ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਫਿਰੋਜ਼ਪੁਰ ਵਿਖੇ ਦਾਖਲਿਆਂ ਦਾ ਮਹਾਂ- ਅਭਿਆਨ ਸ਼ੁਰੂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਫਿਰੋਜ਼ਪੁਰ ਵਿਖੇ ਦਾਖਲਿਆਂ ਦਾ ਮਹਾਂ- ਅਭਿਆਨ ਸ਼ੁਰੂ
ਫਿਰੋਜ਼ਪੁਰ, ਮਾਰਚ 10, 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜੋ ਨੰਬਰ ਇੱਕ ਤੇ ਬਣਾਉਨ ਦਾ ਸੁਪਨਾ ਸਿਰਜਿਆ ਹੈ । ਉਸ ਨੂੰ ਸਾਕਾਰ ਕਰਨ ਲਈ ਪੰਜਾਬ ਦੇ ਸਾਰੇ ਸਿਖਿਆ ਅਧਿਕਾਰੀਆਂ ਅਤੇ ਅਧਿਆਪਕ ਜਤਨਸ਼ੀਲ ਹਨ । ਇਸ ਲੜੀ ਤਹਿਤ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਵਰਦੀਪ ਸਿੰਘ ਧੰਜੁ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਗਟ ਬਰਾੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਸ਼ਾਲੂ ਰਤਨ ਦੀ ਅਗਵਾਈ ਵਿਚ ਜਿਲ੍ਹੇ ਦੇ ਸਿੱਖਿਆ , ਖੇਡਾਂ ਅਤੇ ਵਿਗਿਆਨ ਮੁਕ਼ਾਬਲੇ ਦੇ ਮੋਢੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਫਿਰੋਜ਼ਪੁਰ ਵਿਖੇ ਦਾਖਲਿਆਂ ਦਾ ਮਹਾਂ- ਅਭਿਆਨ ਸ਼ੁਰੂ ਕੀਤਾ ਗਿਆ ਕੋਆਰਡੀਨੇਟਰ ਗੁਰਬਖਸ਼ ਸਿੰਘ ਅਤੇ ਰਾਜੀਵ ਚੋਪੜਾ ਨੇ ਦਸਿਆ ਕੇ ਇਸ ਮੁਹਿੰਮ ਅਧੀਨ ਸਕੂਲ ਦਾ ਮੁੱਖ ਮੰਤਵ ਸਾਂਦੇ ਹਾਸ਼ਮ ਅਤੇ ਆਸ ਪਾਸ ਦੇ ਪਿੰਡਾਂ ਦੇ ਡਾਰਾਪ ਬੱਚਿਆ ਅਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਨਾ ਹੈ । ਇਸ ਮੁਹਿਮ ਵਿਚ ਸਫ਼ਲਤਾ ਪ੍ਰਾਪਤ ਕਰਦੇ ਹੋਏ ਅੱਜ ਸਕੂਲ਼ ਨੇ ਪਹਿਲੇ ਦਿਨ ਹੀ 28 ਵਿਦਿਆਰਥੀਆਂ ਦਾ ਪ੍ਰੋਵਿਸ਼ਨਲ ਦਾਖ਼ਲਾ ਕੀਤਾ ਗਿਆ ਉਹਨਾਂ ਦਸਿਆ ਕਿ ਸਰਕਾਰੀ ਸਕੂਲਾਂ ਵਿਚ ਮਿਲ ਰਹੀ ਗੁਣਾਤਮਕ ਸਿੱਖਿਆ ਦੇ ਨਾਲ -ਨਾਲ ,ਵਜ਼ੀਫੇ ਮੁਫਤ ਕਿਤਾਬਾਂ , ਮਿਡ-ਡੇ ਮੀਲ , ਮੁਫ਼ਤ ਯੂਨੀਫਾਰਮ ਵਰਗੀਆ ਸਹੂਲਤਾ ਬਾਰੇ ਲੋਕਾਂ ਨੂੰ ਦਸਿਆ ਜਾ ਰਿਹਾ ਹੈ ।ਇਸ ਮੌਕੇ ਇੰਚਾਰਜ ਲੈਕਚਰਾਰ ਰਾਜਿੰਦਰ ਕੌਰ, ਲੈਕ. ਰੋਹਿਤ ਪੂਰੀ, ਰਾਜੀਵ ਚੋਪੜਾ, ਗੁਰਬਖਸ਼ ਸਿੰਘ,ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਰੇਨੂੰ ਵਿਜ, ਨਰਿੰਦਰ ਕੌਰ, ਕਮਲ ਸ਼ਰਮਾ, ਪ੍ਰੀਆ ਨੀਤਾ, ਬੇਅੰਤ ਸਿੰਘ, ਪਰਦੀਪ ਕੌਰ,ਬਲਤੇਜ ਕੌਰ, ਪੂਜਾ, ਤਰਵਿੰਦਰ ਕੌਰ, ਜਸਵਿੰਦਰ ਕੌਰ , ਮਨਪ੍ਰੀਤ ਕੌਰ ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।