾਸੀਆਂ ਤੋ ਇਲਾਵਾ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ, ਪਰਮਿੰਦਰ ਸਿੰਘ ਸੋਢੀ, ਸ੍ਰੀਮਤੀ ਗੀਤਾ, ਸ੍ਰੀ ਰਜੇਸ਼ ਕੁਮਾਰ ,ਸ਼੍ਰੀਮਤੀ ਮਹਿਮਾ ਕਸ਼ਅਪ, ਵਿਜੈ ਭਾਰਤੀ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ, ਸੰਦੀਪ ਕੁਮਾਰ, ਸਰੁਚੀ ਮਹਿਤਾ, ਅਮਰਜੀਤ ਕੌਰ, ਸ੍ਰੀ ਅਰੁਨ ਕੁਮਾਰ, ਮੀਨਾਕਸ਼ੀ ਸ਼ਰਮਾ, ਦਵਿੰਦਰ ਕੁਮਾਰ,ਗੁਰਪਿੰਦਰ ਸਿੰਘ ,ਸੁਚੀ ਜੈਨ,ਪ੍ਰਵੀਨ ਬਾਲਾ ਅਤੇ ਬਲਜੀਤ ਕੌਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।