ਸਰਕਾਰ ਸ਼ੈਲਰਾ ਤੇ ਬੈਂਕਾ ਦਾ ਕਰਜ ਨਾ ਹੋਣ ਦੀ ਸ਼ਰਤ ਵਾਪਸ ਲਵੇ: ਭਾਰਤ ਭੂਸ਼ਨ ਬਿੰਟਾ
ਨਵੀ ਮਿਲਿੰਗ ਪਾਲਸੀ ਕਾਰਨ ਪੰਜਾਬ ਦੀ ਸ਼ੈਲਰ ਸਅਨਤ ਤੇ ਖਤਰੇ ਦੇ ਬੱਦਲ ਫਿਰੋਜਪੁਰ ਵਿੱਚ ਸੂਬਾ ਪੱਧਰੀ ਮੀਟਿੰਗ ਵਿੱਚ ਹਜਾਰਾ ਦਾ ਇਕੱਠ ਐਸ਼ੋਸ਼ਿਏਸ਼ਨ ਦਾ ਵਫਦ ਪੰਜਾਬ ਸਰਕਾਰ ਨਾਲ ਕਰੇਗਾ ਗੱਲ: ਰਣਜੀਤ ਸਿੰਘ
ਸਰਕਾਰ ਸ਼ੈਲਰਾ ਤੇ ਬੈਂਕਾ ਦਾ ਕਰਜ ਨਾ ਹੋਣ ਦੀ ਸ਼ਰਤ ਵਾਪਸ ਲਵੇ: ਭਾਰਤ ਭੂਸ਼ਨ ਬਿੰਟਾ
ਨਵੀ ਮਿਲਿੰਗ ਪਾਲਸੀ ਕਾਰਨ ਪੰਜਾਬ ਦੀ ਸ਼ੈਲਰ ਸਅਨਤ ਤੇ ਖਤਰੇ ਦੇ ਬੱਦਲ ਫਿਰੋਜਪੁਰ ਵਿੱਚ ਸੂਬਾ ਪੱਧਰੀ ਮੀਟਿੰਗ ਵਿੱਚ ਹਜਾਰਾ ਦਾ ਇਕੱਠ ਐਸ਼ੋਸ਼ਿਏਸ਼ਨ ਦਾ ਵਫਦ ਪੰਜਾਬ ਸਰਕਾਰ ਨਾਲ ਕਰੇਗਾ ਗੱਲ: ਰਣਜੀਤ ਸਿੰਘ
ਫਿਰੋਜਪੁਰ, 29.8.2022: ਪੰਜਾਬ ਸਰਕਾਰ ਦੀ ਕਸਟਮ ਮਿਲਿੰਗ ਪਾਲਸੀ 2022-23 ਪੰਜਾਬ ਦੀ ਸ਼ੈਲਰ ਸਨਅਤ ਲਈ ਨਵੀ ਮੁਸੀਬਤ ਲੈ ਕਿ ਆਈ ਹੈ ਜਿਸ ਵਿੱਚ ਸਰਕਾਰ ਨੇ ਪੁਰਾਣੇ ਅਤੇ ਨਵੇਂ ਸੈਲਰਾ ਲਈ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਕਿ ਜਿਸ ਵੀ ਸ਼ੈਲਰ ਤੇ ਬੈਂਕ ਦਾ ਕਿਸੇ ਵੀ ਤਰਾਂ ਦਾ ਕਰਜਾ ਹੈ ਉਸ ਨੂੰ ਇਸ ਸਾਲ ਪਿੜਾਈ ਲਈ ਝੋਨਾ ਨਹੀ ਦਿੱਤਾ ਜਾਵੇਗਾ।
ਪੰਜਾਬ ਵਿੱਚ 4200 ਦੇ ਕਰੀਬ ਪੁਰਾਣੇ ਸ਼ੈਲਰ ਹਨ ਅਤੇ ੨੫੦ ਦੇ ਕਰੀਬ ਨਵੇਂ ਸੈਲਰ ਇਸ ਸਾਲ ਲੱਗ ਰਹੇ ਹਨ।ਸਰਕਾਰ ਦੇ ਇਸ ਹੁਕਮ ਨਾਲ 2500 ਤੋਂ ਵੱਧ ਸ਼ੈਲਰਾ ਦਾ ਭਵਿੱਖ ਖਤਰੇ ਵਿੱਚ ਪੈ ਗਇਆ ਹੈ।ਸੈਲਰ ਸਅਨਤ ਪੰਜਾਬ ਦੀ ਕਿਸਾਨੀ
