ਸਰਵ ਭਾਰਤ ਨੌਜਵਾਨ ਸਭਾ ਦੀ ਦੋ ਰੋਜ਼ਾ ਕਾਨਫਰੰਸ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਮਨਾਉਂਦਿਆਂ ਸ਼ੁਰੂ
ਗ਼ੈਰ ਜ਼ਰੂਰੀ ਬਿੱਲ ਪਾਸ ਕਰਨ ਦੀ ਬਜਾਏ ਬਨੇਗਾ ਐਕਟ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ:ਆਰ.ਤ੍ਰਿਮਲਾਈ, ਤਪਸ ਸੈਨ
ਸਰਵ ਭਾਰਤ ਨੌਜਵਾਨ ਸਭਾ ਦੀ ਦੋ ਰੋਜ਼ਾ ਕਾਨਫਰੰਸ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਮਨਾਉਂਦਿਆਂ ਸ਼ੁਰੂ
ਗ਼ੈਰ ਜ਼ਰੂਰੀ ਬਿੱਲ ਪਾਸ ਕਰਨ ਦੀ ਬਜਾਏ ਬਨੇਗਾ ਐਕਟ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ:ਆਰ.ਤ੍ਰਿਮਲਾਈ, ਤਪਸ ਸੈਨ
ਫ਼ਾਜ਼ਿਲਕਾ,29 ਦਸੰਬਰ( ) ਸਰਵ ਭਾਰਤ ਨੌਜਵਾਨ ਸਭਾ (ਏ ਆਈ ਵਾਈ ਐੱਫ) ਦੀ ਦੋ ਰੋਜ਼ਾ ਸੂਬਾ ਕਾਨਫਰੰਸ ਸਥਾਨਕ ਆਰਬਿਟ ਪੈਲੇਸ ਵਿਖੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਕੇ ਸ਼ੁਰੂ ਕੀਤੀ ਗਈ।ਇਸ ਸਮਾਗਮ ਨੂੰ ਜ਼ਿਲ੍ਹਾ, ਸੂਬਾਈ ਅਤੇ ਕੌਮੀ ਪੱਧਰ ਦੇ ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸਾਥੀ ਆਰ.ਤ੍ਰਿਮਲਾਈ ਅਤੇ ਕੌਮੀ ਸਕੱਤਰ ਤਾਪਸ ਸੈਨ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਲਿਆਉਣ ਦੀ ਬਜਾਏ ਗੈਰ ਜ਼ਰੂਰੀ ਕਾਨੂੰਨਾਂ ਨੂੰ ਲਿਆ ਕੇ ਦੇਸ਼ ਵਿੱਚ ਫ਼ਿਰਕੂਵਾਦ ਅਤੇ ਵੰਡੀਆਂ ਪਾਉਣ ਵਾਲਾ ਮਾਹੌਲ ਸਿਰਜ ਰਹੀ ਹੈ, ਜਿਸ ਨੂੰ ਦੇਸ਼ ਦੇ ਮਹਾਨ ਸੂਰਬੀਰਾਂ ਦੀ ਵਾਰਸ ਜਵਾਨੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦੇਸ਼ ਦੀ ਜਵਾਨੀ ਨੂੰ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਜੇਕਰ ਲੋੜ ਹੈ ਤਾਂ ਉਹ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ (ਬਨੇਗਾ) ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਦੇਸ਼ ਦੀ ਸੰਸਦ ਵਿੱਚ ਪਾਸ ਕੀਤਾ ਜਾਵੇ।ਇਸ ਲਈ ਅਸੀਂ ਦੇਸ਼ ਭਰ ਦੇ ਨੌਜਵਾਨਾਂ ਨੂੰ ਲਾਮਬੰਦ ਕਰਾਂਗੇ। ਇਸ ਮੌਕੇ ਸੰਬੋਧਨ ਕਰਦਿਆਂ ਏ ਆਈ ਵਾਈ ਐਫ ਦੇ ਸਾਬਕਾ ਕੌਮੀ ਪ੍ਰਧਾਨ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਲੋੜਾਂ ਦੀ ਲੋੜ ਹੈ ਕਿ ਪੰਜਾਬ ਦੀ ਜਵਾਨੀ ਦੇਸ਼ ਦੀ ਲੜ ਰਹੀ ਜੁਆਨੀ ਦੀ ਅਗਵਾਈ ਕਰੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ
ਨੇ ਕਿਹਾ ਕਿ ਨੋਜਵਾਨ ਸਭਾ ਦੀ ਸੂਬਾਈ ਕਾਨਫਰੰਸ ਸੂਬੇ ਅਤੇ ਦੇਸ਼ ਦੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਵੇਗੀ ਅਤੇ ਦੇਸ਼ ਅੰਦਰ ਲੜ ਰਹੇ ਨੌਜਵਾਨਾਂ ਨੂੰ ਇਨਕਲਾਬੀ ਰਾਹਾਂ ਤੇ ਤੋਰਨ ਲਈ ਅਹਿਮ ਰੋਲ ਅਦਾ ਕਰੇਗੀ।
ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੱਦਾ ਦਿੰਦੇ ਹਾਂ ਕਿ ਵੱਖ ਵੱਖ ਪਲੇਟਫਾਰਮਾਂ ਤੇ ਲੜ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਨੂੰ ਪਾਸ ਕਰਵਾਉਣ ਲਈ ਇੱਕ ਮੰਚ ਤੇ ਇਕੱਠਾ ਹੋਣਾ ਪਵੇਗਾ, ਜੋ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਅਤੇ ਸਰਵ ਭਾਰਤ ਨੌਜਵਨ ਸਭਾ ਦੇ ਸਾਬਕਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਾਥੀ ਹੰਸਰਾਜ ਗੋਲਡਨ ਨੇ ਕਿਹਾ ਕਿ ਜਿਸ ਸਮੇਂ ਵਿੱਚ ਨੌਜਵਾਨਾਂ ਦੀ ਸੂਬਾਈ ਕਾਨਫਰੰਸ ਹੋ ਰਹੀ ਹੈ, ਉਸ ਦੌਰ ਵਿੱਚੋਂ ਸੂਬਾ ਅਤੇ ਦੇਸ਼ ਮਾੜੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਦਾ ਟਾਕਰਾ ਕਰਨ ਲਈ ਇਹ ਕਾਨਫਰੰਸ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਹਾਲਾਤਾਂ ਦੇ ਟਾਕਰੇ ਲਈ ਅਧਿਐਨ ਕਰਨਾ ਹੋਵੇਗਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਸਰੋਜ ਛੱਪੜੀ ਵਾਲਾ,ਹਰਭਜਨ ਛੱਪੜੀਵਾਲਾ,ਸੁਰਿੰਦਰ ਢੰਡੀਆਂ ,ਭਗਵਾਨ ਬਹਾਦੁਰ ਕੇ ਹਰਮੇਲ ਉੱਭਾ , ਦਰਸ਼ਨ ਲਾਧੂਕਾ,ਜਗਵਿੰਦਰ ਕਾਕਾ ਹਰਮੇਲ ਉੱਭਾ ਨਵਜੀਤ ਸੰਗਰੂਰ , ਗੁਰਪ੍ਰਤਾਪ ਵਲਟੋਹਾ, ਜਗਵਿੰਦਰ ਲੰਬੀ,ਰਾਮ ਸਿੰਘ ਚੈਨਾ, ਗੋਰਾ ਪਿੱਪਲੀ, ਏਆਈਐਸਐਫ ਦੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ, ਸਕੱਤਰ ਵਰਿੰਦਰ ਪਾਤੜਾਂ, ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਨ,ਨਰਿੰਦਰ ਢਾਬਾਂ ਸੰਦੀਪ ਯੋਧਾ ਸਰਬਜੀਤ ਬਣ ਵਾਲਾ,ਸਰਵ ਭਾਰਤ ਨੌਜਵਾਨ ਸਭਾ ਦੇ ਸੁਬਾਈ ਆਗੂ ਸ਼ਬੇਗ ਝੰਗੜਭੈਣੀ,ਕੇਵਲ ਛਾਂਗਾ ਰਾਏ, ਜਗਵਿੰਦਰ ਕਾਕਾ, ਲਖਵਿੰਦਰ ਉੱਭਾ,ਰਜਨੀ ਬਾਲਾ ਅੰਮ੍ਰਿਤਸਰ, ਜਸਪ੍ਰੀਤ ਕੌਰ ਮੋਗਾ,ਸਤੀਸ਼ ਛੱਪੜੀਵਾਲਾ, ਨਰਿੰਦਰ ਢਾਬਾਂ, ਸੰਦੀਪ ਯੋਧਾ, ਸਰਬਜੀਤ ਬਣ ਵਾਲਾ, ਜੰਮੂ ਰਾਮ,ਮਨਜੀਤ ਅੰਮ੍ਰਿਤਸਰ ,ਪਿਆਰਾ ਮੇਘਾ, ਪਰਮਿੰਦਰ ਰਹਿਮੇਸ਼ਾਹ, ਵਰਿਆਮ ਸਿੰਘ ਘੁੱਲਾ, ਵੀਰਪਾਲ ਕੌਰ, ਕ੍ਰਿਸ਼ਨ ਧਰਮੂਵਾਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਸਟੇਜ ਸਕੱਤਰ ਦੀ ਭੂਮਿਕਾ ਚਰਨਜੀਤ ਛਾਂਗਾ ਰਾਏ ਨੇ ਨਿਭਾਈ।