ਸਰਪੰਚਾਂ ਪੰਚਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਡਿਵੀਜ਼ਨਲ ਰੇਲ ਮੈਨੇਜਰ ਨੂੰ ਰੇਲਾਂ ਦੇ ਸਟੋਪੇਜ਼ ਲਗਵਾਉਣ ਲਈ ਮੰਗ ਪੱਤਰ ਦਿੱਤਾ
ਸਰਪੰਚਾਂ, ਪੰਚਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਡਿਵੀਜ਼ਨਲ ਰੇਲ ਮੈਨੇਜਰ ਨੂੰ ਰੇਲਾਂ ਦੇ ਸਟੋਪੇਜ਼ ਲਗਵਾਉਣ ਲਈ ਮੰਗ ਪੱਤਰ ਦਿੱਤਾ
ਫ਼ਿਰੋਜ਼ਪੁਰ, 15.4.2023: ਪਿੱਛਲੇ ਬੀਤੇ ਕਰੋਨਾ ਸਮੇਂ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਇਸ ਪ੍ਰਕੋਪ ਨੂੰ ਕਟ੍ਰੋਲ ਕਰਨ ਸੜਕੀ ,ਹਵਾਈ ਤੇ ਰੇਲਵੇ ਆਵਾਜਾਈ ਨੂੰ ਘੱਟ ਕਰ ਵੱਧ ਰਹੇ ਬਿਮਾਰੀ ਦੇ ਨੈੱਟਵਰਕ ਨੂੰ ਤੋੜ ਦਿੱਤਾ ਸੀ ।ਜਿਸ ਤੋਂ ਬਾਅਦ ਕਈ ਸੜਕੀ ,ਹਵਾਈ ਤੇ ਰੇਲਵੇ ਆਵਾਜਾਈ ਵੀ ਕਾਫੀ ਬੰਦ ਹੋ ਗਈਆ ।ਜਿਸ ਦੇ ਤਹਿਤ ਰੇਲਵੇ ਵਿਭਾਗ ਵੱਲੋਂ ਕੁੱਝ ਰੇਲਾਂ ਬੰਦ ਕਰ ਦਿੱਤੀਆਂ ਤੇ ਕਈਆ ਨੂੰ ਪਸੇਜਰ ਤੋਂ ਨੌਂਨ ਸਟੋਪੀਜ਼ ਦਾ ਨਾਮ ਦੇ ਦਿਤਾ ਗਿਆ ।
ਇਸੇ ਤਰਾਂ ਰੇਲਵੇ ਕੰਟਰੋਲ ਬੋਰਡ ਫਿਰੋਜ਼ਪੁਰ ਦੇ ਅਧੀਨ ਆਉਂਦੀਆਂ ਰੇਲਾਂ ਵਿਚੋਂ ਫਿਰੋਜ਼ਪੁਰ ਤੋਂ ਚੱਲ ਜਲੰਧਰ ਨੂੰ ਸਫ਼ਰ ਤੈਅ ਕਰਨ ਵਾਲੀਆਂ ਰੇਲਾਂ ਨੰਬਰ 13307/13308 ਅਤੇ 19225 ,19226 ਨੂੰ ਰੇਲਵੇ ਸਟੇਸ਼ਨ ਮੱਲਾਂ ਵਾਲਾ ਦੀ ਸਟੋਪੀਜ਼ ਰੱਦ ਕਰ ਦਿੱਤੀਆਂ ਗਈਆਂ ਸਨ ।ਜਿਸ ਦੇ ਕਾਰਨ ਰੋਜਾਨਾ ਕਾਰੋਬਾਰ ਤੇ ਨੌਕਰੀ ਪੇਸ਼ੇ ਤੇ ਜਾਣ ਵਾਲੇ ਮੁਸਾਫ਼ਰਾਂ ਨੂੰ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਵਧੇਰੇ ਸਮਾਂ ਤੇ ਖਰਚ ਜਾਈਆ ਕਰ ਰਹੇ ਹਨ ।
ਜਿਸ ਦੇ ਚਲਦਿਆਂ ਅੱਜ ਇਲਾਕੇ ਦੇ ਸਰਪੰਚਾਂ ਪੰਚਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਲ ਮਿਲ ਕੇ ਸ੍ਰੀ ਅਵਤਾਰ ਸਿੰਘ ਜ਼ੀਰਾ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਿਰੋਜ਼ਪੁਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਫਿਰੋਜ਼ਪੁਰ ਸ੍ਰੀ ਮੋਹਿਤ ਢਲ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਉਪ ਮੰਡਲ ਰੇਲਵੇ ਕਟ੍ਰੋਲ ਨੂੰ ਰੇਲਾਂ ਦੇ ਸਟੋਪੀਜ਼ ਲਗਵਾਉਣ ਲਈ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਤੇ ਮੱਲਾਂ ਵਾਲੇ ਭਾਜਪਾ ਮੰਡਲ ਦੇ ਪ੍ਰਧਾਨ ,ਡਾ ਬਲਦੇਵ ਸਿੰਘ ਮੱਲਾਂ ਵਾਲਾ ਮੰਡਲ ਪ੍ਰਧਾਨ ,ਮਨਮੋਹਨ ਖੁਰਮਾ ਜਿਲ੍ਹਾ ਖਜਾਨਚੀ ਫਿਰੋਜ਼ਪੁਰ , ਲਖਵਿੰਦਰ ਸਿੰਘ ਕਲਸੀ ,ਐਡਵੋਕੇਟ ਰਾਹੁਲ ਮਧੋਕ ,ਰੋਸ਼ਨ ਲਾਲ ਮਨਚੰਦਾ ਸਮਾਜ ਸੇਵੀ ਆਗੂ ਆਦਿ ਹਾਜਰ ਸਨ।