ਨਾਲ ਸਬੰਧਤ ਹੈ ਪੰਜਾਬ ਦਾ 170 ਲੱਖ ਟਨ ਝੋਨਾ ਇਕ ਮਹੀਨੇ ਵਿੱਚ ਮੰਡੀਆ ਵਿੱਚ ਆ ਜਾਂਦਾ ਹੈ ਸਰਕਾਰ ਵੱਲੋ ਉਸ ਝੋਨੇ ਨੂੰ ਖਰੀਦ ਕੇ ਇਹਨਾਂ 4500 ਸੈਲਰਾ ਵਿੱਚ ਸਟੋਰ ਕੀਤਾ ਜਾਂਦਾ ਹੈ।ਸੈਲਰਾਂ ਵਾਲੇ ਇਸ ਝੋਨੇ ਦਾ ਚੌਲ ਬਣਾ ਕੇ ਉਸ ਨੂੰ ਕੇਂਦਰੀ ਪੂਲ ਹੇਠ ਐਫ.ਸੀ.ਆਈ ਨੂੰ ਉਸ ਦਾ ਭੁਗਤਾਨ ਕਰਦੇ ਹਨ।ਅੱਜ ਕੋਈ ਵੀ ਨਵੀ ਇੰਡਸਟਰੀ ਸਥਾਪਤ ਕਰਨਾ ਜਾ ਮਜੂਦਾ ਇੰਡਸਟਰੀ ਨੂੰ ਚਲਾਉਣਾ ਬੈਂਕ ਲੋਨ ਤੋਂ ਬਿਨਾਂ ਸੰਭਵ ਨਹੀ ਹੈ।ਪੰਜਾਬ ਸਰਕਾਰ ਦੀ ਇੰਡਸਟਰੀ ਪਾਲਸੀ ਅਨੁਸਾਰ ਪੰਜਾਬ ਵਿੱਚ ਜੋ ਵੀ ਨਵੀਂ ਸਅਨਤ ਸਥਾਪਤ ਕਰਣੀ ਹੈ ਉਸ ਲਈ ਸਰਕਾਰ ਘਸ਼ਠ, ਮਾਰਕੀਟ ਫੀਸ,ਬਿਜਲੀ ਕਰ ਅਦਿ ਦੀ ਛੋਟ ਦਿੰਦੀ ਹੈ ਉਸ ਲਈ ਸਰਕਾਰ ਦੀ ਸ਼ਰਤ ਹੈ ਕਿ ਉਕਤ ਸਾਰੀਆ ਛੋਟਾ ਲਈ ਨਵੀ ਸਅਨਤ ਬੈਂਕ ਕੋਲੋ ਕਰਜਾਂ ਲੈਣਾ ਜਰੂਰੀ ਹੈ,ਜੇਕਰ ਨਵੀ ਸਅਨਤ ਨੇ ਬੈਂਕ ਤੋਂ ਕਰਜ ਨਹੀ ਲਿਆ ਤਾ ਉਹ ਇੰਡਸਟਰੀ ਪਾਲਸੀ ਦੀਆ ਇਹ ਛੋਟਾ ਲੈਣ ਦਾ ਹੱਕਦਾਰ ਨਹੀ ਹੋਵੇਗਾ।ਜਿਥੇ ਸਰਕਾਰ ਪੰਜਾਬ ਵਿੱਚ ਨਵੀ ਸਨਅਤ ਸਥਾਪਤ ਕਰਨ ਲਈ ਵੱਡੀ ਪੱਧਰ ਤੇ ਛੋਟਾਂ ਦੇਣ ਦੀ ਗੱਲ ਕਰਦੀ ਹੈ ਉਸੇ ਸਰਕਾਰ ਦਾ ਖੁਰਾਕ ਅਤੇ ਸਿਵਲ ਸਪਲਾਈ ਮਹਿਕਮਾ ਜਿਸ ਵੀ ਸ਼ੈਲਰ ਤੇ ਬੈਂਕ ਦਾ ਕਿਸੇ ਵੀ ਤਰਾਂ ਦਾ ਕਰਜਾ ਹੈ ਉਸ ਨੂੰ ਇਸ ਸਾਲ ਪਿੜਾਈ ਲਈ ਝੋਨਾ ਨਾਂ ਦੈਣ ਦੀਆ ਨੀਤੀਆ ਬਣਾ ਰਿਹਾਂ ਹੈ ਜੋ ਕਿ ਕਿਤੇ ਨਾ ਕਿਤੇ ਸਰਕਾਰ ਦੇ ਮਹਿਕਮਿਆ ਦੇ ਅਪਸੀ ਤਾਲਮੇਲ ਨਾਂ ਹੋਣ ਦਾ ਇਸ਼ਾਰਾ ਕਰਦਾ ਹੈ।
ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹੈ ਕਿ ਅਗਰ ਕਿਸੇ ਵੀ ਵਰਗ ਦੀ ਕੋਈ ਵੀ ਪਾਲਿਸੀ ਬਣਾਈ ਜਾਵੇਗੀ ਉਸ ਵਰਗ ਨਾਲ ਵਿਚਾਰ ਕਰਕੇ ਉਹਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਕਿਸੇ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ ਲੇਕਿਨ ਮਿਲਿੰਗ ਪਾਲਿਸੀ 2022-23 ਲਈ ਸ਼ੈਲਰ ਸਨਅਤ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਸਹਿਮਤੀ ਨਹੀ ਲਈ ਗਈ ਅਤੇ ਸ਼ੈਲਰ ਸ਼ਨਅਤ ਲਈ ਘਾਤਕ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ।
ਪੰਜਾਬ ਦੇ 3500 ਤੋ ਵੱਧ ਸੈਲਰ ਇਸ ਤਰਾਂ ਦੇ ਹਨ ਜਿਹਨਾਂ ਨੇ ਆਪਣੇ ਕਾਰੋਬਾਰ ਲਈ ਕਿਸੇ ਨਾ ਕਿਸੇ ਬੈਂਕ ਤੋਂ ਕਰਜਾ ਲਿਆ ਹੋਇਆ ਹੈ।ਇਸ ਤੋਂ ਇਲਾਵਾ ਨਵੀ ਨੀਤੀ ਵਿੱਚ ਇਕ ਸ਼ਰਤ ਇਹ ਵੀ ਹੈ ਕਿ ਕੋਈ ਵੀ ਸੈਲਰ ਮਾਲਕ ਜਿਸ ਦੀ ਅਪਣੀ ਆੜਤ ਦੀ ਦੁਕਾਨ ਵੀ ਹੈ ਉਹ ਅਪਣਾ ਝੋਨਾ ਆਪਣੇ ਸ਼ੈਲਰ ਨਹੀ ਲੈ ਕਿ ਜਾ ਸਕਦਾ।ਪੰਜਾਬ ਵਿੱਚ ੬੦% ਤੋ ਵੱਧ ਸੈਲਰ ਮਾਲਕਾਂ ਦੀਆ ਅਪਣੀਆ ਆੜਤ ਦੀਆ ਦੁਕਾਨਾ ਹਨ ਜਿਸ ਕਾਰਨ ਇਹ ਸ਼ਰਤ ਬਿਲਕੁਲ ਸੈਲਰ,ਆੜਤੀਏ ਅਤੇ ਕਿਸਾਨਾ ਦੇ ਨਹੂ ਮਾਸ ਦੇ
ਰਿਸ਼ਤੇ ਨੂੰ ਤੋੜਣ ਦੲ ਕੰਮ ਕਰੇਗੀ। ਜੇਕਰ ਸਰਕਾਰ ਆਪਣਾ ਇਹ ਫੈਸਲਾ ਨਹੀ ਬਦਲਦੀ ਤਾਂ ਜਿਥੇ ਇਹਨਾਂ ਸੈਲਰਾ
ਦਾ ਭਵਿੱਖ ਖਤਰੇ ਵਿੱਚ ਹੈ ਉਥੇ ਸਿਰ ਤੇ ਖੜੀ ਝੋਨੇ ਦੀ ਆਉਣ ਵਾਲੀ ਕਿਸਾਨਾ ਦੀ ਫਸਲ ਮੰਡੀਆ ਵਿੱਚ ਰੁਲਣ ਤੋ ਕੋਈ ਵੀ ਨਹੀ ਰੋਕ ਸਕੇਗਾ।
ਇਸ ਦੇ ਸਬੰਧ ਵਿੱਚ ਅੱਜ ਫਿਰੋਜਪੁਰ ਦੇ ਕਲਾਸਿਕ ਕੈਸਟਲ ਰੀਜੋਟ ਵਿੱਚ ਪੰਜਾਬ ਰਾਈਸ ਇੰਡਸਟਰੀ ਐਸ਼: ਵੱਲੋ ਸੂਬਾ ਪੱਧਰੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੀਆ ਸ਼ੈਲਰ ਮਾਲਕਾਂ ਦਾ ਹਜਾਰਾਂ ਦਾ ਇਕੱਠ ਹੋਇਆ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਨਵੀਆਂ ਮੁਸੀਬਤਾ ਨੂੰ ਸਰਕਾਰ ਨਾਲ ਗੱਲਬਾਤ ਰਾਹੀਂ ਹੱਲ ਕੱਢਿਆ ਜਾਵੇ ਤਾਂ ਜੋ ਪੰਜਾਬ ਦੀ ਸ਼ੈਲਰ ਇੰਡਸਟਰੀ ਦੇ ਨਾਲ ਨਾਲ ਸ਼ੈਲਰਾਂ ਚ ਲੱਖਾਂ ਦੀ ਤਦਾਦ ਚ ਕੰਮ ਕਰ ਰਹੇ ਮੁਲਾਜਮਾਂ ਦਾ ਭਵਿੱਖ ਵੀ ਬਚਾਇਆ ਜਾ ਸਕੇ, ਇਸ ਸਮੇ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ਼੍ਰੀ ਭਾਰਤ ਭੂਸ਼ਨ ਬਿੰਟਾ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ 2022-23 ਮਿਲਿੰਗ ਪਾਲਿਸੀ ਚ ਸ਼ੈਲਰ ਸ਼ਨਅਤ ਨੂੰ ਤਬਾਹ ਕਰਨ ਵਾਲੀਆਂ ਸ਼ਰਤਾਂ ਦਰਜ ਕੀਤੀਆਂ ਗਈਆਂ ਜਿਸ ਵਿੱਚ
ਕਿਹਾ ਗਿਆ ਹੈ ਕਿ ਮਿਲਿੰਗ ਲਈ ਸਿਰਫ ਉਹਨਾਂ ਸ਼ੈਲਰਾਂ ਦੀ ਅਲਾਟਮੈਂਟ ਕੀਤੀ ਜਾਵੇਗੀ ਜਿਸ ਸ਼ੈਲਰ ਦੀ ਕੋਈ ਵੀ ਸੀ.ਸੀ ਲਿਮਟ,ਟਰਨ ਲੋਨ ਆਦਿ ਬੈਂਕ ਦਾ ਕੋਈ ਵੀ ਕਰਜ ਨਹੀ ਹੈ ਇਹ ਸ਼ੈਲਰ ਸਨਅਤ ਨੂੰ ਮਾਰੂ ਫੈਸਲਾ ਹੈ।
ਸ਼ੈਲਰ ਸ਼ਨਅਤ ਦੀ ਫਿਰੋਜਪੁਰ ਚ ਹੋਈ ਮੀਟਿੰਗ ਵਿੱਚ ਸ਼ਾਂਝੇ ਤੌਰ ਤੇ ਸਰਬਸੰਮਤੀਨਾਲ ਫੈਸਲਾ ਲਿਆ ਗਿਆ ਕਿ ਸਰਕਾਰ ਨਾਲ ਟੇਬਲ ਤੇ ਬੈਠ ਸ਼ੈਲਰ ਸ਼ਨਅਤ ਨੂੰ 2022-23 ਮਿਲਿੰਗ ਪਾਲਿਸੀ ‘ਚ ਰੱਖੀਆ ਸ਼ਰਤਾਂ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ
ਕਰਵਾਇਆ ਜਾਵੇ ਤੇ ਇਹ ਵੀ ਫੈਸਲਾ ਲਿਆ ਗਿਆ ਕਿ ਪਾਲਿਸੀ 2022-23 ਚਸੈਲਰ ਤੇ ਕਿਸੇ ਵੀ ਪ੍ਰਕਾਰ ਦੇ ਕਰਜ ਦੀ ਛੋਟ ਦੇ ਕੇ ਮਿਲਿੰਗ ਪਾਲਿਸੀ ਚ ਦਰਜ ਇਸ ਸਰਤ ਨੂੰ ਹਟਾਇਆ ਜਾਵੇ।ਜੇਕਰ ਸਰਕਾਰ ਸਾਡੀ ਇਹ ਮੰਗ ਨਾ ਮੰਨੀ ਤਾਂ ਪੂਰੇ ਪੰਜਾਬ
ਦਾ ਇਕੱਠ ਕਰਕੇ ਵੱਡਾ ਫੈਸਲਾ ਲੈਣ ਲਈ ਮਜਬੁਰ ਹੋਣਗੇ।
ਸ਼ੈਲਰ ਸਨਅਤ ਦੀ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਤੇ ਹਜਾਰਾਂ ਦੇ ਹੋਏ ਇਸ ਇਕੱਠ ਚ ਸ਼੍ਰੀ ਬਾਲ ਕ੍ਰਿਸ਼ਨ ਬਾਲੀ ਜੀ , ਰਣਜੀਤ ਸਿੰਘ ਜੋਸਨ , ਸ਼੍ਰੀ ਇੰਦਰਜੀਤ ਗਰਗ ਜੌਲੀ , ਸ਼੍ਰੀ ਹਰੀ ਉਮ ਮਿੱਤਲ ਜੀ,ਵਿਜੇ ਕਾਲੜਾ ਪ੍ਰਧਾਨ ਆੜਤੀਆ
ਔਸੋਸੇਇਸ਼ਨ ,ਸ਼੍ਰੀ ਚਿਮਨ ਲਾਲ ਅਰੋੜਾ ਤਲਵੰਡੀ ਭਾਈ,ਸ਼੍ਰੀ ਰਵਿੰਦਰ ਕੁਮਾਰ ਸੰਗਰੂਰ, ਸ਼੍ਰੀ ਅਸ਼ੋਕ ਜਿੰਦਲ ਧੂਰੀ, ਸ਼:ਰਛਪਾਲ ਸਿੰੰਘ ਕਰਮੂਵਾਲਾ, ਸ਼੍ਰੀ ਬਿੰਟਾ ਜੀ ਸ਼੍ਰੀ ਮੁਕਤਸਰ ਸਾਹਿਬ,ਗੁਰਮੀਤ ਸਿੰਘ ਬਰਾਰ ਮਲੋਟ, ਸ਼੍ਰੀ ਤਨੇਜਾ ਜੀ ਜਿਲ੍ਹਾ ਪ੍ਰਧਾਨ ਤਰਨਤਾਰਨ, ਲਖਬੀਰ ਸਿੰਘ ਜੀ,ਕਮਲ ਗਰਗ, ਰਾਜੀਵ ਮੰਗਲ, ਨਰੇਸ਼ ਗਰਗ, ਸੁਰਿੰਦਰ ਕੁਮਾਰ ਜੀਰਾ,ਰਾਹੁਲ ਗਰਗ, ਪਵਨ ਗਰਗ, ਦੀਪਕ ਆਵਲਾ ਗੁਰੂਹਰਸਹਾਇ,ਅਵਿਨਾਸ਼, ਰਿੰਕੂ ਤਪਾ ਮੰਡੀ, ਸੰਜੀਵ ਢੱਲ ਤਲਵੰਡੀ ਭਾਈ, ਸੁਮਿਤ ਗੋਇਲ ਫਾਜਿਲਕਾ, ਮੁਕੇਸ਼ ਸਿੰਗਲਾ ਫਾਜਿਲਕਾ, ਪਵਨ ਕੁਮਾਰ ਅਜੀਤਵਾਲ, ਪੰਕਜ ਗੋਇਲ ਅਜੀਵਾਲ, ਧਮੀਜਾ ਫਾਜਿਲਕਾ,ਕਸ਼ਮੀਰ ਸਿੰਘ ਸੰਗਰੂਰ, ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਰਣਜੀਤ ਸਿੰਘ ਜੋਸਨ ਜੀ ਨੇ ਪੰਜਾਬ ਦੇ ਕੌਣੇ ਕੌਣੇ ਤੋਂ ਆਏ ਸ਼ੈਲਰ ਸਨਅਤ ਦੇ ਮਾਲਕਾਂ ਨੂੰ ਫਿਰੋਜਪੁਰ ਆਉਣ ਤੇ ਜੀ ਆਇਆ ਕਿਹਾ ਤੇ ਇਸ ਸਮੇ ਸ਼ੈਲਰ ਸ਼ਨਅਤ ਤੇ ਔਖੇ ਹਾਲਾਤਾਂ ਵਿਚ ਇੱਕਮੁੱਠ ਹੋ ਕੇ ਇਸ ਗਲਤ ਪਾਲਿਸੀ ਤੋਂ ਸਰਕਾਰ ਨੂੰ ਰਲਮਿਲ ਕੇ ਜਾਣੂ ਕਰਵਾ ਕੇ ਇਸ ਦਾ ਹੱਲ ਕਰਨ ਲਈ ਦਿੱਤੇ ਹੁੰਗਾਰੇ ਲਈ ਧੰਨਵਾਦ ਵੀ ਕੀਤਾ ।